ਇਰਾ-ਮੈਡੀਕਲ ਦਾ ਅਨੋਖਾ ਡਾਕਟਰ ਬੂਥ ਰੋਕੇਗਾ ਕੋਰੋਨਾ ਇਨਫੈਕਸ਼ਨ
Monday, Apr 13, 2020 - 07:47 PM (IST)
ਲਖਨਊ– ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਸਥਿਤ ਇਰਾ-ਮੈਡੀਕਲ ਕਾਲਜ ਨੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਦੀ ਕਵਾਇਦ ਤਹਿਤ ਇਕ ਅਨੋਖਾ ਡਾਕਟਰ ਬੂਥ ਤਿਆਰ ਕੀਤਾ ਹੈ ਜੋ ਡਾਕਟਰਾਂ ਨੂੰ ਇਨਫੈਕਟਿਡ ਮਰੀਜ਼ਾਂ ਨੂੰ ਬਚਾਉਣ ਵਿਚ ਨਾ ਸਿਰਫ ਸਹਾਇਕ ਹੋਵੇਗਾ, ਸਗੋਂ ਮਰੀਜ਼ ਬੇਧੜਕ ਆਪਣੀ ਸਮੱਸਿਆ ਨੂੰ ਲੈ ਕੇ ਡਾਕਟਰ ਨਾਲ ਸੰਪਰਕ ਕਰ ਸਕਣਗੇ। ਹਸਪਤਾਲ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਇਰਾ-ਯੂਨੀਵਰਸਿਟੀ ਨੇ ਇਰਾ ਮੈਡੀਕਲ ਡਿਵਾਈਸ ਐਂਡ ਸਰਵਿਸ ਪੁਆਇੰਟ ਦੇ ਸਿੱਧੇ ਸੰਪਰਕ ਵਿਚ ਆਏ ਬਗੈਰ ਉਨ੍ਹਾਂ ਦੀ ਸਿਹਤ ਜਾਂਚ ਕਰ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਬੂਥ ਨਾਲ ਪੀ. ਪੀ. ਈ. ਕਿੱਟ ਦੀ ਬਚਤ ਹੋ ਸਕੇਗੀ ਅਤੇ ਹੇਅਰ ਕੰਡੀਸ਼ਨਰ ਬੂਥ ਨਾਲ ਮਰੀਜ਼ ਅਤੇ ਡਾਕਟਰ ਦੋਵਾਂ ਦਾ ਇਨਫੈਕਸ਼ਨ ਤੋਂ ਬਚਾਅ ਸੰਭਵ ਹੋ ਸਕੇਗਾ। ਬੂਥ ਵਿਚ ਮਰੀਜ਼ ਦੀ ਸਿਹਤ ਦੀ ਜਾਂਚ ਅਤੇ ਸੈਂਪਲ ਕੁਲੈਕਸ਼ਨ ਦੀ ਵਿਵਸਥਾ ਕੀਤੀ ਗਈ ਹੈ।
ਬੂਥ ਵਿਚ ਉੱਚ ਪੱਧਰ ਦੀਆਂ ਸਹੂਲਤਾਂ ਜਿਵੇਂ ਮਾਈਕ, ਸੈਂਪਲ ਪਲੇਟ, ਯੂ. ਵੀ. ਲਾਈਟ ਆਦਿ ਮੌਜੂਦ ਹਨ। ਕੁਲ ਮਿਲਾ ਕੇ ਦੇਸ਼ ਵਿਚ ਬਣਿਆ ਇਸ ਤਰ੍ਹਾਂ ਦਾ ਇਹ ਪਹਿਲਾ ਬੂਥ ਹੈ। ਬੁਲਾਰੇ ਨੇ ਦੱਸਿਆ ਕਿ ਇਰਾ-ਐਜੂਕੇਸ਼ਨ ਟਰੱਸਟ ਨੇ ਅੱਜ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਨੂੰ ਇਹ ਬੂਥ ਭੇਟ ਕੀਤਾ।