ਇਕਬਾਲ ਸਿੰਘ ਲਾਲਪੁਰਾ ਨੇ ਕੀਤੀ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ
Saturday, Aug 28, 2021 - 02:44 PM (IST)
ਨਵੀਂ ਦਿੱਲੀ– ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ’ਤੇ ਪੋਸਟ ਕਰਕੇ ਦਿੱਤੀ। ਉਨ੍ਹਾਂ ਨੇ ਆਪਣੀ ਫੇਸਬੁੱਕ ਪੋਸਟ ’ਚ ਲਿਖਿਆ, ‘ਮਾਨਯੋਗ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ! ਪ੍ਰਧਾਨ ਮੰਤਰੀ ਜੀ ਨੇ ਅਪਾਤ ਕਾਲੀਨ ਸਮੇਂ 1975 ਤੋਂ 1977 ਤੱਕ ਸਿੱਖ ਸਰੂਪ ਵਿਚ ਜੀਵਨ ਗੁਜ਼ਾਰਿਆ, ਇਸ ਸਮੇਂ ਉਨ੍ਹਾਂ ਸਿੱਖ ਇਤਿਹਾਸ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਧਿਐਨ ਕੀਤਾ!! ਦਿਲ ਵਿਚ ਸਿੱਖ ਧਰਮ ਲਈ ਪ੍ਰੇਮ ਰੱਖਦੇ ਹੀ ਨਹੀਂ ਦੇਸ਼-ਵਿਦੇਸ਼ ’ਚ ਸਿੱਖਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਗੰਭੀਰ ਵੀ ਹਨ !!’
ਗੁਰਦੁਆਰਾ ਲ਼ਖਪਤ ਸਾਹਿਬ ਦਾ ਪੁਨਰ ਨਿਰਮਾਣ ਉਨ੍ਹਾਂ ਪੁਰਾਣੀ ਕਿਸਮ ਦੀ ਮਿੱਟੀ ਬਾਹਰੋਂ ਮੰਗਵਾ ਕੇ ਕਰਵਾਇਆ !! ਕਾਲੀ ਸੂਚੀ ਖਤਮ ਕਰਨੀ, ਦਿੱਲੀ ਕਤਲੇ ਆਮ ਦੇ ਦੋਸ਼ੀਆਂ ਨੂੰ ਸਜ਼ਾ ਤੇ ਪੀੜਤਾਂ ਦੀ ਮਦਦ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਦੁਨੀਆ ਭਰ ਵਿਚ ਮਨਾਉਣਾ, ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੀ ਵਿਉਂਤਬੰਦੀ ਸਮੇਤ ਉਨ੍ਹਾਂ ਵੱਲੋਂ ਕੀਤੇ ਕੰਮਾਂ ਦੀ ਸੂਚੀ ਬਹੁਤ ਲੰਬੀ ਹੈ ਅਤੇ ਕੋਈ ਅਜਿਹਾ ਕੰਮ ਨਹੀਂ ਜੋ ਉਹ ਸਿੱਖਾਂ ਲਈ ਕਰਨ ਲਈ ਤਿਆਰ ਨਾ ਹੋਣ !! ਬਦਕਿਸਮਤੀ ਨਾਲ, ਸਿੱਖ ਲੀਡਰਾਂ ਦੀ ਮੰਗ ਹਮੇਸ਼ਾ ਜਾਤੀ ਰਹੀ ਹੈ, ਜਮਾਤੀ ਨਹੀਂ !!