ਜੇਲ੍ਹ ’ਚ ਬੰਦ ਸਾਬਕਾ IPS ਅਮਿਤਾਭ ਠਾਕੁਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Saturday, Jan 17, 2026 - 09:58 AM (IST)
ਦੇਵਰੀਆ- ਧੋਖਾਦੇਹੀ ਦੇ ਮਾਮਲੇ ’ਚ ਦੇਵਰੀਆ ਜੇਲ੍ਹ ’ਚ ਬੰਦ ਸਾਬਕਾ ਆਈ.ਪੀ.ਐੱਸ. ਅਧਿਕਾਰੀ ਅਮਿਤਾਭ ਠਾਕੁਰ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸ਼ੁੱਕਰਵਾਰ ਨੂੰ ਉਨ੍ਹਾਂ ਦੀ ਉੱਚ ਸੁਰੱਖਿਆ ਵਾਲੀ ਬੈਰਕ ਦੇ ਬਾਹਰ ਕੰਪਿਊਟਰ ਨਾਲ ਟਾਈਪ ਕੀਤਾ ਗਿਆ ਧਮਕੀ ਭਰਿਆ ਪੱਤਰ ਪੱਥਰ ’ਚ ਲਪੇਟ ਕੇ ਸੁੱਟਿਆ ਗਿਆ, ਜਿਸ ਦੀ ਸੂਚਨਾ ਉਨ੍ਹਾਂ ਨੇ ਤੁਰੰਤ ਜੇਲ੍ਹ ਸੁਪਰਡੈਂਟ ਨੂੰ ਦਿੱਤੀ।
ਜੇਲ੍ਹ ਪ੍ਰਸ਼ਾਸਨ ਨੇ ਮਾਮਲੇ ਦੀ ਜਾਣਕਾਰੀ ਡੀ.ਐੱਮ. ਅਤੇ ਐੱਸ.ਪੀ. ਸਮੇਤ ਉੱਚ ਅਧਿਕਾਰੀਆਂ ਨੂੰ ਦਿੰਦੇ ਹੋਏ ਜਾਂਚ ਸ਼ੁਰੂ ਕਰਵਾ ਦਿੱਤੀ ਹੈ। ਅਮਿਤਾਭ ਠਾਕੁਰ ਦੇ ਵਕੀਲ ਪ੍ਰਵੀਨ ਦਿਵੇਦੀ ਨੇ ਦੱਸਿਆ ਕਿ ਸਾਬਕਾ ਆਈ.ਪੀ.ਐੱਸ. ਅਧਿਕਾਰੀ ਜੇਲ੍ਹ ’ਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਜੇਲ੍ਹ ਸੁਪਰਡੈਂਟ ਪ੍ਰੇਮ ਸਾਗਰ ਸ਼ੁਕਲ ਨੇ ਦੱਸਿਆ ਕਿ ਬੰਦੀ ਵੱਲੋਂ ਧਮਕੀ ਭਰਿਆ ਪੱਤਰ ਮਿਲਣ ਦੀ ਸ਼ਿਕਾਇਤ ਕੀਤੀ ਗਈ ਹੈ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਛੇਤੀ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇਗੀ।
ਇਹ ਵੀ ਪੁੜ੍ਹੋ- ਕੈਨੇਡਾ 'ਚ 2 ਪੰਜਾਬੀ ਮੁੰਡੇ ਤੇ 1 ਕੁੜੀ ਗ੍ਰਿਫ਼ਤਾਰ ! ਕਾਰਾ ਜਾਣ ਨਹੀਂ ਹੋਵੇਗਾ ਯਕੀਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
