ਜੇਕਰ ਇਸ ਤਾਰੀਖ ਤਕ IPL 2020 ਨਹੀਂ ਹੋਇਆ ਸ਼ੁਰੂ ਤਾਂ ਜ਼ਰੂਰ ਹੋਵੇਗਾ ਰੱਦ
Saturday, Mar 14, 2020 - 01:26 PM (IST)
ਨਵੀਂ ਦਿੱਲੀ : ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਨਾਲ ਕੋਰੋਨਾ ਵਾਇਰਸ ਦਾ ਕਹਿਰ ਜ਼ਿਆਦਾ ਵੱਧ ਸਕਦਾ ਹੈ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਹਾਲਾਤਾਂ 'ਚ ਸੁਧਾਰ ਨਹੀਂ ਹੋਣ 'ਤੇ ਲੀਗ ਦੇ 13ਵੇਂ ਸੀਜ਼ਨ ਨੂੰ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾ ਸਕਦਾ ਹੈ। ਮਹਾਮਾਰੀ ਦੇ ਮੱਦੇਨਜ਼ਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਸਾਵਧਾਨੀ ਦੇ ਤੌਰ 'ਤੇ ਲੀਗ ਨੂੰ 15 ਅਪ੍ਰੈਲ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ ਸੀ। ਇਸ ਮਹਾਮਾਰੀ ਨੇ ਦੁਨੀਆ ਭਰ ਵਿਚ ਖੇਡ ਪ੍ਰਤੀਯੋਗਿਤਾਵਾਂ ਨੂੰ ਪ੍ਰਭਾਵਿਤ ਕੀਤਾ ਹੈ। ਇਹ ਯਕੀਨੀ ਕਰਨ ਲਈ ਕੋਰੋਨਾ ਵਾਇਰਸ ਨਾ ਫੈਲੇ ਇਸ ਲਈ ਲੱਗਭਗ ਸਾਰੇ ਵੱਡੇ ਖੇਡ ਈਵੈਂਟਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਆਈ. ਪੀ. ਐੱਲ. ਯਕੀਨੀ ਤੌਰ 'ਤੇ ਹੁਣ ਤਕ ਦਾ ਸਭ ਤੋਂ ਹਾਈ ਪ੍ਰੋਫਾਈਲ ਟੂਰਨਾਮੈਂਟ ਹੈ ਜੋ ਇਸ ਖਤਰਨਾਕ ਵਾਇਰਸ ਨਾਲ ਪ੍ਰਭਾਵਿਤ ਹੋ ਰਿਹਾ ਹੈ।
ਆਈ. ਪੀ. ਐੱਲ. ਹੋ ਸਕਦਾ ਹੈ ਰੱਦ
ਆਈ. ਪੀ. ਐੱਲ. ਦੀ ਸ਼ੁਰੂਆਤ 29 ਮਾਰਚ ਨੂੰ ਮੁੰਬਈ ਵਿਚ ਹੋਣ ਵਾਲੀ ਸੀ ਪਰ ਇਸ ਮਹਾਮਾਰੀ ਦੇ ਲਗਾਤਾਰ ਵੱਧਣ ਕਾਰਨ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਟੂਰਨਾਮੈਂਟ ਦੀ ਸ਼ੁਰੂਆਤ ਅਗਲੇ ਮਹੀਨੇ 15 ਤਾਰੀਖ ਤਕ ਮੁਲਤਵੀ ਕਰਨ ਦਾ ਫੈਸਲਾ ਕੀਤਾ। ਬੀ. ਸੀ. ਸੀ. ਆਈ. ਦੇ ਇਕ ਅਧਿਕਾਰੀ ਨੇ ਖੁਲਾਸਾ ਕੀਤਾ ਕਿ ਜੇਕਰ ਟੂਰਨਾਮੈਂਟ 20 ਅਪ੍ਰੈਲ ਤਕ ਨਹੀਂ ਸ਼ੁਰੂ ਹੁੰਦਾ ਹੈ ਤਾਂ ਲੀਗ ਨੂੰ ਅਗਲੇ ਸਾਲ ਤਕ ਲਈ ਟਾਲਿਆ ਜਾ ਸਕਦਾ ਹੈ।
10 ਅਪ੍ਰੈਲ ਦੇ ਆਲੇ-ਦੁਆਲੇ ਲਿਆ ਜਾ ਸਕਦਾ ਹੈ ਫੈਸਲਾ
ਅਧਿਕਾਰੀ ਨੇ ਦੱਸਿਆ, ''ਜੇਕਰ ਆਈ. ਪੀ. ਐੱਲ. ਸ਼ੁਰੂ ਹੁੰਦਾ ਹੈ ਤਾਂ 20 ਅਪ੍ਰੈਲ ਦੇ ਨੇੜੇ ਸ਼ੁਰੂ ਹੋਵੇਗਾ। ਇਸ 'ਤੇ ਫੈਸਲਾ 10 ਅਪ੍ਰੈਲ ਦੇ ਨੇੜੇ ਲਿਆ ਜਾਵੇਗਾ। ਜੇਕਰ ਟੂਰਨਾਮੈਂਟ 20 ਅਪ੍ਰੈਲ ਤਕ ਸ਼ੁਰੂ ਨਹੀਂ ਹੁੰਦਾ ਤਾਂ ਇਸ ਨੂੰ ਅਗਲੇ ਸਾਲ ਤਕ ਟਾਲਣਾ ਪਵੇਗਾ। 6 ਹਫਤਿਆਂ ਦੀ ਖਿੜਕੀ 21 ਅਪ੍ਰੈਲ ਤੋਂ 31 ਮਈ ਤਕ 60 ਮੈਚਾਂ ਦੀ ਮੇਜ਼ਬਾਨੀ ਕਰਨ ਲਈ ਪੂਰੀ ਹੈ ਪਰ ਫੈਸਲਾ ਅਪ੍ਰੈਲ ਦੇ ਪਹਿਲੇ ਹਫਤੇ ਤਕ ਵਾਇਰਸ ਦੀ ਸੀਮਾ 'ਤੇ ਨਿਰਭਰ ਕਰੇਗਾ।