ਚੀਨ ਨੂੰ ਭਾਰਤ ਦੀ ਦੋ ਟੁੱਕ: ਅਰੁਣਾਚਲ ਪ੍ਰਦੇਸ਼ ਸਾਡਾ ਅਟੁੱਟ ਅੰਗ, ਮਨਘੜਤ ਨਾਂ ਨਾਲ ਸਚਾਈ ਨਹੀਂ ਬਦਲੇਗੀ
Tuesday, Apr 04, 2023 - 02:46 PM (IST)
ਨੈਸ਼ਨਲ ਡੈਸਕ- ਚੀਨ ਦੁਆਰਾ ਅਰੁਣਾਚਲ ਪ੍ਰਦੇਸ਼ ਦੇ ਕੁਝ ਸਥਾਨਾਂ ਦੇ ਨਾਮ ਬਦਲਣ ਨੂੰ ਸਿਰੇ ਤੋਂ ਰੱਦ ਕਰਦਿਆਂ ਭਾਰਤ ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸੂਬਾ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਮਨਘੜਤ ਨਾਂ ਰੱਖਣ ਨਾਲ ਇਹ ਸੱਚਾਈ ਬਦਲ ਨਹੀਂ ਜਾਵੇਗੀ। ਬਾਗਚੀ ਨੇ ਕਿਹਾ ਕਿ ਅਸੀਂ ਅਜਿਹੀਆਂ ਖ਼ਬਰਾਂ ਦੇਖੀਆਂ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਜਿਹੀ ਕੋਸ਼ਿਸ਼ ਕੀਤੀ ਹੈ। ਅਸੀਂ ਇਸਨੂੰ ਸਿਰੇ ਤੋਂ ਖਾਰਜ਼ ਕਰਦੇ ਹਾਂ।
ਇਹ ਵੀ ਪੜ੍ਹੋ– ਦਿੱਲੀ ਮੈਟਰੋ 'ਚ 'ਛੋਟੇ ਕੱਪੜਿਆਂ' 'ਚ ਸਫ਼ਰ ਕਰਨ 'ਤੇ DMRC ਸਖ਼ਤ, ਕੁੜੀ ਬੋਲੀ-ਮੇਰੀ ਜ਼ਿੰਦਗੀ... ਮੈਂ ਜੋ ਮਰਜ਼ੀ ਕਰਾਂ
ਬਾਗਚੀ ਨੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅਤੇ ਅਟੁੱਟ ਹਿੱਸਾ ਸੀ ਅਤੇ ਰਹੇਗਾ। ਘੜ੍ਹੇ ਗਏ ਨਾਂ ਰੱਖਣ ਨਾਲ ਇਹ ਸੱਚਾਈ ਬਦਲ ਨਹੀਂ ਜਾਵੇਗੀ। ਦੱਸ ਦੇਈਏ ਕਿ ਹਾਲ ਹੀ 'ਚ ਚੀਨ ਨੇ ਅਰੁਣਾਚਲ ਪ੍ਰਦੇਸ਼ ਲਈ 'ਚੀਨੀ, ਤਿੱਬਤੀ ਅਤੇ ਪਿਨਯਿਨ' ਅੱਖਰਾਂ 'ਚ ਨਾਵਾਂ ਦੀ ਤੀਜੀ ਸੂਚੀ ਜਾਰੀ ਕੀਤੀ ਹੈ। ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲਾ ਨੇ ਐਤਵਾਰ ਨੂੰ ਅਰੁਣਾਚਲ ਪ੍ਰਦੇਸ਼ ਲਈ 11 ਸਥਾਨਾਂ ਦੇ ਮਨਘੜਤ ਨਾਂ ਜਾਰੀ ਕੀਤੇ, ਜਿਸਨੂੰ ਉਹ ਸਟੇਟ ਕਾਊਂਸਿਲ, ਚੀਨ ਦੀ ਕੈਬਨਿਟ ਦੁਆਰਾ ਜਾਰੀ ਭੂਗੋਲਿਕ ਨਾਵਾਂ 'ਤੇ ਨਿਯਮਾਂ ਦੇ ਅਨੁਸਾਰ 'ਤਿੱਬਤ ਦਾ ਦੱਖਣੀ ਭਾਗ ਜੰਗਨਾਨ' ਦੱਸਦਾ ਹੈ।
ਇਹ ਵੀ ਪੜ੍ਹੋ– 15 ਸਾਲ ਦੀ ਕੁੜੀ ਨੇ ਕੁਹਾੜੀ ਨਾਲ ਵੱਢ ਕੇ ਆਪਣੇ ਮਾਂ-ਬਾਪ ਨੂੰ ਉਤਾਰਿਆ ਮੌਤ ਦੇ ਘਾਟ