ਉਤਰਾਖੰਡ ਦੇ ਚਮੋਲੀ ''ਚ ਚੀਨੀ ਸੈਨਿਕਾਂ ਦੀ ਘੁਸਪੈਠ, ਮੁੱਖ ਮੰਤਰੀ ਹਰੀਸ਼ ਰਾਵਤ ਨੇ ਕੀਤੀ ਪੁਸ਼ਟੀ

07/27/2016 4:00:04 PM

ਦੇਹਰਾਦੂਨ— ਚੀਨ ਨੇ ਇਕ ਵਾਰ ਫਿਰ ਭਾਰਤੀ ਸਰਹੱਦ ''ਚ ਘੁਸਪੈਠ ਕੀਤੀ ਹੈ ਪਰ ਇਸ ਵਾਰ ਇਹ ਘੁਸਪੈਠ ਉਤਰਾਖੰਡ ''ਚ ਹੋਈ ਹੈ। ਮੁੱਖ ਮੰਤਰੀ ਹਰੀਸ਼ ਰਾਵਤ ਨੇ ਵੀ ਇਸ ਖਬਰ ਨੂੰ ਸਹੀ ਠਹਿਰਾਇਆ ਹੈ ਅਤੇ ਇਸ ਦੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਭੇਜੀ ਹੈ। ਜਾਣਕਾਰੀ ਅਨੁਸਾਰ,''''ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜੋਸ਼ੀਮਠ ਦੇ ਉੱਪ ਜ਼ਿਲਾ ਅਧਿਕਾਰੀ ਯੋਗੇਂਦਰ ਸਿੰਘ ਦੀ ਅਗਵਾਈ ''ਚ ਜ਼ਿਲਾ ਪ੍ਰਸ਼ਾਸਨ ਦੀ 19 ਮੈਂਬਰੀ ਟੀਮ 19 ਜੁਲਾਈ ਨੂੰ ਚੀਨ ਸਰਹੱਦ ਦੇ ਨਿਰੀਖਣ ਨੂੰ ਗਈ ਸੀ। ਟੀਮ ਸੁਮਨਾ ਖੇਤਰ ਤੱਕ ਵਾਹਨ ''ਤੇ ਪੁੱਜੀ। ਇੱਥੇ ਹੋਤੀਗਾੜ ਨਦੀ ਦਾ ਜਲ ਪੱਧਰ ਵਧਣ ਨਾਲ ਟੀਮ ਦੂਜੇ ਛੋਰ ''ਤੇ ਖੜ੍ਹੇ ਵਾਹਨਾਂ ''ਤੇ ਫੌਜ ਚੌਕੀ ਰਿਮਖਿਮ ਪੁੱਜੀ। 
ਕਰੀਬ 8 ਕਿਲੋਮੀਟਰ ਦੂਰ ਸਰਹੱਦੀ ਖੇਤਰ ''ਚ ਪੁੱਜਣ ''ਤੇ ਇੱਥੇ ਪਹਿਲਾਂ ਤੋਂ ਚੀਨ ਸੈਨਿਕਾਂ ਨੂੰ ਮੌਜੂਦ ਦੇਖ ਟੀਮ ਦੇ ਹੋਸ਼ ਉੱਡ ਗਏ। ਚੀਨੀ ਸੈਨਿਕਾਂ ਨੇ ਭਾਰਤੀ ਦਲ ਨੂੰ ਦੇਖਦੇ ਹੀ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਟੀਮ ਮੈਂਬਰਾਂ ਨੂੰ ਤੁਰੰਤ ਵਾਪਸ ਆਉਣ ਦਾ ਇਸ਼ਾਰਾ ਕੀਤਾ। ਚੀਨੀ ਸੈਨਿਕਾਂ ਦੇ ਤੇਵਰ ਦੇਖ ਟੀਮ ਨੇ ਨਿਰੀਖਣ ਛੱਡ ਤੁਰੰਤ ਵਾਪਸ ਆਉਣ ''ਚ ਹੀ ਭਲਾਈ ਸਮਝੀ। ਟੀਮ ਦੇ ਮੈਂਬਰਾਂ ਨੇ ਇਸ ਦੀ ਜਾਣਕਾਰੀ ਸਰਹੱਦ ਖੇਤਰ ''ਚ ਮੁਸਤੈਦ ਆਈ.ਟੀ.ਬੀ.ਪੀ. ਦੇ ਅਧਿਕਾਰੀਆਂ ਨੂੰ ਵੀ ਦਿੱਤੀ।


Disha

News Editor

Related News