ਜੁੰਮੇ ਤੋਂ ਪਹਿਲਾਂ CAA ''ਤੇ ਯੋਗੀ ਸਰਕਾਰ ਅਲਰਟ, UP ਦੇ ਕਈ ਸ਼ਹਿਰਾਂ ''ਚ ਇੰਟਰਨੈੱਟ ਬੰਦ

Thursday, Dec 26, 2019 - 08:54 PM (IST)

ਜੁੰਮੇ ਤੋਂ ਪਹਿਲਾਂ CAA ''ਤੇ ਯੋਗੀ ਸਰਕਾਰ ਅਲਰਟ, UP ਦੇ ਕਈ ਸ਼ਹਿਰਾਂ ''ਚ ਇੰਟਰਨੈੱਟ ਬੰਦ

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਵਿਰੋਧ ਹਾਲੇ ਘੱਟ ਨਹੀਂ ਹੋਇਆ ਹੈ। ਦਿੱਲੀ ਅਤੇ ਐੱਨ.ਸੀ.ਆਰ. 'ਚ ਇਸ ਦਾ ਵਿਰੋਧ ਹਾਲੇ ਵੀ ਜਾਰੀ ਹੈ ਪਰ ਇਹ ਵਿਰੋਧ ਪ੍ਰਦਰਸ਼ਨ ਹਿੰਸਕ ਨਹੀਂ ਹੈ। ਇਸਦੇ ਪਿਛੇ ਸਰਕਾਰ ਦੀ ਸਖਤਾਈ ਦੱਸੀ ਜਾ ਰਹੀ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਮੁਖੀ ਯੋਗੀ ਆਦਿਤਿਆਨਾਥ ਨੇ ਕਿਹਾ ਸੀ ਕਿ ਪ੍ਰਸ਼ਾਸਨ ਸਰਕਾਰੀ ਸੰਪਤੀਆਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਪ੍ਰਦਰਸ਼ਨਕਾਰੀਆਂ ਦੀ ਪਛਾਣ ਕਰ ਉਨ੍ਹਾਂ ਤੋਂ ਵਸੂਲ ਕਰੇਗਾ, ਜਿਸ ਤੋਂ ਬਾਅਦ ਅਜਿਹੀਆਂ ਘਟਨਾਵਾਂ 'ਚ ਕਮੀ ਆਈ ਹੈ ਪਰ ਪ੍ਰਸ਼ਾਸਨ ਵਿਰੋਧ ਨੂੰ ਲੈ ਕੇ ਕਾਫੀ ਚੌਕਸ ਹੈ ਕੱਲ ਸ਼ੁੱਕਰਵਾਰ ਹੈ ਗਾਜ਼ੀਆਬਾਦ, ਮੁਜ਼ੱਫਰਨਗਰ, ਫਿਰੋਜ਼ਾਬਾਦ, ਮੇਰਠ, ਸਹਾਰਨਪੁਰ, ਬੁਲੰਦਸ਼ਹਿਰ, ਬਿਜਨੌਰ, ਮਥੁਰਾ, ਸੀਤਾਪੁਰ ਅਤੇ ਆਗਰਾ 'ਚ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਨੇ ਮੇਰਠ 'ਚ ਵੀਰਵਾਰ ਰਾਤ 8 ਵਜੇ ਤੋਂ ਸ਼ੁੱਕਰਵਾਰ ਰਾਤ 8 ਵਜੇ ਤਕ ਇੰਟਰਨੈੱਟ ਸੇਵਾਵਾਂ ਨੂੰ ਬੰਦ ਰੱਖਣ ਦਾ ਆਦੇਸ਼ ਦਿੱਤਾ ਹੈ।

ਇਸ ਤੋਂ ਇਲਾਵਾ ਸਹਾਰਨਪੁਰ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ ਰਹਿਣਗੀਆਂ, ਬੁਲੰਦਸ਼ਹਿਰ 'ਚ 28 ਦਸੰਬਰ ਨੂੰ ਸਵੇਰੇ 5 ਵਜੇ ਤਕ ਇੰਟਰਨੈੱਟ ਸੇਵਾ ਬੰਦ ਰਹੇਗੀ। ਬਿਜਨੌਰ 'ਚ 48 ਘੰਟੇ ਲਈ ਕੋਈ ਇੰਟਰਨੈੱਟ ਸੁਵਿਧਾ ਨਹੀਂ ਮਿਲੇਗੀ, ਸਹਾਰਨਪੁਰ  ਦੇ ਦੇਵਬੰਦ 'ਚ ਸਾਰੀਆਂ ਇੰਟਰਨੈੱਟ ਸੇਵਾਵਾਂ ਨੂੰ ਅਗਲੇ ਆਦੇਸ਼ ਤਕ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਯੂ.ਪੀ. ਦੇ 10 ਜ਼ਿਲਿਆਂ 'ਚ ਇੰਟਰਨੈੱਟ ਸੇਵਾ ਬੰਦ ਰਹੇਗੀ।


author

Inder Prajapati

Content Editor

Related News