ਜੰਮੂ-ਕਸ਼ਮੀਰ : ਰਾਮ ਮਾਧਵ ਬੋਲੇ-ਨੇਤਾਵਾਂ ਦੀ ਹੋਈ ਹੈ ਰਿਹਾਈ, ਇੰਟਰਨੈੱਟ ਸੇਵਾ ਵੀ ਹੋਵੇਗੀ ਬਹਾਲ

Thursday, Dec 26, 2019 - 08:11 PM (IST)

ਜੰਮੂ-ਕਸ਼ਮੀਰ : ਰਾਮ ਮਾਧਵ ਬੋਲੇ-ਨੇਤਾਵਾਂ ਦੀ ਹੋਈ ਹੈ ਰਿਹਾਈ, ਇੰਟਰਨੈੱਟ ਸੇਵਾ ਵੀ ਹੋਵੇਗੀ ਬਹਾਲ

ਨਵੀਂ ਦਿੱਲੀ — ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਨੇ ਵੀਰਵਾਰ ਨੂੰ ਕਿਹਾ ਕਿ ਜੰਮੂ ਕਸ਼ਮੀਰ 'ਚ ਹਾਲ ਦੇ ਦਿਨਾਂ 'ਚ ਕਈ ਲੋਕਾਂ ਨੂੰ ਨਜ਼ਰਬੰਦੀ ਅਤੇ ਹਿਰਾਸਤ ਤੋਂ ਰਿਹਾਅ ਕੀਤਾ ਗਿਆ ਹੈ ਅਤੇ ਇਹ ਲਗਾਤਾਰ ਜਾਰੀ ਰਹਿਣ ਵਾਲੀ ਪ੍ਰਕਿਰਿਆ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਹਾਲਾਤਾਂ ਦਾ ਮੁਲਾਂਕਣ ਕਰਨ ਤੋਂ ਬਾਅਦ ਸੂਬੇ ਦਾ ਪ੍ਰਸ਼ਾਸਨ ਸਮੇਂ-ਸਮੇਂ 'ਤੇ ਉਚਿਤ ਕਦਮ ਚੁੱਕਦਾ ਹੈ। ਭਾਜਪਾ ਨੇਤਾ ਨੇ ਕਿਹਾ ਕਿ ਸੂਬੇ 'ਚ ਬ੍ਰਾਡਬੈਂਡ ਸੇਵਾਵਾਂ ਨੂੰ ਬਹਾਲ ਕੀਤਾ ਜਾ ਰਿਹਾ ਹੈ। ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਇੰਟਰਨੈੱਟ ਸੇਵਾਵਾਂ ਨੂੰ ਸ਼ੁਰੂ ਕੀਤਾ ਜਾਵੇਗਾ।

ਦੱਸਣਯੋਗ ਹੈ ਕਿ ਪਿਛਲੀ ਪੰਜ ਅਗਸਤ ਨੂੰ ਜੰਮੂ ਕਸ਼ਮੀਰ ਨੂੰ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪਿਆ ਹੈ।  ਸੂਬੇ 'ਚ ਧਾਰਾ 370 ਖਤਮ ਕਰਨ ਦੇ ਆਪਣੇ ਫੈਸਲੇ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਇਥੇ ਸੰਚਾਰ ਵਿਵਸਥਾ 'ਤੇ ਰੋਕ ਲਗਾ ਦਿੱਤੀ ਸੀ ਪਰ ਘਾਟੀ 'ਚ ਹਾਲਾਤ ਜਿਵੇਂ ਜਿਵੇਂ ਆਮ ਹੁੰਦੇ ਹਏ ਪਾਬੰਦੀਆਂ ਨੂੰ ਵੀ ਘੱਟ ਕਰ ਦਿੱਤਾ ਗਿਆ। ਪਹਿਲਾਂ ਲੈਂਡ ਲਾਈਨ ਚਾਲੂ ਕੀਤਾ ਗਿਆ ਅਤੇ ਫਿਰ ਪੋਸਟਪੇਡ ਮੋਬਾਇਲ ਫੋਨ ਦੀ ਬਹਾਲੀ ਕੀਤੀ ਗਈ।

 


author

Inder Prajapati

Content Editor

Related News