ਜੰਮੂ ''ਚ 8 ਜਨਵਰੀ ਤੱਕ ਵਧੀ ਇੰਟਰਨੈੱਟ ਪਾਬੰਦੀ, ਇਨ੍ਹਾਂ ਦੋ ਜ਼ਿਲ੍ਹਿਆਂ ਨੂੰ ਮਿਲੇਗੀ ਛੋਟ

Friday, Dec 25, 2020 - 10:20 PM (IST)

ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਪ੍ਰਸ਼ਾਸਨ ਨੇ ਸ਼ੁੱਕਰਵਾਰ (25 ਦਸੰਬਰ) ਨੂੰ ਫੈਸਲਾ ਲਿਆ ਕਿ 4G ਮੋਬਾਇਲ ਇੰਟਰਨੈੱਟ 'ਤੇ ਜਾਰੀ ਬੈਨ 8 ਜਨਵਰੀ 2021 ਤੱਕ ਲਾਗੂ ਰਹੇਗਾ। ਹਾਲਾਂਕਿ, ਉਧਮਪੁਰ ਅਤੇ ਗਾਂਦਰਬਲ ਜ਼ਿਲ੍ਹਿਆਂ ਵਿੱਚ ਇਹ ਬੈਨ ਨਹੀਂ ਲਾਗੂ ਹੋਵੇਗਾ। ਬਾਕੀ ਦੇ ਜ਼ਿਲ੍ਹਿਆਂ ਵਿੱਚ 4G ਮੋਬਾਇਲ ਇੰਟਰਨੈੱਟ ਸੇਵਾ ਪਹਿਲਾਂ ਦੀ ਤਰ੍ਹਾਂ ਬੰਦ ਰਹੇਗੀ।
ਗੁਜਰਾਤ ਦੀ ਜੇਲ੍ਹ 'ਚ ਕਤਲ ਦੇ ਦੋਸ਼ 'ਚ ਬੰਦ ਕੈਦੀ ਤਰਾਸ਼ ਰਹੇ ਨੇ ਹੀਰਾ

ਦੱਸ ਦਈਏ ਕਿ ਜੰਮੂ ਅਤੇ ਕਸ਼ਮੀਰ ਵਿੱਚ ਇੰਟਰਨੈੱਟ ਸੇਵਾ ਪਿਛਲੇ ਸਾਲ 5 ਅਗਸਤ ਤੋਂ ਬੰਦ ਹੈ। ਇਹ ਕਦਮ   ਸਰਕਾਰ ਵੱਲੋਂ ਧਾਰਾ-370 ਹਟਾਏ ਜਾਣ ਤੋਂ ਬਾਅਦ ਚੁੱਕਿਆ ਗਿਆ ਸੀ। ਹਾਲਾਂਕਿ, 2G ਇੰਟਰਨੈੱਟ ਸੇਵਾ ਨੂੰ ਇਸ ਸਾਲ 25 ਜਨਵਰੀ ਨੂੰ ਬਹਾਲ ਕੀਤਾ ਗਿਆ। ਇਸ ਤੋਂ ਬਾਅਦ ਉਧਮਪੁਰ ਅਤੇ ਗਾਂਦਰਬਲ ਵਿੱਚ 16 ਅਗਸਤ ਨੂੰ ਹਾਈ ਸਪੀਡ ਇੰਟਰਨੈੱਟ ਸੇਵਾ ਟ੍ਰਾਇਲ ਬੇਸਿਸ 'ਤੇ ਸ਼ੁਰੂ ਕੀਤੀ ਗਈ, ਜਿਸ ਨੂੰ ਅੱਜ ਵੀ ਬਰਕਰਾਰ ਰੱਖਿਆ ਗਿਆ ਹੈ ਪਰ ਬਾਕੀ ਜ਼ਿਲ੍ਹਿਆਂ ਵਿੱਚ 2G ਇੰਟਰਨੈੱਟ ਸੇਵਾ ਹੀ ਜਾਰੀ ਰਹੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।


Inder Prajapati

Content Editor

Related News