ਭੁਵਨੇਸ਼ਵਰ 'ਚ 15 ਮਈ ਤੋਂ ਸ਼ੁਰੂ ਹੋਵੇਗੀ ਅੰਤਰਰਾਸ਼ਟਰੀ ਉਡਾਣ ਸੇਵਾ

04/02/2023 1:44:25 PM

ਭੁਵਨੇਸ਼ਵਰ (ਭਾਸ਼ਾ) - ਭੁਵਨੇਸ਼ਵਰ ਹਵਾਈ ਅੱਡੇ ਤੋਂ ਪਹਿਲੀ ਅੰਤਰਰਾਸ਼ਟਰੀ ਉਡਾਣ ਸੇਵਾ 15 ਮਈ ਤੋਂ ਸ਼ੁਰੂ ਹੋਵੇਗੀ। ਇੰਡੀਗੋ ਦੁਬਈ ਤੱਕ ਸਿੱਧੀ ਉਡਾਣ ਸੇਵਾ ਪ੍ਰਦਾਨ ਕਰੇਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ 'ਉਤਕਲ ਦਿਵਸ' ਦੇ ਮੌਕੇ 'ਤੇ ਸ਼ਨੀਵਾਰ ਨੂੰ ਇਸ ਉਡਾਣ ਲਈ ਟਿਕਟਾਂ ਦੀ ਵਿਕਰੀ ਸ਼ੁਰੂ ਕੀਤੀ। ਇੱਕ ਅਧਿਕਾਰੀ ਨੇ ਦੱਸਿਆ ਕਿ ਇੰਡੀਗੋ ਹਫ਼ਤੇ ਵਿੱਚ ਤਿੰਨ ਦਿਨ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਦੁਬਈ ਲਈ ਉਡਾਣ ਭਰੇਗੀ।

ਇਹ ਵੀ ਪੜ੍ਹੋ : ਛੋਟੀਆਂ ਬਚਤ ਯੋਜਨਾਵਾਂ ਵਿਚ ਨਿਵੇਸ਼ ਕਰਨ ਵਾਲਿਆਂ ਲਈ ਸੌਗਾਤ, ਸਰਕਾਰ ਨੇ ਵਧਾਈਆਂ ਵਿਆਜ ਦਰਾਂ

ਉਨ੍ਹਾਂ ਦੱਸਿਆ ਕਿ ਦੁਬਈ ਲਈ ਪਹਿਲੀ ਫਲਾਈਟ ਦਾ ਕਿਰਾਇਆ 10,000 ਰੁਪਏ ਪ੍ਰਤੀ ਸੀਟ ਤੈਅ ਕੀਤਾ ਗਿਆ ਹੈ। ਪਟਨਾਇਕ ਨੇ ਕਿਹਾ, “ਵਿਕਾਸ ਲਈ ਕਨੈਕਟੀਵਿਟੀ ਮਹੱਤਵਪੂਰਨ ਹੈ ਅਤੇ ਇਹ ਸਾਡੀ ਸਰਕਾਰ ਦੀ ਤਰਜੀਹ ਰਹੀ ਹੈ। ਸਭ ਤੋਂ ਵੱਡੇ ਹਵਾਬਾਜ਼ੀ ਹੱਬਾਂ ਵਿੱਚੋਂ ਇੱਕ ਦੁਬਈ ਨਾਲ ਸਿੱਧੀ ਕਨੈਕਟੀਵਿਟੀ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੀ ਯਾਤਰਾ ਲਈ ਰਾਹ ਖੋਲ੍ਹੇਗੀ। ਇੰਡੀਗੋ ਦੇ ਗਲੋਬਲ ਸੇਲਜ਼ ਦੇ ਮੁਖੀ ਵਿਨੈ ਮਲਹੋਤਰਾ ਨੇ ਕਿਹਾ ਕਿ ਏਅਰਲਾਈਨ ਕਿਫਾਇਤੀ ਦਰਾਂ 'ਤੇ ਅੰਤਰਰਾਸ਼ਟਰੀ ਕਨੈਕਟੀਵਿਟੀ ਦੇ ਦਾਇਰੇ ਦਾ ਵਿਸਥਾਰ ਕਰਨ ਵਿੱਚ ਮੋਹਰੀ ਰਹੀ ਹੈ। । ਉਨ੍ਹਾਂ ਦੱਸਿਆ ਕਿ ਦੁਬਈ ਤੋਂ ਬਾਅਦ ਭੁਵਨੇਸ਼ਵਰ ਤੋਂ ਸਿੰਗਾਪੁਰ ਅਤੇ ਬੈਂਕਾਕ ਤੱਕ ਸਿੱਧੀ ਉਡਾਨ ਦਾ ਵੀ ਸੰਚਾਲਨ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਵੱਡੀ ਰਾਹਤ! ਸਸਤਾ ਹੋਇਆ LPG ਸਿਲੰਡਰ,  ਜਾਣੋ ਕਿੰਨੇ ਘਟੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News