ਹਵਾਈ ਯਾਤਰਾ ਕਰਨ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨ, ਫਲਾਈਟ 'ਚ ਇਹ ਸੁਵਿਧਾ ਮੁੜ ਕੀਤੀ ਸ਼ੁਰੂ

Friday, Aug 28, 2020 - 12:42 PM (IST)

ਹਵਾਈ ਯਾਤਰਾ ਕਰਨ ਵਾਲਿਆਂ ਲਈ ਸਰਕਾਰ ਦਾ ਵੱਡਾ ਐਲਾਨ, ਫਲਾਈਟ 'ਚ ਇਹ ਸੁਵਿਧਾ ਮੁੜ ਕੀਤੀ ਸ਼ੁਰੂ

ਨਵੀਂ ਦਿੱਲੀ : ਕੋਰੋਨਾ ਆਫ਼ਤ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹਵਾਬਾਜ਼ੀ ਇੰਡਸਟਰੀ ਘੱਟ ਤੋਂ ਘੱਟ ਘਰੇਲੂ ਅਤੇ ਅੰਤਰਾਸ਼ਟਰੀ ਉਡਾਣਾਂ ਦੀ ਆਪ੍ਰੇਟਿੰਗ ਦੇ ਮਾਮਲੇ 'ਚ ਪਟੜੀ 'ਤੇ ਪਰਤਦੀ ਨਜ਼ਰ ਆ ਰਹੀ ਹੈ। ਉਥੇ ਹੀ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਐੱਸ.ਓ.ਪੀ. ਵਿਚ ਕੁੱਝ ਬਦਲਾਅ ਕੀਤਾ ਹੈ। ਇਸ ਬਦਲਾਅ ਤਹਿਤ ਹੁਣ ਏਅਰਲਾਈਨ ਕੰਪਨੀਆਂ ਨੂੰ ਭੋਜਨ ਪਰੋਸਣ ਦੀ ਇਜਾਜ਼ਤ ਮਿਲ ਗਈ ਹੈ। ਯਾਤਰੀਆਂ ਨੂੰ ਹੁਣ ਉਡਾਣਾਂ ਵਿਚ ਪਹਿਲਾਂ ਦੀ ਤਰ੍ਹਾਂ ਪੈਕ ਭੋਜਨ, ਸਨੈਕਸ ਅਤੇ ਪਾਣੀ ਯੋਗ ਪਦਾਰਥ ਪਰੋਸੇ ਜਾਣਗੇ। ਉਥੇ ਹੀ ਅੰਤਰਰਾਸ਼ਟਰੀ ਉਡਾਣਾਂ ਲਈ ਏਅਰਲਾਈਨ ਹੁਣ ਮਾਣਕ ਪ੍ਰਥਾਵਾਂ ਅਨੁਸਾਰ ਸੀਮਤ ਪਾਣੀ ਵਿਕਲਪਾਂ ਨਾਲ ਗਰਮ ਭੋਜਨ ਪ੍ਰੋਸ ਸਕਦੇ ਹਨ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ 24 ਘੰਟੇ ਅੰਦਰ ਵਾਪਸੀ 'ਤੇ ਮਿਲਣ ਵਾਲਾ ਡਿਸਕਾਊਂਟ ਖ਼ਤਮ, ਸਿਰਫ਼ ਇਨ੍ਹਾਂ ਨੂੰ ਮਿਲੇਗਾ ਫ਼ਾਇਦਾ

ਸਰਕਾਰ ਨੇ ਏਅਰਲਾਈਨ ਕੰਪਨੀਆਂ ਨੂੰ ਡਿਸਪੋਜੇਬਲ ਪਲੇਟ, ਕਟਲਰੀ ਅਤੇ ਸੈੱਟ-ਅੱਪ ਪਲੇਟ ਦਾ ਇਸਤੇਮਾਲ ਕਰਣ ਨੂੰ ਕਿਹਾ ਹੈ, ਜਿਸ ਨੂੰ ਦੁਬਾਰਾ ਵਰਤੋਂ ਵਿਚ ਨਹੀਂ ਲਿਆਇਆ ਜਾਵੇਗਾ। ਇਸ ਦੇ ਨਾਲ ਹੀ ਭੋਜਨ ਅਤੇ ਪਾਣੀ ਸੇਵਾ ਲਈ ਕਰੂ ਨੂੰ ਦਸਤਾਨੇ ਦਾ ਇਕ ਨਵਾਂ ਸੈੱਟ ਪਾਉਣਾ ਹੋਵੇਗਾ। ਇਸ ਤੋਂ ਇਲਾਵਾ ਹੁਣ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਵਿਚ ਇਨ-ਫਲਾਇਟ ਮਨੋਰੰਜਨ ਦੀ ਵੀ ਮਨਜ਼ੂਰੀ ਮਿਲ ਗਈ ਹੈ। ਸਰਕਾਰ ਨੇ ਏਅਰਲਾਈਨਜ਼ ਨੂੰ ਇਹ ਯਕੀਨੀ ਕਰਣ ਲਈ ਕਿਹਾ ਹੈ ਕਿ ਡਿਸਪੋਜੇਬਲ ਈਅਰਫੋਨ ਦਾ ਇਸਤੇਮਾਲ ਹੋਵੇ ਜਾਂ ਯਾਤਰੀ ਲਈ ਸਾਫ਼ ਅਤੇ ਕੀਟਾਣੁ ਰਹਿਤ ਈਅਰਫੋਨ ਪ੍ਰਦਾਨ ਕੀਤੇ ਜਾਣ। ਐੱਸ.ਓ.ਪੀ. ਵਿਚ ਇਹ ਵੀ ਕਿਹਾ ਗਿਆ ਹੈ ਕਿ ਏਅਰਲਾਈਨਜ਼ ਨੂੰ ਹਰ ਉਡਾਣ ਦੇ ਬਾਅਦ ਸਾਰੇ ਟਚ-ਪੁਆਇੰਟਸ ਨੂੰ ਸਾਫ਼ ਅਤੇ ਕੀਟਾਣੁ ਰਹਿਤ ਕਰਣਾ ਹੋਵੇਗਾ, ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ: ਜਾਣੋ 1 ਸਤੰਬਰ ਤੋਂ ਕਿਹੜੇ ਹੋਣ ਜਾ ਰਹੇ ਹਨ ਬਦਲਾਅ, ਤੁਹਾਡੇ ਪੈਸਿਆਂ ਨਾਲ ਜੁੜਿਆ ਹੈ ਮਾਮਲਾ


author

cherry

Content Editor

Related News