ਹੀਰਾਨਗਰ ਸੈਕਟਰ ''ਚ ਰੁਕ-ਰੁਕ ਕੇ ਪਾਕਿ ਨੇ ਕੀਤੀ ਗੋਲਾਬਾਰੀ
Tuesday, Jul 14, 2020 - 08:43 PM (IST)
ਹੀਰਾਨਗਰ (ਗੋਪਾਲ) : ਪਾਕਿਸਤਾਨ ਨੇ ਸਰਹੱਦ 'ਤੇ ਫਿਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਬੀਤੀ ਰਾਤ ਹੀਰਾਨਗਰ ਸੈਕਟਰ ਵਿਚ ਰੁਕ-ਰੁਕ ਕੇ ਗੋਲਾਬਾਰੀ ਕੀਤੀ, ਜਿਸ ਦਾ ਬੀ. ਐੱਸ. ਐੱਫ. ਦੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ। ਗੋਲਾਬਾਰੀ ਦੇ ਦੌਰਾਨ ਸਰਹੱਦੀ ਪਿੰਡ ਗੁਜਰੇ ਚੱਕ ਵਿਚ ਇਕ ਗੋਲੀ ਮੱਝ ਦੇ ਬੱਚੇ ਨੂੰ ਲੱਗੀ।
ਜਾਣਕਾਰੀ ਦੇ ਅਨੁਸਾਰ ਗੁਜਰੇ ਚੱਕ ਦੇ ਬਚਨ ਸਿੰਘ ਪੁੱਤਰ ਸਾਈਂ ਦਾਸ ਦੀ ਮੱਝ ਦੇ ਬੱਚੇ ਨੂੰ ਗੋਲੀ ਲੱਗਣ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਜਦਕਿ ਉਸ ਸਮੇਂ ਘਰ ਦੇ ਹੋਰ ਮੈਂਬਰਾਂ ਨੇ ਬੰਕਰ ਵਿਚ ਪਨਾਹ ਲੈ ਰੱਖੀ ਸੀ। ਜ਼ਿਕਰਯੋਗ ਹੈ ਕਿ ਸਰਹੱਦ 'ਤੇ ਸਰੁੱਖਿਆ ਬੰਨ੍ਹ ਦੇ ਨਿਰਮਾਣ ਕਾਰਜ ਜਾਰੀ ਰਹਿਣ ਦੇ ਕਾਰਨ ਪਾਕਿਸਤਾਨ ਹਰ ਰੋਜ ਰਾਤ ਨੂੰ ਸੁਰੱਖਿਆ ਬੰਨ੍ਹ ਦੇ ਨਿਰਮਾਣ 'ਚ ਲੱਗੀਆਂ ਮਸ਼ੀਨਾਂ 'ਤੇ ਫਾਇਰ ਕਰਦਾ ਹੈ, ਜਿਸ ਨਾਲ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪੂਰੀ ਰਾਤ ਬੰਕਰਾਂ 'ਚ ਬਿਤਾਉਣੀ ਪੈਂਦੀ ਹੈ।