ਬੀਮਾ ਘਪਲਾ ਮਾਮਲਾ; CBI ਨੇ ਸਾਬਕਾ ਰਾਜਪਾਲ ਦੇ ਸਹਿਯੋਗੀ ਦੇ J&K ਅਤੇ ਦਿੱਲੀ ''ਚ 9 ਥਾਵਾਂ ''ਤੇ ਲਈ ਤਲਾਸ਼ੀ

Wednesday, May 17, 2023 - 11:35 AM (IST)

ਬੀਮਾ ਘਪਲਾ ਮਾਮਲਾ; CBI ਨੇ ਸਾਬਕਾ ਰਾਜਪਾਲ ਦੇ ਸਹਿਯੋਗੀ ਦੇ J&K ਅਤੇ ਦਿੱਲੀ ''ਚ 9 ਥਾਵਾਂ ''ਤੇ ਲਈ ਤਲਾਸ਼ੀ

ਨਵੀਂ ਦਿੱਲੀ- ਸੀ. ਬੀ. ਆਈ. ਨੇ ਬੀਮਾ ਘਪਲਾ ਮਾਮਲੇ ਵਿਚ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦੇ ਉਸ ਵੇਲੇ ਦੇ ਸਹਿਯੋਗੀ ਦੇ ਕੰਪਲੈਕਸਾਂ 'ਚ ਦਿੱਲੀ ਅਤੇ ਜੰਮੂ-ਕਸ਼ਮੀਰ ਵਿਚ 9 ਟਿਕਾਣਿਆਂ 'ਤੇ ਬੁੱਧਵਾਰ ਨੂੰ ਤਲਾਸ਼ੀ ਲਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਦੀਆਂ ਟੀਮਾਂ ਨੇ ਸਾਬਕਾ ਰਾਜਪਾਲ ਦੇ ਉਸ ਵੇਲੇ ਦੇ ਸਹਿਯੋਗੀ ਦੀ ਰਿਹਾਇਸ਼ 'ਤੇ ਅਤੇ ਹੋਰ ਟਿਕਾਣਿਆਂ 'ਤੇ ਅੱਜ ਸਵੇਰੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਏਜੰਸੀ ਨੇ ਬੀਤੀ 28 ਅਪ੍ਰੈਲ ਨੂੰ ਮਲਿਕ ਤੋਂ ਪੁੱਛ-ਗਿੱਛ ਕੀਤੀ ਸੀ ਅਤੇ ਅੱਜ ਇਹ ਕਾਰਵਾਈ ਹੋ ਰਹੀ ਹੈ।

ਏਜੰਸੀ ਨੇ ਬੀਤੇ ਸਾਲ ਅਕਤੂਬਰ ਵਿਚ ਮਲਿਕ ਦੇ ਬਿਆਨ ਵੀ ਦਰਜ ਕੀਤੇ ਸਨ। ਜ਼ਿਕਰਯੋਗ ਹੈ ਕਿ ਮਲਿਕ ਨੇ ਕਥਿਤ ਤੌਰ 'ਤੇ ਇਕ ਗਰੁੱਪ ਮੈਡੀਕਲ ਇੰਸ਼ੋਰੈਂਸ ਸਕੀਮ ਅਤੇ ਲੋਕ ਨਿਰਮਾਣ ਕੰਮਾਂ ਲਈ ਠੇਕਿਆਂ 'ਚ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਸੀ। ਸੀ. ਬੀ. ਆਈ. ਨੇ ਇਸ ਸਬੰਧ ਵਿਚ ਦੋ FIR ਦਰਜ ਕੀਤੀਆਂ ਹਨ।


author

Tanu

Content Editor

Related News