ਇਸ਼ਕ 'ਚ ਅੰਨ੍ਹੀ ਹੋਈ ਕੁੜੀ ਨੇ ਘਰੋਂ ਭੱਜ ਕੇ ਕਰਵਾ ਲਈ ਲਵ ਮੈਰਿਜ ! ਵਿਆਹ ਦੇ ਅਗਲੇ ਹੀ ਦਿਨ...

Wednesday, Aug 12, 2026 - 11:52 AM (IST)

ਇਸ਼ਕ 'ਚ ਅੰਨ੍ਹੀ ਹੋਈ ਕੁੜੀ ਨੇ ਘਰੋਂ ਭੱਜ ਕੇ ਕਰਵਾ ਲਈ ਲਵ ਮੈਰਿਜ ! ਵਿਆਹ ਦੇ ਅਗਲੇ ਹੀ ਦਿਨ...

ਪੂਰਨੀਆ- ਬਿਹਾਰ ਦੇ ਪੂਰਨੀਆ ਜ਼ਿਲ੍ਹੇ 'ਚ ਇੰਸਟਾਗ੍ਰਾਮ 'ਤੇ ਸ਼ੁਰੂ ਹੋਈ ਦੋਸਤੀ ਅਤੇ ਇਕ ਸਾਲ ਤੱਕ ਚੱਲੇ ਪ੍ਰੇਮ ਸੰਬੰਧਾਂ ਦਾ ਅੰਤ ਦੁਖਦ ਘਟਨਾ ਨਾਲ ਹੋਇਆ। 19 ਸਾਲਾ ਇਕ ਵਿਦਿਆਰਥਣ ਪਰਿਵਾਰ ਵਲੋਂ ਕਿਤੇ ਹੋਰ ਵਿਆਹ ਤਅ ਕੀਤੇ ਜਾਣ ਤੋਂ ਬਾਅਦ ਆਪਣੇ ਪ੍ਰੇਮੀ ਨਾਲ ਦੌੜ ਗਈ ਸੀ। ਜੋ ਪੂਰਨੀਆ ਜੰਕਸ਼ਨ ਰੇਲਵੇ ਸਟੇਸ਼ਨ 'ਤੇ ਵਿਆਹ ਕਰਨ ਦੇ ਕੁਝ ਹੀ ਘੰਟਿਆਂ ਬਾਅਦ ਮਾਰ ਗਈ। 

ਮ੍ਰਿਤਕਾ ਦੀ ਪਛਾਣ ਅਰਰੀਆ ਜ਼ਿਲ੍ਹੇ ਦੇ ਬਟਰਬਾਰੀ ਵਾਸੀ ਨਰੇਸ਼ ਯਾਦਵ ਦੀ ਧੀ ਮਨੀਸ਼ਾ ਕੁਮਾਰੀ ਵਜੋਂ ਹੋਈ ਹੈ। ਉਹ ਅਜੇ ਬੀਏ ਦੀ ਪੜ੍ਹਾਈ ਕਰ ਰਹੀ ਸੀ। ਮਨੀਸ਼ਾ ਦਾ ਅਰਰੀਆ ਜ਼ਿਲ੍ਹੇ ਦੇ ਪਲਾਸੀ ਪੁਲਸ ਸਟੇਸ਼ਨ ਇਲਾਕੇ ਦੇ ਇਕ ਨੌਜਵਾਨ ਨਾਲ ਰਿਸ਼ਤਾ ਸੀ, ਜੋ ਇੰਟਰਮੀਡੀਏਟ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਦੋਵਾਂ ਦੀ ਮੁਲਾਕਾਤ ਕਰੀਬ ਇਕ ਸਾਲ ਪਹਿਲਾਂ ਇੰਸਟਾਗ੍ਰਾਮ 'ਤੇ ਹੋਈ ਸੀ। ਸੋਸ਼ਲ ਮੀਡੀਆ 'ਤੇ ਆਮ ਗੱਲਬਾਤ ਤੋਂ ਸ਼ੁਰੂ ਹੋਈ ਇਹ ਜਾਣ-ਪਛਾਣ ਹੌਲੀ-ਹੌਲੀ ਦੋਸਤੀ ਅਤੇ ਫਿਰ ਪ੍ਰੇਮ ਸੰਬੰਧਾਂ 'ਚ ਬਦਲ ਗਈ। ਸਮੇਂ ਦੇ ਨਾਲ, ਦੋਵਾਂ ਨੇ ਨਾਲ ਭਵਿੱਖ ਦੀ ਯੋਜਨਾ ਬਣਾਉਣੀ ਸ਼ੁਰੂ ਕਰ ਦਿੱਤੀ। ਹਾਲਾਂਕਿ ਜਦੋਂ ਮਨੀਸ਼ਾ ਦਜੇ ਪਰਿਵਾਰ ਨੇ ਉਸ ਦਾ ਵਿਆਹ ਕਿਤੇ ਹੋਰ ਤੈਅ ਕਰ ਦਿੱਤਾ ਤਾਂ ਉਹ ਆਪਣੇ ਪ੍ਰੇਮੀ ਨਾਲ ਘਰੋਂ ਦੌੜ ਗਈ। ਦੋਵਾਂ ਨੇ ਇਕੱਠੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੇ ਇਰਾਦੇ ਨਾਲ ਅਰਰੀਆ ਤੋਂ ਪੂਰਨੀਆ ਦਾ ਸਫ਼ਰ ਕੀਤਾ।

ਪੂਰਨੀਆ ਪਹੁੰਚਣ ਤੋਂ ਬਾਅਦ, ਨੌਜਵਾਨ ਨੇ ਮਨੀਸ਼ਾ ਦੀ ਮਾਂਗ 'ਚ ਸਿੰਦੂਰ ਭਰ ਕੇ ਉਸ ਨਾਲ ਵਿਆਹ ਕਰ ਲਿਆ। ਵਿਆਹ ਤੋਂ ਬਾਅਦ ਦੋਵਾਂ ਨੇ ਰਾਤ ਰੇਲਵੇ ਸਟੇਸ਼ਨ 'ਤੇ ਬਿਤਾਈ। ਸੋਮਵਾਰ ਨੂੰ ਉਹ ਪੈਦਲ ਹੀ ਰਾਮਬਾਗ ਤੋਂ ਸਿਟੀ ਕਾਲੀ ਮੰਦਰ ਲਈ ਨਿਕਲੇ। ਰਸਤੇ 'ਚ ਮਨੀਸ਼ਾ ਨੂੰ ਅਚਾਨਕ ਚੱਕਰ ਆਉਣ ਲੱਗੇ ਅਤੇ ਉਸ ਦੀ ਸਿਹਤ ਖ਼ਰਾਬ ਹੋਣ ਲੱਗੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਹਾਲਤ ਤੇਜ਼ੀ ਨਾਲ ਵਿਗੜੀ, ਜਿਸ ਤੋਂ ਬਾਅਦ ਉਸ ਦਾ ਪਤੀ ਅਤੇ ਸਥਾਨਕ ਲੋਕ ਉਸ ਨੂੰ ਪੂਰਨੀਆ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਲੈ ਗਏ।

ਡਾਕਟਰਾਂ ਦੀ ਕੋਸ਼ਿਸ਼ ਦੇ ਬਾਵਜੂਦ, ਇਲਾਜ ਦੌਰਾਨ ਮਨੀਸ਼ਾ ਦੀ ਮੌਤ ਹੋ ਗਈ। ਕੁੜੀ ਦੀ ਅਚਾਨਕ ਮੌਤ ਨਾਲ ਉਸ ਦਾ ਪਤੀ ਸਦਮੇ 'ਚ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਹਸਪਤਾਲ ਪਹੁੰਚੀ ਅਤੇ ਲਾਸ਼ ਕਬਜ਼ੇ 'ਚ ਲੈ ਲਈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਅਧਿਕਾਰੀ ਮੌਤ ਦਾ ਸਹੀ ਕਾਰਨ ਜਾਣਨ ਲਈ ਰਿਪੋਰਟ ਦਾ ਇੰਤਜ਼ਾਰ ਕਰ ਰਹੇ ਹਨ। ਪੁਲਸ ਨੇ ਮਨੀਸ਼ਾ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਜਾਂਚ ਦੇ ਅਧੀਨ ਨੌਜਵਾਨ ਤੋਂ ਪੁੱਛ-ਗਿੱਛ ਕਰ ਰਹੀ ਹੈ। ਅਧਿਕਾਰੀ ਵਿਆਹ ਤੋਂ ਪਹਿਲੇ ਦੀਆਂ ਘਟਨਾਵਾਂ ਅਤੇ ਕੁੜੀ ਦੀ ਅਚਾਨਕ ਹੋਈ ਮੌਤ ਦੇ ਸਿਲਸਿਲੇ ਦੀ ਜਾਂਚ ਕਰ ਰਹੇ ਹਨ। ਇਸ ਘਟਨਾ ਨੇ ਦੋਵੇਂ ਪਰਿਵਾਰਾਂ ਨੂੰ ਸਦਮੇ 'ਚ ਪਾ ਦਿੱਤਾ ਅਤੇ ਕਈ ਅਜਿਹੇ ਸਵਾਲ ਖੜ੍ਹੇ ਕਰ ਦਿੱਤੇ ਹਨ, ਜਿਨ੍ਹਾਂ ਦੇ ਜਵਾਬ ਅਜੇ ਨਹੀਂ ਮਿਲੇ ਹਨ। ਜਾਂਚਕਰਤਾਵਾਂ ਨੂੰ ਉਮੀਦ ਹੈ ਕਿ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਇਨ੍ਹਾਂ ਸਵਾਲਾਂ ਦੇ ਜਵਾਬ ਮਿਲ ਜਾਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News