ਭਾਰਤੀ ਸਰਹੱਦ ਹੋਵੇਗੀ ਹੋਰ ਸੁਰੱਖ਼ਿਅਤ, INS Vikrant ਅਗਲੇ ਹਫ਼ਤੇ ਬਣੇਗਾ ਭਾਰਤੀ ਜਲ ਸੈਨਾ ਦੀ ਸ਼ਾਨ

Thursday, Aug 25, 2022 - 04:52 PM (IST)

ਭਾਰਤੀ ਸਰਹੱਦ ਹੋਵੇਗੀ ਹੋਰ ਸੁਰੱਖ਼ਿਅਤ, INS Vikrant ਅਗਲੇ ਹਫ਼ਤੇ ਬਣੇਗਾ ਭਾਰਤੀ ਜਲ ਸੈਨਾ ਦੀ ਸ਼ਾਨ

ਨਵੀਂ ਦਿੱਲੀ - ਰੂਸੀ ਮੂਲ ਦਾ ਮੌਜੂਦਾ ਏਅਰਕ੍ਰਾਫਟ ਕੈਰੀਅਰ ਆਈਐਨਐਸ ਵਿਕਰਮਾਦਿਤਿਆ ਪਿਛਲੇ 10 ਸਾਲਾਂ ਤੋਂ ਭਾਰਤੀ ਜਲ ਸੈਨਾ ਲਈ ਕੰਮ ਕਰ ਰਿਹਾ ਹੈ। ਭਾਰਤੀ ਮੂਲ ਦਾ ਵਿਕਰਾਂਤ ਟੈਕਨਾਲੋਜੀ ਅਤੇ ਇੰਜਣ ਦੇ ਮਾਮਲੇ ਵਿੱਚ ਮੌਜੂਦਾ ਏਅਰਕ੍ਰਾਫਟ ਵਿਕਰਮਾਦਿਤਿਆ ਨੂੰ ਮਾਤ ਦਿੰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਸਤੰਬਰ ਨੂੰ ਕੋਚੀ 'ਚ 'ਵਿਕਰਾਂਤ' ਨੂੰ ਦੇਸ਼ ਨੂੰ ਸਮਰਪਿਤ ਕਰਨਗੇ। ਅਮਰੀਕੀ ਕੰਪਨੀ ਜਨਰਲ ਇਲੈਕਟ੍ਰਿਕ ਦੀਆਂ ਚਾਰ LM2500 ਗੈਸ ਟਰਬਾਈਨਾਂ ਵਿਕਰਾਂਤ ਵਿੱਚ ਫਿੱਟ ਕੀਤੀਆਂ ਗਈਆਂ ਹਨ ਅਤੇ ਹਰ ਇੱਕ ਗੈਸ ਟਰਬਾਈਨ 30,000 ਹਾਰਸ ਪਾਵਰ ਪੈਦਾ ਕਰਦੀ ਹੈ। ਵਿਕਰਮਾਦਿਤਿਆ ਭਾਫ਼ ਬਾਇਲਰ ਦੁਆਰਾ ਸੰਚਾਲਿਤ ਹੈ - ਇੱਕ ਪੰਜ ਦਹਾਕੇ ਪੁਰਾਣੀ ਸੋਵੀਅਤ ਯੁੱਗ ਦੀ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ : NDTV ਦੇ 2009 ਦੇ ਕਰਜ਼ੇ ਸਮਝੌਤੇ ਨਾਲ ਖੁੱਲ੍ਹਾ ਅਡਾਨੀ ਸਮੂਹ ਦੀ ਵੱਡੀ ਹਿੱਸੇਦਾਰੀ ਖ਼ਰੀਦਣ ਦਾ ਰਸਤਾ

ਵਿਕਰਾਂਤ 262 ਮੀਟਰ ਲੰਬਾ ਹੈ ਅਤੇ ਰੂਸ ਦੇ ਬਣੇ ਮਿਗ 29 ਕੇ ਜੈੱਟ, ਵਿਸ਼ੇਸ਼ ਪਣਡੁੱਬੀ-ਸ਼ਿਕਾਰ ਹੈਲੀਕਾਪਟਰਾਂ ਜੋ ਕਿ ਪਹਿਲਾਂ ਹੀ ਜਲ ਸੈਨਾ ਦੇ ਬੇੜੇ ਵਿੱਚ ਹਨ, ਇਸਦੇ ਡੈੱਕ 'ਤੇ ਮੌਜੂਦ ਹੋਣਗੇ । ਲਗਭਗ 2,300 ਕੰਪਾਰਟਮੈਂਟਾਂ ਵਾਲਾ ਨਵਾਂ ਕੈਰੀਅਰ, ਮਹਿਲਾ ਅਧਿਕਾਰੀਆਂ ਲਈ ਵਿਸ਼ੇਸ਼ ਸਹੂਲਤਾਂ ਅਤੇ 1700 ਚਾਲਕ ਦਲ ਦੀ ਮੇਜ਼ਬਾਨੀ ਲਈ ਬਣਾਇਆ ਗਿਆ, ਬਲੂ ਨੇਵੀ ਲਈ ਭਾਰਤੀ ਜਲ ਸੈਨਾ ਦੀ ਖੋਜ ਅਤੇ ਹਿੰਦ ਮਹਾਸਾਗਰ ਖੇਤਰ (ਆਈਓਆਰ) ਵਿੱਚ ਇਸਦੇ ਦਬਦਬੇ ਨੂੰ ਵਧਾਏਗਾ।

ਭਾਰਤ ਦਾ ਸਵਦੇਸ਼ੀ ਜਹਾਜ਼ ਕੈਰੀਅਰ ਵਿਕਰਾਂਤ ਅਗਲੇ ਹਫ਼ਤੇ ਕੋਚੀ ਵਿੱਚ ਭਾਰਤੀ ਜਲ ਸੈਨਾ ਵਿੱਚ ਸ਼ਾਮਲ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਭਾਰਤੀ ਜਲ ਸੈਨਾ ਇਸ ਦੇ ਰਸਮੀ ਤੌਰ 'ਤੇ ਸ਼ਾਮਲ ਹੋਣ ਤੋਂ ਪਹਿਲਾਂ IAC ਵਿਕਰਾਂਤ ਨੂੰ ਅੰਤਿਮ ਛੋਹਾਂ ਦੇਣ ਦੀ ਤਿਆਰੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੇਡ-ਇਨ-ਇੰਡੀਆ ਏਅਰਕ੍ਰਾਫਟ ਕੈਰੀਅਰ ਨੂੰ ਸ਼ਾਮਲ ਕਰਨ ਦੀ ਉਮੀਦ ਹੈ। 23,000 ਕਰੋੜ ਰੁਪਏ ਦੀ ਅੰਦਾਜ਼ਨ ਲਾਗਤ ਨਾਲ ਬਣਾਇਆ ਗਿਆ, IAC ਵਿਕਰਾਂਤ ਹਿੰਦ ਮਹਾਸਾਗਰ ਵਿੱਚ ਚੀਨ ਦੀ ਮੌਜੂਦਗੀ ਦਾ ਮੁਕਾਬਲਾ ਕਰੇਗਾ। 

ਆਈਏਸੀ ਵਿਕਰਾਂਤ ਇੱਕ ਤੈਰਦਾ ਹੋਇਆ ਆਈਲੈਂਡ

ਇਸ ਏਅਰਕ੍ਰਾਫਟ ਕੈਰੀਅਰ ਦਾ ਵਜ਼ਨ ਜਹਾਜ਼ ਅਤੇ ਚਾਲਕ ਦਲ ਸਮੇਤ 45000 ਟਨ ਹੈ ਅਤੇ ਇਹ 262 ਮੀਟਰ ਲੰਬਾ ਹੈ। ਇਸ 'ਤੇ 36 ਤੋਂ 40 ਜਹਾਜ਼ ਰੱਖੇ ਜਾ ਸਕਦੇ ਹਨ। ਦੋ ਲੜਾਕੂ ਜਹਾਜ਼ ਇਸ 'ਤੇ ਇੱਕੋ ਸਮੇਂ ਉਡਾਣ ਭਰ ਸਕਦੇ ਹਨ। ਵਾਜਪਾਈ ਸਰਕਾਰ ਵਿੱਚ ਤਤਕਾਲੀ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਨੇ ਆਈਐਨਐਸ ਵਿਕਰਾਂਤ ਨਾਮਕ ਹਵਾਈ ਰੱਖਿਆ ਜਹਾਜ਼ ਦੇ ਨਿਰਮਾਣ ਲਈ ਡਿਜ਼ਾਈਨ ਦਾ ਆਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਅਜਿਹੇ ਏਅਰ ਡਿਫੈਂਸ ਸ਼ਿਪ ਨੂੰ ਬਣਾਉਣ ਦਾ ਕੰਮ ਸ਼ੁਰੂ ਹੋਇਆ ਜੋ ਵੱਡੀ ਗਿਣਤੀ ਵਿਚ ਆਧੁਨਿਕ ਲੜਾਕੂ ਜਹਾਜ਼ ਦੀ ਸੁਰੱਖਿਅਤ ਆਵਾਜਾਈ ਕਰ ਸਕੇ। ਕੋਚਿਨਸ਼ਿਪਯਾਰਡ ਨੇ 2001 ਵਿੱਚ ਇਸਦਾ ਮਾਡਲ ਡਿਜ਼ਾਈਨ ਕੀਤਾ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਬੈਨ ਹੋ ਚੁੱਕੇ J&J ਬੇਬੀ ਪਾਊਡਰ ਦੀ ਵਿਕਰੀ ਭਾਰਤ 'ਚ ਅਜੇ ਰਹੇਗੀ ਜਾਰੀ, ਜਾਣੋ ਵਜ੍ਹਾ

ਆਤਮ-ਨਿਰਭਰਤਾ ਵੱਲ ਵੱਡਾ ਕਦਮ

2004 ਵਿੱਚ ਇਸਨੂੰ ਬਣਾਉਣ ਦਾ ਅਧਿਕਾਰਕ ਹੁਕਮ ਦਿੱਤਾ ਗਿਆ ਅਤੇ 18 ਸਾਲ ਵਿੱਚ ਇਹ ਬਣ ਕੇ ਤਿਆਰ ਹੋ ਗਿਆ। ਕਿਸੇ ਦੇਸ਼ ਦੁਆਰਾ ਆਪਣੇ ਬਲਬੂਤੇ 'ਤੇ ਇੱਕ ਏਅਰ ਕ੍ਰਾਫਟ ਕੈਰੀਅਰ ਬਣਾਉਣ ਲਈ ਇਹ ਸਮਾਂ ਠੀਕ ਹੈ। ਏਅਰ ਕ੍ਰਾਇਰ ਕੈਰੀਅਰ ਬਣਾਉਣ ਵਿੱਚ ਕੁਲ 23000 ਕਰੋੜ ਰੁਪਏ ਦਾ ਖਰਚ ਆਇਆ ਹੈ। 18 ਸਾਲਾਂ ਦੀ ਮਿਹਨਤ ਨੇ  ਕੋਚਿਸ਼ਿਪਯਾਰਡ  ਨੂੰ ਨਵਾਂ ਅਤੇ ਆਧੁਨਿਕ ਏਅਰ ਪ੍ਰਾਪਤ ਕੈਰੀਅਰ ਦਾ ਅਨੁਭਵ ਦਿੱਤਾ ਹੈ। ਬੇਜੋਯ ਭਾਕਰ ਨੇ ਕਿਹਾ ਹੈ ਕਿ “ਹਮਨੇ ਆਈਸੀ ਪ੍ਰੋਜੈਕਟ ਵਿੱਚ ਅਨੁਭਵ ਪ੍ਰਾਪਤ ਹੋਇਆ ਹੈ। ਜੇਕਰ ਭਾਰਤੀ ਜਲ ਸੈਨਾ ਸਾਨੂੰ INS ਵਿਕਰਾਂਤ ਵਰਗਾ ਹੋਰ 45,000 ਟਨ ਵਰਗ ਦਾ ਏਅਰਕ੍ਰਾਫਟ ਕੈਰੀਅਰ ਬਣਾਉਣ ਲਈ ਕਹੇ ਤਾਂ ਅਸੀਂ ਪੰਜ ਸਾਲਾਂ ਵਿੱਚ ਅਜਿਹਾ ਕਰ ਸਕਦੇ ਹਾਂ। IAC ਕੈਰੀਅਰ ਤੋਂ ਜਹਾਜ਼ ਨੂੰ ਲਾਂਚ ਕਰਨ ਲਈ ਸਕੀ-ਜੰਪ ਤਕਨਾਲੋਜੀ ਦੀ ਵਰਤੋਂ ਕਰਦਾ ਹੈ। ਅਸੀਂ ਏਅਰਕ੍ਰਾਫਟ ਕੈਰੀਅਰ ਵੀ ਬਣਾ ਸਕਦੇ ਹਾਂ ਜੋ ਯੂਐਸ ਨੇਵੀ ਏਅਰ ਕਰਾਫਟ ਕੈਰੀਅਰਾਂ ਵਿੱਚ ਅਪਣਾਏ ਗਏ ਇਲੈਕਟ੍ਰੋ ਮੈਗਨੈਟਿਕ ਏਅਰ ਕਰਾਫਟ ਲਾਂਚ ਸਿਸਟਮ (ਈਐਮਐਲਐਸ) ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਅਸੀਂ ਇੱਥੇ ਆਪਣੀ ਡਰਾਈਡੌਕ ਸਮਰੱਥਾ ਦਾ ਵਿਸਤਾਰ ਕਰ ਰਹੇ ਹਾਂ ਅਤੇ ਹੁਣ ਅਸੀਂ 70,000 ਟਨ ਤੱਕ ਏਅਰਕ੍ਰਾਫਟ ਕੈਰੀਅਰ ਬਣਾ ਸਕਦੇ ਹਾਂ। ਅਸੀਂ ਇੱਥੇ ਜੈਕ-ਅੱਪਰਿਗਸ ਅਤੇ ਐਲਐਨਜੀ ਜਹਾਜ਼ ਵੀ ਬਣਾ ਸਕਦੇ ਹਾਂ।”

ਇਸ ਸਮੇਂ ਭਾਰਤ ਪੂਰੇ ਹਿੰਦ ਮਹਾਸਾਗਰ ਤੋਂ ਲੈ ਕੇ ਪ੍ਰਸ਼ਾਂਤ ਮਹਾਸਾਗਰ, ਖਾਸ ਕਰਕੇ ਦੱਖਣੀ ਚੀਨ ਸਾਗਰ ਖੇਤਰ ਵਿੱਚ 'ਨੈੱਟ ਸੁਰੱਖਿਆ ਪ੍ਰਦਾਤਾ' ਦੀ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਨ ਅਤੇ ਭਾਰਤ ਇਸ ਖੇਤਰ ਵਿੱਚ ਦਬਦਬਾ ਬਣਾਉਣ ਲਈ ਇੱਕ ਦੂਜੇ ਨਾਲ ਲੜ ਰਹੇ ਹਨ। ਚੀਨ ਕੋਲ ਇਸ ਸਮੇਂ 2 ਏਅਰਕ੍ਰਾਫਟ ਕੈਰੀਅਰ ਹਨ ਅਤੇ ਤੀਜਾ ਏਅਰਕ੍ਰਾਫਟ ਕੈਰੀਅਰ ਜਲਦੀ ਹੀ ਚੀਨੀ ਜਲ ਸੈਨਾ ਦਾ ਹਿੱਸਾ ਹੋਵੇਗਾ। ਇਸ ਦਾ 'ਵਿਸਥਾਪਨ ਭਾਰ' 85 ਹਜ਼ਾਰ ਤੋਂ 1 ਲੱਖ ਟਨ ਹੋਵੇਗਾ। ਅਜਿਹੇ 'ਚ ਭਾਰਤ ਨੂੰ ਛੇਤੀ ਹੀ ਤੀਜੇ ਏਅਰਕ੍ਰਾਫਟ ਕੈਰੀਅਰ ਦੇ ਨਿਰਮਾਣ 'ਤੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ ਖੁਦ ਸੁਪਰ ਏਅਰਕ੍ਰਾਫਟ ਕੈਰੀਅਰ ਸ਼੍ਰੇਣੀ ਦਾ ਏਅਰਕ੍ਰਾਫਟ ਕੈਰੀਅਰ ਬਣਾਵੇ।

ਇਹ ਵੀ ਪੜ੍ਹੋ : ਆਰਥਿਕ ਸੁਸਤੀ ਤੋਂ ਉਭਰਨ ਲਈ ਡਰੈਗਨ ਨੇ ਚੱਲੀ ਚਾਲ, ਦੁਨੀਆ ਦੇ ‘ਉਲਟ’ ਲਏ ਮਹੱਤਵਪੂਰਨ ਫ਼ੈਸਲੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News