ਆਈ. ਐੱਨ. ਐੱਸ. ਕਰੰਜ ਸਮੁੰਦਰੀ ਫੌਜ ’ਚ ਸ਼ਾਮਲ

Thursday, Mar 11, 2021 - 02:25 AM (IST)

ਮੁੰਬਈ– ਸਕਾਰਪੀਅਨ ਸ਼੍ਰੋਣੀ ਦੀ ਪਣਡੁੱਬੀ ਆਈ. ਐੱਨ. ਐੱਸ. ਕਰੰਜ ਅੱਜ ਭਾਰਤੀ ਸਮੁੰਦਰੀ ਫੌਜ ਵਿਚ ਸ਼ਾਮਲ ਹੋ ਗਈ। ਐਡਮਿਰਲ ਕਰਮਬੀਰ ਸਿੰਘ ਅਤੇ ਐਡਮਿਰਲ (ਸੇਵਾਮੁਕਤ) ਵੀ. ਐੱਸ. ਸ਼ੇਖਾਵਤ ਦੀ ਹਾਜ਼ਰੀ ਵਿਚ ਇਸ ਨੂੰ ਸਮੁੰਦਰੀ ਫੌਜ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ। ਆਈ. ਐੱਨ. ਐੱਸ. ਕਰੰਜ ਦੇ ਸਮੁੰਦਰੀ ਫੌਜ ਵਿਚ ਸ਼ਾਮਲ ਹੋਣ ਤੋਂ ਬਾਅਦ ਸਾਡੇ ਦੇਸ਼ ਦੀ ਸਮੁੰਦਰੀ ਤਾਕਤ ਕਈ ਗੁਣਾ ਹੋਰ ਵਧ ਜਾਵੇਗੀ। ਇਸ ਨੂੰ ਸਾਈਲੈਂਟ ਕਿਲਰ ਕਿਹਾ ਜਾਂਦਾ ਹੈ ਕਿਉਂਕਿ ਇਹ ਬਿਨਾਂ ਕਿਸੇ ਆਵਾਜ਼ ਦੇ ਦੁਸ਼ਮਣ ਦੇ ਖੇਮੇ ਵਿਚ ਪਹੁੰਚ ਕੇ ਤਬਾਹੀ ਮਚਾਉਣ ਦੀ ਸਮਰੱਥਾ ਰੱਖਦੀ ਹੈ। 

ਇਹ ਖ਼ਬਰ ਪੜ੍ਹੋ- ਇੰਗਲੈਂਡ ਵਿਰੁੱਧ ਲੜੀ ਤੋਂ ਪਹਿਲਾਂ ਟੀ20 ਟੀਮ ਰੈਂਕਿੰਗ ’ਚ ਦੂਜੇ ਸਥਾਨ ’ਤੇ ਪਹੁੰਚਿਆ ਭਾਰਤ

ਇਸ ਤੋਂ ਪਹਿਲਾਂ ਇਸ ਸ਼੍ਰੇਣੀ ਦੀਆਂ 2 ਪਣਡੁੱਬੀਆਂ, ਆਈ. ਐੱਨ. ਐੱਸ. ਕਲਵਰੀ ਅਤੇ ਆਈ. ਐੱਨ. ਐੱਸ. ਖੰਡੇਰੀ ਨੂੰ ਸਮੁੰਦਰੀ ਫੌਜ ਦੇ ਬੇੜੇ ਵਿਚ ਸ਼ਾਮਲ ਕੀਤਾ ਜਾ ਚੁੱਕਾ ਹੈ। ਆਈ. ਐੱਨ. ਐੱਸ. ਕਰੰਜ ਵਿਚ ਅਜਿਹੀ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ ਜਿਸ ਨਾਲ ਦੁਸ਼ਮਣ ਦੇਸ਼ਾਂ ਦੀਆਂ ਸਮੁੰਦਰੀ ਫੌਜਾਂ ਲਈ ਇਸ ਦੀ ਟੋਹ ਲੈਣਾ ਮੁਸ਼ਕਲ ਹੋਵੇਗਾ।

ਇਹ ਖ਼ਬਰ ਪੜ੍ਹੋ- PM ਮੋਦੀ ਨੇ ਕੀਤਾ ਭਾਰਤ-ਬੰਗਲਾਦੇਸ਼ ਦੇ ਵਿਚ ਬਣੇ ‘ਮੈਤਰੀ ਸੇਤੂ’ ਦਾ ਉਦਘਾਟਨ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News