ਬੁਲੰਦਸ਼ਹਿਰ ’ਚ ਮਾਸੂਮ ਦੀ ਹੱਤਿਆ, ਸੰਦੂਕ ’ਚੋਂ ਬਰਾਮਦ ਹੋਈ ਲਾਸ਼

Thursday, Oct 16, 2025 - 03:13 AM (IST)

ਬੁਲੰਦਸ਼ਹਿਰ ’ਚ ਮਾਸੂਮ ਦੀ ਹੱਤਿਆ, ਸੰਦੂਕ ’ਚੋਂ ਬਰਾਮਦ ਹੋਈ ਲਾਸ਼

ਬੁਲੰਦਸ਼ਹਿਰ (ਭਾਸ਼ਾ) - ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਦੇ ਨਰਸੈਨਾ ਥਾਣਾ ਖੇਤਰ ਵਿਚ 18 ਮਹੀਨੇ ਦੇ ਇਕ ਬੱਚੇ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ ਦੱਸਿਆ ਕਿ ਨਿਤਿਆਨੰਦਪੁਰ ਨੰਗਲੀਆ ਪਿੰਡ ਵਿਚ ਬੱਚੇ ਦੇ ਲਾਪਤਾ ਹੋਣ ਦੀ ਸੂਚਨਾ ’ਤੇ ਜਾਂਚ ਦੌਰਾਨ ਉਸਦੀ ਲਾਸ਼ ਗੁਆਂਢੀ ਅੰਕੁਸ਼ ਦੇ ਘਰ ਰੱਖੇ ਸੰਦੂਕ ’ਚੋਂ ਬਰਾਮਦ ਹੋਈ।

ਮੁਲਜ਼ਮ ਅੰਕੁਸ਼ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਦੌਰਾਨ ਉਸਨੇ ਆਪਣਾ ਅਪਰਾਧ ਕਬੂਲ ਕਰ ਲਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪਿੰਡ ਵਾਸੀਆਂ ਮੁਤਾਬਕ ਅੰਕੁਸ਼ ਨੂੰ ਆਖਰੀ ਵਾਰ ਬੱਚੇ ਨੂੰ ਘਰ ਲਿਜਾਂਦੇ ਹੋਏ ਦੇਖਿਆ ਗਿਆ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
 


author

Inder Prajapati

Content Editor

Related News