ਦਰਦਨਾਕ ਹਾਦਸਾ : ਖੇਡਦੇ ਸਮੇਂ ਪਾਣੀ ਨਾਲ ਭਰੇ ਟੱਪ ''ਚ ਡਿੱਗੀ 2 ਸਾਲਾ ਮਾਸੂਮ, ਮੌਤ

05/23/2023 4:00:53 PM

ਸੀਹੋਰ (ਵਾਰਤਾ)- ਮੱਧ ਪ੍ਰਦੇਸ਼ ਦੇ ਸੀਹੋਰ ਜ਼ਿਲ੍ਹੇ 'ਚ ਅੱਜ ਯਾਨੀ ਮੰਗਲਵਾਰ ਨੂੰ ਦਰਦਨਾਕ ਹਾਦਸਾ ਵਾਪਰਿਆ। ਇੱਥੇ 2 ਸਾਲਾ ਮਾਸੂਮ ਕੁੜੀ ਦੀ ਪਾਣੀ ਨਾਲ ਭਰੇ ਟੱਪ 'ਚ ਡਿੱਗਣ ਨਾਲ ਮੌਤ ਹੋ ਗਈ। ਪੁਲਸ ਅਨੁਸਾਰ ਸੀਹੋਰ ਦੇ ਪਿੰਡ ਜਤਾਖੇੜਾ 'ਚ 2 ਸਾਲਾ ਮਾਸੂਮ ਵੇਹੜੇ 'ਚ ਖੇਡ ਰਹੀ ਸੀ, ਇਸ ਦੌਰਾਨ ਉਹ ਨੇੜੇ ਪਏ ਪਾਣੀ ਨਾਲ ਭਰੇ ਟੱਪ 'ਚ ਡਿੱਗ ਗਈ, ਜਿਸ ਨਾਲ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਵਿਆਹ ਦੇ 7 ਸਾਲ ਬਾਅਦ ਘਰ 'ਚ ਗੂੰਜੀਆਂ ਕਿਲਕਾਰੀਆਂ, ਇਕੱਠੇ 5 ਧੀਆਂ ਨੂੰ ਦਿੱਤਾ ਜਨਮ

ਦੱਸਿਆ ਗਿਆ ਹੈ ਕਿ ਘਟਨਾ ਦੇ ਸਮੇਂ ਪਰਿਵਾਰ ਵਾਲੇ ਘਰ ਦੀ ਉੱਪਰੀ ਮੰਜ਼ਿਲ 'ਤੇ ਭੋਜਨ ਕਰ ਰਹੇ ਸਨ। ਪਰਿਵਾਰ ਦੇ ਲੋਕਾਂ ਦੀ ਜਦੋਂ ਨਜ਼ਰ ਉਸ 'ਤੇ ਪਈ ਤਾਂ ਉਸ ਨੂੰ ਪਾਣੀ 'ਚੋਂ ਕੱਢ ਕੇ ਤੁਰੰਤ ਜ਼ਿਲ੍ਹਾ ਹਸਪਤਾਲ ਲਿਆਏ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 


DIsha

Content Editor

Related News