ਇਨੈਲੋ ਵਿਧਾਇਕ ਰਾਮਚੰਦ ਕੰਬੋਜ ਨੇ ਦਿੱਤਾ ਅਸਤੀਫਾ

07/21/2019 2:20:02 PM

ਸਿਰਸਾ—ਹਰਿਆਣਾ 'ਚ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨੂੰ ਉਸ ਸਮੇਂ ਇੱਕ ਹੋਰ ਝਟਕਾ ਲੱਗਾ ਜਦੋਂ ਰਾਣੀਆ ਦੇ ਵਿਧਾਇਕ ਰਾਮਚੰਦ ਕੰਬੋਜ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਆਪਣਾ ਅਸਤੀਫਾ ਪਾਰਟੀ ਦੇ ਸੂਬਾ ਪ੍ਰਧਾਨ ਬੀ. ਡੀ. ਢਾਲੀਆ ਨੂੰ ਭੇਜਿਆ ਹੈ। ਕੰਬੋਜ ਦੀਆਂ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਅਸਤੀਫੇ ਦੇਣ ਦਾ ਮੁੱਖ ਕਾਰਨ ਅੰਦਰੂਨੀ ਕਲੇਸ਼ ਦੱਸਿਆ ਹੈ। ਕਾਂਗਰਸ ਦਾ ਅਸਤੀਫਾ ਇਨੈਲੋ ਦੇ ਸੀਨੀਅਰ ਨੇਤਾ ਅਭੈ ਚੌਟਾਲਾ ਲਈ ਝਟਕਾ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਇਨੈਲੋ ਨੇਤਾ ਅਭੈ ਚੌਟਾਲਾ ਦੇ ਪੁੱਤਰ ਅਰਜੁਨ ਚੌਟਾਲਾ ਦੀ ਕੁੜਮਾਈ ਦੇ ਪ੍ਰੋਗਰਾਮ 'ਚ ਵੀ ਰਾਮਚੰਦ ਕੰਬੋਜ ਨਜ਼ਰ ਨਹੀਂ ਆਏ ਸਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰਾਮਚੰਦ ਨੇ 15 ਜੁਲਾਈ ਨੂੰ ਪਾਰਟੀ ਪ੍ਰਧਾਨ ਨੂੰ ਲਿਖਤੀ ਰੂਪ 'ਚ ਅਸਤੀਫਾ ਦੇ ਦਿੱਤਾ ਸੀ। 

PunjabKesari

ਜ਼ਿਕਰਯੋਗ ਹੈ ਕਿ ਇਨੈਲੋ ਪਾਰਟੀ ਸੂਬਾ ਪ੍ਰਧਾਨ ਬੀ. ਡੀ. ਢਾਲਿਆ ਨੂੰ ਭੇਜੇ ਗਏ ਅਸਤੀਫੇ 'ਚ ਰਾਮਚੰਦ ਕੰਬੋਜ ਨੇ ਲਿਖਿਆ ਹੈ ਕਿ ਉਹ ਅਤੇ ਉਨ੍ਹਾਂ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਚੌਧਰੀ ਦੇਵੀਲਾਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਇਨੈਲੋ ਨਾਲ ਜੁੜਿਆ ਹੋਇਆ ਸੀ।


Iqbalkaur

Content Editor

Related News