INLCU L57 ਜੰਗੀ ਬੇੜਾ ਪੋਰਟ ਬਲੇਅਰ ''ਚ ਇੰਡੀਅਨ ਨੇਵੀ ''ਚ ਸ਼ਾਮਲ

Saturday, May 16, 2020 - 10:39 PM (IST)

INLCU L57 ਜੰਗੀ ਬੇੜਾ ਪੋਰਟ ਬਲੇਅਰ ''ਚ ਇੰਡੀਅਨ ਨੇਵੀ ''ਚ ਸ਼ਾਮਲ

ਨਵੀਂ ਦਿੱਲੀ,  (ਭਾਸ਼ਾ) : ਗਾਰਡਨ ਰਿਚ ਸ਼ਿਪ ਬਿਲਡਰਜ਼ ਐਂਡ ਇੰਜੀਨੀਅਰਸ ਲਿਮਟਿਡ (ਜੀ.ਆਰ.ਐੱਸ.ਈ.) ਦੁਆਰਾ ਬਣਾਇਆ ਗਿਆ ਲੈਂਡਿੰਗ ਕ੍ਰਾਫਟ ਯੂਟੀਲਿਟੀ ਮਾਰਕ ਫੋਰ ਜੰਗੀ ਬੇੜਾ ਆਈ.ਐੱਨ.ਐੱਲ.ਸੀ.ਯੂ. ਐੱਲ57 ਨੂੰ ਸ਼ੁੱਕਰਵਾਰ ਨੂੰ ਪੋਰਟ ਬਲੇਅਰ 'ਚ ਇੰਡੀਅਨ ਨੇਵੀ 'ਚ ਸ਼ਾਮਲ ਕੀਤਾ ਗਿਆ। ਇਸ ਨੂੰ ਅੰਡੇਮਾਨ-ਨਿਕੋਬਾਰ ਕਮਾਨ ਦੇ ਕਮਾਂਡਰ ਇਨ ਚੀਫ ਲੈਫਟੀਨੈਂਟ ਜਨਰਲ ਪੀ.ਐੱਸ. ਰਾਜੇਸ਼ਵਰ ਨੇ ਨੇਵੀ 'ਚ ਸ਼ਾਮਲ ਕੀਤਾ। ਸੱਤਵਾਂ ਐੱਲ.ਸੀ.ਯੂ. ਮਾਰਕ ਫੋਰ ਹੈ।

ਐੱਲ.ਸੀ.ਯੂ. ਮਾਰਕ ਫੋਰ ਪਾਣੀ ਅਤੇ ਜ਼ਮੀਨ ਦੋਵਾਂ 'ਤੇ ਚੱਲਣ 'ਚ ਸਮਰਥ ਹੈ ਅਤੇ ਇਸ ਦਾ ਪਹਿਲਾ ਕੰਮ ਮੁੱਖ ਯੁੱਧ ਟੈਂਕਾਂ, ਬਖਤਰਬੰਦ ਵਾਹਨਾਂ, ਸੈਨਿਕਾਂ ਤੇ ਸਾਜੋ-ਸਮਾਨ ਦਾ ਬੇੜੇ ਤੋਂ ਕੰਢੇ ਤਕ ਟਰਾਂਸਫਰ ਕਰਨਾ ਤੇ ਉਨ੍ਹਾਂ ਦੀ ਤਾਇਨਾਤੀ ਕਰਨਾ ਹੋਵੇਗਾ। ਮਾਰਕ ਫੋਰ ਐੱਲ.ਸੀ.ਯੂ. ਦਾ ਪਹਿਲਾ ਸਮੁੰਦਰੀ ਜਹਾਜ਼ ਆਈ.ਐੱਨ.ਐੱਲ.ਸੀ.ਯੂ. ਐੱਲ51 ਮਾਰਚ 2017 ਨੂੰ ਨੇਵੀ 'ਚ ਸ਼ਾਮਲ ਹੋਇਆ ਸੀ। ਇਨ੍ਹਾਂ ਐੱਲ.ਸੀ.ਯੂ. ਮਾਰਕ ਫੋਰ ਸਮੁੰਦਰ ਜਹਾਜ਼ ਦਾ ਪੂਰਾ ਡਿਜ਼ਾਈਨ ਜੀ.ਆਰ.ਐੱਸ.ਈ. ਨੇ ਨੇਵੀ ਦੀਆਂ ਜ਼ਰੂਰਤਾਂ ਮੁਤਾਬਕ ਵਿਕਸਤ ਕੀਤਾ ਹੈ।


author

Karan Kumar

Content Editor

Related News