ਮਹਿੰਗਾਈ ਦੀ ਮਾਰ : ਦੇਸ਼ ਦੇ ਕਈ ਸ਼ਹਿਰਾਂ 'ਚ ਟਮਾਟਰ ਦੀ ਕੀਮਤ ਨੇ ਕੀਤਾ 150 ਰੁਪਏ ਦਾ ਅੰਕੜਾ ਪਾਰ

Wednesday, Nov 24, 2021 - 12:41 PM (IST)

ਮਹਿੰਗਾਈ ਦੀ ਮਾਰ : ਦੇਸ਼ ਦੇ ਕਈ ਸ਼ਹਿਰਾਂ 'ਚ ਟਮਾਟਰ ਦੀ ਕੀਮਤ ਨੇ ਕੀਤਾ 150 ਰੁਪਏ ਦਾ ਅੰਕੜਾ ਪਾਰ

ਨਵੀਂ ਦਿੱਲੀ (ਇੰਟ.) – ਸਬਜ਼ੀਆਂ ਖਾਸ ਕਰ ਕੇ ਟਮਾਟਰ ਦੀ ਕੀਮਤ ’ਚ ਹਾਲ ਹੀ ’ਚ ਕਾਫੀ ਤੇਜ਼ੀ ਆਈ ਹੈ। ਸਰਦੀਆਂ ’ਚ 20 ਰੁਪਏ ਦੇ ਭਾਅ ਮਿਲਣ ਵਾਲੇ ਟਮਾਟਰ ਦੀ ਕੀਮਤ ਕਈ ਸ਼ਹਿਰਾਂ ’ਚ 100 ਰੁਪਏ ਪ੍ਰਤੀ ਕਿਲੋ ਤੋਂ ਪਾਰ ਪਹੁੰਚ ਚੁੱਕੀ ਹੈ। ਆਂਧਰਾ ਪ੍ਰਦੇਸ਼ ਅਤੇ ਕਰਨਾਟਕ ’ਚ ਹੜ੍ਹ ਕਾਰਨ ਟਮਾਟਰ ਦੀ ਫਸਲ ਖਰਾਬ ਹੋਣ ਕਾਰਨ ਟਮਾਟਰ ਦੀ ਕੀਮਤ ਅਸਮਾਨ ਚੜ੍ਹ ਰਹੀ ਹੈ। ਘੱਟ ਪੈਦਾਵਾਰ ਅਤੇ ਜ਼ਿਆਦਾ ਮੰਗ ਦੇ ਨਾਲ-ਨਾਲ ਟ੍ਰਾਂਸਪੋਰਟੇਸ਼ਨ ਲਾਗਤ ’ਚ ਤੇਜ਼ੀ ਨਾਲ ਵੀ ਟਮਾਟਰ ‘ਲਾਲ’ ਹੋ ਰਿਹਾ ਹੈ।

ਇਹ ਵੀ ਪੜ੍ਹੋ : ਖ਼ੁਲਾਸਾ! ਨਿਯਮਾਂ ਨੂੰ ਛਿੱਕੇ ਟੰਗ SBI ਨੇ ਗ਼ਰੀਬਾਂ ਤੋਂ ਕੀਤੀ ਕਰੋੜਾਂ ਦੀ ਵਸੂਲੀ

ਬੇਂਗਲੁਰੂ ’ਚ ਟਮਾਟਰ ਦੀ ਕੀਮਤ 110 ਰੁਪਏ ਕਿਲੋ ਅਤੇ ਪਿਆਜ਼ ਦੀ 60 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਇਸ ਤਰ੍ਹਾਂ ਮੁੰਬਈ ’ਚ ਪਿਆਜ਼ 60 ਰੁਪਏ ਕਿਲੋ ਅਤੇ ਟਮਾਟਰ 80 ਰੁਪਏ ਕਿਲੋ ਮਿਲ ਰਿਹਾ ਹੈ। ਦਿੱਲੀ ’ਚ ਵੀ ਟਮਾਟਰ ਦੀ ਕੀਮਤ 70-100 ਰੁਪਏ ਕਿਲੋ ਤੱਕ ਪਹੁੰਚ ਗਈ ਹੈ। ਸਬਜ਼ੀਆਂ ਦੇ ਹੋਲਸੇਲਰਜ਼ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਤੇਜ਼ੀ ਨਾਲ ਸਬਜ਼ੀਆਂ ਦੇ ਰੇਟ ਵਧੇ ਹਨ।

ਚੇਨਈ ’ਚ 160 ਰੁਪਏ ਪਹੁੰਚੀ ਕੀਮਤ

ਚੇਨਈ ’ਚ ਟਮਾਟਰ ਦੀ ਕੀਮਤ 160 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ। ਸ਼ਹਿਰ ਦੀ ਕੋਇਮਬੇਡੁ ਹੋਲਸੇਲ ਮਾਰਕੀਟ ’ਚ ਸੋਮਵਾਰ ਨੂੰ ਡੇਢ ਗੁਣਾ ਘੱਟ ਟਮਾਟਰ ਦੀ ਆਮਦ ਹੋਈ। ਪਿਛਲੇ 15 ਦਿਨਾਂ ’ਚ ਇਹ ਸਭ ਤੋਂ ਘੱਟ ਆਮਦ ਹੈ। ਮੰਡਾਵੇਲੀ, ਮਾਇਲਾਪੁਰ ਅਤੇ ਨੰਦਨਮ ਦੇ ਰਿਟੇਲ ਬਾਜ਼ਾਰ ’ਚ ਟਮਾਟਰ 140 ਤੋਂ 160 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਐਪ ਆਧਾਰਿਤ ਗ੍ਰਾਸਰੀ ਸਟਾਰਟਅਪਸ 120 ਰੁਪਏ ਟਮਾਟਰ ਵੇਚ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਰਾਹਤ! ਹੁਣ ਨੌਕਰੀ ਬਦਲਣ 'ਤੇ ਵੀ PF ਖਾਤਾ ਟ੍ਰਾਂਸਫਰ ਕਰਵਾਉਣ ਦੀ ਨਹੀਂ ਹੋਵੇਗੀ ਜ਼ਰੂਰਤ

ਕੀ ਕਹਿੰਦੇ ਹਨ ਗਾਹਕ

ਇਕ ਖਪਤਕਾਰ ਨੇ ਕਿਹਾ ਕਿ ਟਮਾਟਰ ਦੀ ਕੀਮਤ 20-30 ਰੁਪਏ ਪ੍ਰਤੀ ਕਿਲੋ ਹੁੰਦੀ ਸੀ ਜੋ ਹੁਣ 100 ਰੁਪਏ ਤੋਂ ਉੱਪਰ ਪਹੁੰਚ ਗਈ ਹੈ। ਉਸ ਦਾ ਕਹਿਣਾ ਹੈ ਕਿ ਜੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣਗੀਆਂਤਾਂ ਸਭ ਕੁੱਝ ਮਹਿੰਗਾ ਹੋਵੇਗਾ। ਇਕ ਹੋਰ ਖਪਤਕਾਰ ਨੇ ਕਿਹਾ ਕਿ ਸਬਜ਼ੀਆਂ ਦੀਆਂ ਵਧਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਾ ਹੈ। ਇਸ ਤੋਂ ਬਚਣ ਲਈ ਅਸੀਂ ਸਬਜ਼ੀਆਂ ਦੀ ਖਪਤ ਘੱਟ ਕਰ ਦਿੱਤੀ ਹੈ। ਮਹਿੰਗੀਆਂ ਸਬਜ਼ੀਆਂ ਨੂੰ ਅਸੀਂ ਘੱਟ ਤੋਂ ਘੱਟ ਖਾਂਦੇ ਹਾਂ। ਅਸੀਂ ਆਲੂ, ਬੰਦਗੋਭੀ ਅਤੇ ਦੂਜੀਆਂ ਸਸਤੀਆਂ ਸਬਜ਼ੀਆਂ ਖਰੀਦ ਰਹੇ ਹਾਂ। ਜਦੋਂ ਤੱਕ ਟਮਾਟਰ ਦੀ ਕੀਮਤ ਘੱਟ ਨਹੀਂ ਹੁੰਦੀ ਹੈ, ਉਦੋਂ ਤੱਕ ਅਸੀਂ ਇਸ ਨੂੰ ਨਹੀਂ ਖਾਵਾਂਗੇ।

ਇਕ ਔਰਤ ਨੇ ਕਿਹਾ ਕਿ ਅਸੀਂ ਕਦੀ ਨਹੀਂ ਸੋਚਿਆ ਸੀ ਕਿ ਟਮਾਟਰ ਸਾਡੀ ਪਹੁੰਚ ਤੋਂ ਬਾਹਰ ਹੋ ਜਾਏਗਾ। ਇਸ ਦੀ ਕੀਮਤ 20 ਤੋਂ 30 ਰੁਪਏ ਸੀ ਪਰ ਬਰਸਾਤ ਤੋਂ ਬਾਅਦ ਇਹ 80 ਰੁਪਏ ਪ੍ਰਤੀ ਕਿਲੋ ਮਿਲ ਰਿਹਾ ਹੈ। ਟਮਾਟਰ ਦੀਆਂ ਵਧਦੀਆਂ ਕੀਮਤਾਂ ਕਾਰਨ ਸਾਡਾ ਪ੍ਰਤੀ ਮਹੀਨੇ ਦਾ ਬਜਟ ਵਿਗੜ ਰਿਹਾ ਹੈ। ਇਕ ਹੋਰ ਗਾਹਕ ਨੇ ਕਿਹਾ ਕਿ ਸਬਜ਼ੀਆਂ ਮਹਿੰਗੀਆਂ ਹੋ ਗਈਆਂ ਹਨ, ਇਸ ਲਈ ਉਹ ਦਾਲ ਦਾ ਸਹਾਰਾ ਲੈ ਰਹੇ ਹਨ। ਉਸ ਨੇ ਕਿਹਾ ਕਿ ਸਰਕਾਰ ਨੂੰ ਸਬਜ਼ੀਆਂ ਦੀ ਕੀਮਤ ’ਤੇ ਕੰਟਰੋਲ ਕਰਨਾ ਚਾਹੀਦਾ ਹੈ ਨਹੀਂ ਤਾਂ ਲੋਕ ਸਬਜ਼ੀਆਂ ਖਾਣੀਆਂ ਬੰਦ ਕਰ ਦੇਣਗੇ।

ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਪਾਨ ਮਸਾਲਾ ਬ੍ਰਾਂਡ ਨੂੰ ਭੇਜਿਆ ਕਾਨੂੰਨੀ ਨੋਟਿਸ, ਜਾਣੋ ਕਿਉਂ ਨਾਰਾਜ਼ ਹੋਏ 'ਬਿੱਗ ਬੀ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News