ਕੋਟਾ 'ਚ ਨਹੀਂ ਰੁਕਿਆ ਬੱਚਿਆਂ ਦੀ ਮੌਤ ਦਾ ਸਿਲਸਿਲਾ, ਹੁਣ ਤੱਕ 104 ਮਾਸੂਮਾਂ ਦੀ ਮੌਤ

01/02/2020 1:58:52 PM

ਕੋਟਾ—ਰਾਜਸਥਾਨ ਦੇ ਕੋਟਾ ਜ਼ਿਲੇ ਦੇ ਜੇਕੇ ਲੋਨ ਹਸਪਤਾਲ 'ਚ 3 ਹੋਰ ਬੱਚਿਆਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਹਸਪਤਾਲ 'ਚ ਹੁਣ ਤੱਕ ਮ੍ਰਿਤਕ ਬੱਚਿਆਂ ਦੀ ਗਿਣਤੀ 104 ਹੋ ਗਈ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੇ ਆਖਰੀ 2 ਦਿਨਾਂ 'ਚ ਘੱਟੋ-ਘੱਟ 9 ਹੋਰ ਬੱਚਿਆਂ ਦੀ ਮੌਤ ਹੋ ਗਈ ਸੀ, ਜਿਸ ਤੋਂ ਮ੍ਰਿਤਕ ਬੱਚਿਆਂ ਦੀ ਗਿਣਤੀ 100 ਹੋ ਗਈ ਸੀ। ਪਿਛਲੇ 23-24 ਦਸੰਬਰ ਨੂੰ 48 ਘੰਟਿਆਂ ਦੌਰਾਨ ਹਸਪਤਾਲ 'ਚ 10 ਬੱਚਿਆਂ ਦੀ ਮੌਤ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ।

ਹਸਪਤਾਲ ਸੁਪਰਡੈਂਟ ਅਨੁਸਾਰ ਜ਼ਿਆਦਾਤਰ ਬੱਚਿਆਂ ਦੀ ਮੌਤ ਮੁੱਖ ਤੌਰ 'ਤੇ ਜਨਮ ਸਮੇਂ ਘੱਟ ਵਜ਼ਨ ਕਾਰਨ ਹੋਈ। ਮੰਗਲਵਾਰ ਨੂੰ ਲਾਕੇਟ ਚਟਰਜੀ, ਕਾਂਤਾ ਕਰਦਮ ਅਤੇ ਜਸਕੌਰ ਮੀਣਾ ਸਮੇਤ ਭਾਜਪਾ ਸੰਸਦ ਮੈਂਬਰਾਂ ਨੇ ਇੱਕ ਸੰਸਦੀ ਦਲ ਨੇ ਹਸਪਤਾਲ ਦਾ ਦੌਰਾ ਕਰ ਕੇ ਉਸ ਦੀ ਹਾਲਤ 'ਤੇ ਚਿੰਤਾ ਜਤਾਈ ਸੀ। ਦਲ ਨੇ ਕਿਹਾ ਸੀ ਕਿ ਇੱਕ ਹੀ ਬੈੱਡ 'ਤੇ 2-3 ਬੱਚੇ ਸਨ ਅਤੇ ਹਸਪਤਾਲ 'ਚ ਸਟਾਫ ਦੀ ਵੀ ਘਾਟ ਸੀ। ਇਸ ਤੋਂ ਪਹਿਲਾਂ ਰਾਸ਼ਟਰੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨਰ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਸੀ। ਕਮਿਸ਼ਨ ਦੇ ਪ੍ਰਧਾਨ ਪ੍ਰਿਯਾਂਕ ਕਾਨੂੰਨਗੋ ਨੇ ਕਿਹਾ ਸੀ ਕਿ ਹਸਪਤਾਲ ਇਮਾਰਤ 'ਚ ਸੂਰ ਘੁੰਮਦੇ ਦੇਖੇ ਗਏ। ਰਾਜਸਥਾਨ ਸਰਕਾਰ ਦੀ ਇੱਕ ਕਮੇਟੀ ਨੇ ਕਿਹਾ ਹੈ ਕਿ ਬੱਚਿਆਂ ਦਾ ਸਹੀ ਇਲਾਜ ਕੀਤਾ ਜਾ ਰਿਹਾ ਹੈ।


Iqbalkaur

Content Editor

Related News