ਵਿਸ਼ਾਖਾਪਟਨਮ ਕਾਂਡ ਤੋਂ ਮਿਲੇ ਸਬਕ ਨਾਲ ਲਾਕਡਾਊਨ ਤੋਂ ਬਾਅਦ ਉਦਯੋਗਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ

Sunday, May 10, 2020 - 09:31 PM (IST)

ਵਿਸ਼ਾਖਾਪਟਨਮ ਕਾਂਡ ਤੋਂ ਮਿਲੇ ਸਬਕ ਨਾਲ ਲਾਕਡਾਊਨ ਤੋਂ ਬਾਅਦ ਉਦਯੋਗਾਂ ਦੇ ਲਈ ਦਿਸ਼ਾ ਨਿਰਦੇਸ਼ ਜਾਰੀ

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ 'ਚ ਗੈਸ ਲੀਕ ਹੋਣ ਦੀ ਘਟਨਾ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਕਡਾਊਨ ਤੋਂ ਬਾਅਦ ਕੰਮਕਾਜ਼ ਸ਼ੁਰੂ ਕਰਨ ਵਾਲੀ ਉਦਯੋਗਿਕ ਇਕਾਈਆਂ ਤੇ ਫੈਕਟਰੀਆਂ ਤੋਂ ਸਾਰੇ ਜ਼ਰੂਰੀ ਸਾਵਧਾਨੀ ਵਰਤਣ ਤੇ ਦਿਸ਼ਾ ਨਿਰਦੇਸ਼ਾਂ ਦੀ ਸਖਤੀ ਨਾਲ ਪਾਲਣ ਕਰਨ ਨੂੰ ਕਿਹਾ ਹੈ। ਗ੍ਰਹਿ ਮੰਤਰਾਲੇ ਨੇ ਉਦਯੋਗ ਕਾਰੋਬਾਰਾਂ ਤੇ ਫੈਕਟਰੀਆਂ ਦੇ ਲਈ ਐਤਵਾਰ ਨੂੰ ਵਿਆਪਕ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਨਵੇਂ ਦਿਸ਼ਾ ਨਿਰਦੇਸ਼ਾਂ 'ਚ ਇਨ੍ਹਾਂ ਇਕਾਈਆਂ 'ਚ ਕਿਹਾ ਗਿਆ ਹੈ ਕਿ ਲਾਕਡਾਊਨ ਦੇ ਚਲਦੇ ਉਦਯੋਗਿਕ ਇਕਾਈਆਂ ਬੰਦ ਹਨ। ਇਸ ਦੇ ਚਲਦੇ ਪਾਈਪਲਾਈਨ, ਵਾਲਵ ਤੋਂ ਕੈਮੀਕਲ ਲੀਕੇਜ ਆਦਿ ਦਾ ਖਤਰਾ ਹੋ ਸਕਦਾ ਹੈ। ਉਹ ਪਹਿਲੇ ਹਫਤੇ ਨੂੰ ਪ੍ਰਯੋਗਿਕ ਤੌਰ 'ਤੇ ਦੇਖਣ ਤੇ ਸਾਹਮਣੇ ਆਉਣ ਵਾਲੀ ਕਮੀਆਂ ਦੂਰ ਕਰਕੇ ਕੰਮ ਅੱਗੇ ਵਧਾਉਣ। ਇਕਾਈਆਂ ਨੂੰ ਸ਼ੁਰੂ ਤੋਂ ਹੀ ਉਤਪਾਦਨ ਟੀਚਾ ਹਾਸਲ ਕਰਨ ਦੇ ਪਿੱਛੇ ਨਹੀਂ ਭੱਜਣਾ ਚਾਹੀਦਾ ਬਲਕਿ ਸਾਰਿਆਂ ਨੂੰ ਸਾਵਧਾਨੀ ਵਰਤਦੇ ਹੋਏ ਅਗੇ ਵੱਧਣ ਦੀ ਜ਼ਰੂਰਤ ਹੈ। ਕਿਸੇ ਵੀ ਯੁਨਿਟ 'ਚ ਕੰਮ ਸ਼ੁਰੂ ਹੋਣ ਦੇ ਪਹਿਲੇ ਹਫਤੇ ਨੂੰ ਟਰਾਇਲ ਰਨ ਮੰਨਿਆ ਜਾਵੇ। ਫੈਕਟਰੀਆਂ 'ਚ ਸੁਰੱਖਿਆ ਉਪਾਅ ਯਕੀਨੀ ਬਣਾਏ ਜਾਣੇ ਚਾਹੀਦੇ ਹਨ।
ਮਸ਼ੀਨਾ ਤੇ ਉਪਕਰਣਾਂ ਦੀ ਜਾਂਚ
-ਪਹਿਲਾਂ ਸਾਰੇ ਉਪਕਰਣਾਂ ਦੀ ਜਾਂਚ ਕਰੋ
- ਕੋਈ ਤਾਰ ਖੁੱਲੀ ਨਾ ਹੋਵੇ, ਲੀਕੇਜ ਨਾ ਹੋਵੇ
- ਸੁਰੱਖਿਆ ਪ੍ਰੋਟੋਕੋਲ ਦਾ ਧਿਆਨ ਰੱਖੋ
 ਫੈਕਟਰੀ ਪਰਿਸਰ ਦੀ ਸਾਫ ਸਫਾਈ
- ਸਾਰੀਆਂ ਮਸ਼ੀਨਾਂ- ਉਪਕਰਣਾਂ ਨੂੰ ਸੈਨੀਟਾਈਜ਼ ਕੀਤਾ ਜਾਵੇ
- ਫੈਕਟਰੀ ਹਰ ਦਿਨ 2 ਤੋਂ ਤਿੰਨ ਘੰਟੇ ਬਾਅਦ ਸੈਨੀਟਾਈਜ਼ ਹੋਵੇ
- ਖਾਣ ਤੇ ਰਹਿਣ ਦੀ ਜਗ੍ਹਾ ਨਿਯਮਿਤ ਸੈਨੀਟਾਈਜ਼ ਹੋਵੇ
ਕਰਮਚਾਰੀ ਦੀ ਦੇਖ-ਰੇਖ
- ਕਰਮਚਾਰੀਆਂ ਦਾ ਦਿਨ 'ਚ ਦੋ ਵਾਰ ਸਿਹਤ ਚੈੱਕਅਪ ਹੋਵੇ
- ਮੇਨ ਗੇਟ 'ਤੇ ਕਰਮਚਾਰੀਆਂ ਦਾ ਤਾਪਮਾਨ ਮਾਪਿਆ ਜਾਵੇ
- ਬੀਮਾਰੀ ਦੇ ਲੱਛਣ ਵਾਲੇ ਕਰਮਚਾਰੀ ਨੂੰ ਕੰਮ ਤੋਂ ਰੋਕਿਆ ਜਾਵੇ
- ਹੈਂਡ ਸੈਨੀਟਾਈਜ਼ਰ, ਮਾਸਕ ਤੇ ਦਸਤਾਨੇ ਦਿੱਤੇ ਜਾਣ


author

Gurdeep Singh

Content Editor

Related News