21 ਟਨ ਲੋਹੇ ਦੇ ਕਬਾੜ ਨਾਲ ਬਣਾਈ ਗਈ ਸ਼੍ਰੀਰਾਮ ਮੰਦਰ ਦੀ ਆਕ੍ਰਿਤੀ, ਨਿਰਮਾਣ ਕੰਮ 'ਚ ਲੱਗੇ 3 ਮਹੀਨੇ

Sunday, Nov 26, 2023 - 04:05 PM (IST)

21 ਟਨ ਲੋਹੇ ਦੇ ਕਬਾੜ ਨਾਲ ਬਣਾਈ ਗਈ ਸ਼੍ਰੀਰਾਮ ਮੰਦਰ ਦੀ ਆਕ੍ਰਿਤੀ, ਨਿਰਮਾਣ ਕੰਮ 'ਚ ਲੱਗੇ 3 ਮਹੀਨੇ

ਇੰਦੌਰ- ਦੇਸ਼ ਦੇ ਸਭ ਤੋਂ ਸਾਫ਼-ਸੁਥਰੇ ਸ਼ਹਿਰ ਇੰਦੌਰ 'ਚ 21 ਟਨ ਲੋਹੇ ਦੇ ਕਬਾੜ ਦੀ ਵਰਤੋਂ ਕਰ ਕੇ ਸ਼੍ਰੀਰਾਮ ਮੰਦਰ ਦੀ ਆਕ੍ਰਿਤੀ ਬਣਾਈ ਗਈ ਹੈ। ਇਹ ਆਕ੍ਰਿਤੀ ਅਯੁੱਧਿਆ 'ਚ ਬਣ ਰਹੇ ਸ਼੍ਰੀਰਾਮ ਜਨਮ ਭੂਮੀ ਮੰਦਰ ਦੀ ਹੈ, ਜਿਸ ਦਾ ਉਦਘਾਟਨ ਅਗਲੇ ਸਾਲ 22 ਜਨਵਰੀ ਨੂੰ ਹੋਣਾ ਹੈ। ਖ਼ਾਸ ਗੱਲ ਇਹ ਹੈ ਕਿ ਇਸ ਆਕ੍ਰਿਤੀ ਦੇ ਨਿਰਮਾਣ 'ਚ ਮੁਸਲਿਮ ਕਾਰੀਗਰ ਵੀ ਸ਼ਾਮਲ ਹੋਏ। ਸ਼ਹਿਰ ਦੇ ਵਿਸ਼ਰਾਮ ਬਾਗ 'ਚ ਇਸ ਆਕ੍ਰਿਤੀ ਨੂੰ ਬਣਾਉਣ ਦਾ ਕੰਮ ਮੇਅਰ ਪੁਸ਼ਿਆਮਿਤਰਾ ਭਾਰਗਵ ਨੇ ਲਿਆ। ਉਨ੍ਹਾਂ ਨੇ ਦੱਸਿਆ ਕਿ ਇਹ ਆਕ੍ਰਿਤੀ ਭਗਵਾਨ ਰਾਮ ਦੇ ਸੰਦੇਸ਼ ਦੇ ਨਾਲ-ਨਾਲ ਇੰਦੌਰ ਦੀ ਸਵੱਛਤਾ ਦਾ ਸੰਦੇਸ਼ ਪੂਰੀ ਦੁਨੀਆ ਵਿਚ ਪਹੁੰਚਾਏਗੀ।

ਇਹ ਵੀ ਪੜ੍ਹੋ-  ਸ਼ਹੀਦ ਦੀ ਰੋਂਦੀ ਮਾਂ ਦੇ ਬੋਲ-ਪ੍ਰਦਰਸ਼ਨੀ ਨਾ ਲਾਓ, ਮੇਰੇ ਪੁੱਤ ਨੂੰ ਬੁਲਾਓ; ਮੰਤਰੀ ਜੀ ਚੈੱਕ ਨਾਲ ਖਿਚਵਾਉਂਦੇ ਰਹੇ ਫੋਟੋ

ਭਾਰਗਵ ਨੇ ਕਿਹਾ ਕਿ ਇਹ ਆਕ੍ਰਿਤੀ ਕੂੜਾ ਪ੍ਰਬੰਧਨ ਦੇ "3ਆਰ" (ਰੀਡਿਊਸ, ਰੀਯੂਜ਼ ਅਤੇ ਰੀਸਾਈਕਲ) ਫਾਰਮੂਲੇ 'ਤੇ ਆਧਾਰਿਤ ਹੈ, ਜਿਸ ਕਾਰਨ ਇੰਦੌਰ ਲਗਾਤਾਰ 6 ਸਾਲਾਂ ਤੋਂ ਕੇਂਦਰ ਸਰਕਾਰ ਦੇ ਰਾਸ਼ਟਰੀ ਸਵੱਛਤਾ ਸਰਵੇਖਣ 'ਚ ਪਹਿਲੇ ਨੰਬਰ 'ਤੇ ਬਣਿਆ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਲਗਭਗ 3 ਮਹੀਨੇ ਵਿਚ ਤਿਆਰ ਆਕ੍ਰਿਤੀ 40 ਫੁੱਟ ਲੰਬੀ, 27 ਫੁੱਟ ਚੌੜੀ ਅਤੇ 24 ਫੁੱਟ ਉੱਚੀ ਹੈ ਅਤੇ ਇਸ ਵਿਚ ਬਿਜਲੀ ਦੇ ਖੰਭਿਆਂ, ਵਾਹਨਾਂ ਆਦਿ ਦਾ 21 ਟਨ ਲੋਹੇ ਦਾ ਕਬਾੜ ਲੱਗਾ ਹੈ। ਮੇਅਰ ਨੇ ਕਿਹਾ ਕਿ ਆਕ੍ਰਿਤੀ ਨੂੰ ਆਕਾਰ ਦੇਣ ਵਾਲੇ ਕਾਰੀਗਰਾਂ ਵਿਚ ਹਿੰਦੂ ਅਤੇ ਮੁਸਲਿਮ, ਦੋਵੇਂ ਭਾਈਚਾਰੇ ਦੇ ਕਾਰੀਗਰ ਸ਼ਾਮਲ ਹਨ।

ਇਹ ਵੀ ਪੜ੍ਹੋ-  ਮਾਂ ਦੇ ਸਾਹਮਣੇ 2 ਧੀਆਂ ਨਾਲ ਦਰਿੰਦਿਆਂ ਨੇ ਕੀਤਾ ਸੀ ਜਬਰ-ਜ਼ਿਨਾਹ, ਅਦਾਲਤ ਨੇ ਸੁਣਾਈ ਸਜ਼ਾ-ਏ-ਮੌਤ

ਆਕ੍ਰਿਤੀ ਦੇ ਨਿਰਮਾਣ ਨਾਲ ਜੁੜੀ ਇਕ ਨਿੱਜੀ ਕੰਪਨੀ ਦੇ ਮਾਲਕ ਉੱਜਵਲ ਸਿੰਘ ਸੋਲੰਕੀ ਨੇ ਦੱਸਿਆ ਕਿ ਜਦੋਂ ਅਸੀਂ ਤਿੰਨ ਮਹੀਨੇ ਪਹਿਲਾਂ ਇਹ ਆਕ੍ਰਿਤੀ ਬਣਾਉਣੀ ਸ਼ੁਰੂ ਕੀਤੀ ਸੀ, ਉਦੋਂ ਅਯੁੱਧਿਆ ਦਾ ਰਾਮ ਮੰਦਰ ਬਣ ਕੇ ਤਿਆਰ ਨਹੀਂ ਹੋਇਆ ਸੀ। ਲਿਹਾਜ਼ਾ ਅਸੀਂ ਇਸ ਦਾ ਡਿਜ਼ਾਈਨ ਤੈਅ ਕਰਨ 'ਚ ਜਾਣਕਾਰਾਂ ਦੇ ਨਾਲ ਹੀ ਇੰਟਰਨੈੱਟ ਦੀ ਵੀ ਮਦਦ ਲਈ। ਸੋਲੰਕੀ ਨੇ ਦੱਸਿਆ ਕਿ ਰਾਮ ਮੰਦਰ ਦੀ ਆਕ੍ਰਿਤੀ ਦੇ ਨਿਰਮਾਣ 'ਤੇ 60 ਤੋਂ 70 ਲੱਖ ਰੁਪਏ ਦੀ ਲਾਗਤ ਦਾ ਅਨੁਮਾਨ ਹੈ ਅਤੇ ਇਸ ਨੂੰ ਪੇਂਟ ਅਤੇ ਇਲੈਕਟ੍ਰੀਕਲ ਸਜਾਵਟ ਰਾਹੀਂ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਦਿਨ ਚੜ੍ਹਦਿਆਂ ਵਾਪਰਿਆ ਭਿਆਨਕ ਹਾਦਸਾ, ਸਵਿਫਟ ਕਾਰ 'ਚ ਜ਼ਿੰਦਾ ਸੜ ਗਏ ਦੋ ਲੋਕ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News