ਲਾਕਡਾਊਨ : ਮਹਿੰਗੀ ਪਈ ''ਫਰਾਰੀ ਕਾਰ'' ਦੀ ਸਵਾਰੀ, ਸੜਕ ''ਤੇ ਕਰਨੀਆਂ ਪਈਆਂ ਦੰਡ-ਬੈਠਕਾਂ

04/26/2020 6:08:01 PM

ਇੰਦੌਰ— ਕੋਰੋਨਾ ਕਹਿਰ ਦੇ ਮੱਦੇਨਜ਼ਰ ਇੱਥੇ ਲਾਗੂ ਲਾਕਡਾਊਨ 'ਚ ਸੁਪਰਕਾਰ ਫਰਾਰੀ 'ਤੇ ਜਾ ਰਹੇ 20 ਸਾਲਾ ਨੌਜਵਾਨ ਤੋਂ ਨਗਰ ਸੁਰੱਖਿਆ ਕਮੇਟੀ ਦੇ ਸੋਇਮ ਸਵੇਕ ਨੇ ਦੰਡ-ਬੈਠਕਾਂ ਕਰਵਾਈਆਂ। ਇਹ ਘਟਨਾ ਸ਼ਨੀਵਾਰ ਦੀ ਹੈ। ਨੌਜਵਾਨ ਨੇ ਸੋਇਮ ਸੇਵਕ 'ਤੇ ਬਦਸਲੂਕੀ ਕਰਨ ਦਾ ਦੋਸ਼ ਲਗਾਇਆ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਵੀਡੀਓ 'ਚ ਸ਼ਹਿਰ ਦੇ ਐੱਮ.ਆਰ.-10 ਰੋਡ 'ਤੇ ਪੀਲੇ ਰੰਗ ਦੀ ਕਾਰ 'ਤੇ ਜਾ ਰਹੇ ਨੌਜਵਾਨ ਨੂੰ ਕਾਲੀ ਵਰਦੀ ਪਹਿਨੇ ਇਕ ਸੋਇਮ ਸੇਵਕ ਰੋਕਦਾ ਦਿਖਾਈ ਦਿੰਦਾ ਹੈ। ਇਸ ਸਮੇਂ ਨੌਜਵਾਨ 2 ਸੀਟਾਂ ਵਾਲੀ ਮਹਿੰਗੀ ਕਾਰ 'ਚ ਇਕੱਲਾ ਸੀ ਅਤੇ ਉਸ ਨੇ ਕਾਰ ਦੀ ਛੱਤ ਖੋਲ੍ਹ ਰੱਖੀ ਸੀ।

PunjabKesari

ਵੀਡੀਓ 'ਚ ਦਿੱਸ ਰਿਹਾ ਹੈ ਕਿ ਗੱਡੀ ਸੜਕ ਕਿਨਾਰੇ ਲਗਾਉਣ ਤੋਂ ਬਾਅਦ ਨੌਜਵਾਨ ਹੇਠਾਂ ਉਤਰ ਕੇ ਸੋਇਮ ਸੇਵਕ ਨੂੰ ਕਰਫਿਊ ਪਾਸ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਇਹ ਪਾਸ ਕਰਫਿਊ ਦੌਰਾਨ ਗਰੀਬ ਲੋਕਾਂ ਨੂੰ ਭੋਜਨ ਵੰਡਣ ਲਈ ਨੌਜਵਾਨ ਦੇ ਨਾਂ 'ਤੇ ਖੁਦ ਪੁਲਸ ਨੇ ਜਾਰੀ ਕੀਤਾ ਹੈ। ਕਰਫਿਊ ਪਾਸ ਦੀ ਗੱਲ ਸੁਣਦੇ ਹੀ ਨੌਜਵਾਨ ਨੂੰ ਝਿੜਕਦੇ ਹੋਏ ਸੋਇਮ ਸੇਵਕ ਕਹਿੰਦਾ ਹੈ ਕਿ ਮੈਨੂੰ ਤੇਰੇ ਪਾਸ ਨਾਲ ਕੋਈ ਮਤਲਬ ਨਹੀਂ ਹੈ। ਇਸ ਤੋਂ ਬਾਅਦ ਸੋਇਮ ਸੇਵਕ ਡੰਡਾ ਦਿਖਾਉਂਦੇ ਹੋਏ ਨੌਜਵਾਨ ਤੋਂ ਦੰਡ-ਬੈਠਕਾਂ ਲਗਵਾਉਂਦਾ ਨਜ਼ਰ ਆਉਂਦਾ ਹੈ। ਨੌਜਵਾਨ ਨੂੰ ਝਿੜਕਨਾ ਜਾਰੀ ਰੱਖਦੇ ਹੋਏ ਸੋਇਮ ਸੇਵਕ ਉਸ ਤੋਂ ਇਹ ਵੀ ਪੁੱਛਦਾ ਸੁਣਾਈ ਪੈਂਦਾ ਹੈ ਕਿ ਕੀ ਉਸ ਨੂੰ ਗੱਡੀ ਚਲਾਉਂਦੇ ਸਮੇਂ ਮਾਸਕ ਲਗਾਉਣ 'ਚ ਸ਼ਰਮ ਆ ਰਹੀ ਸੀ?ਇਸ 'ਤੇ ਨੌਜਵਾਨ ਜਵਾਬ ਦਿੰਦਾ ਹੈ ਕਿ ਮਾਸਕ ਉਸ ਦੀ ਜੇਬ 'ਚ ਹੀ ਹੈ।

PunjabKesari
ਦੰਡ-ਬੈਠਕਾਂ ਲਗਾਉਣ ਵਾਲੇ ਨੌਜਵਾਨ ਦੀ ਪਛਾਣ ਸੰਸਕਾਰ ਦਰਿਯਾਨੀ (20) ਦੇ ਰੂਪ 'ਚ ਹੋਈ ਹੈ। ਉਹ ਸ਼ਹਿਰ ਦੇ ਉਦਯੋਗਪਤੀ ਦੀਪਕ ਦਰਿਯਾਨੀ ਦਾ ਬੇਟਾ ਹੈ। ਸੰਸਕਾਰ ਨੇ ਕਿਹਾ ਕਿ ਮੈਂ ਖਾਣੇ ਦੇ ਪੈਕੇਟ ਵੰਡ ਕੇ ਘਰ ਜਾ ਰਿਹਾ ਸੀ। ਸੋਇਮ ਸੇਵਕ ਨੇ ਮੇਰੀ ਇਕ ਨਹੀਂ ਸੁਣੀ। ਮੈਂ ਆਪਣੇ ਨਾਲ ਹੋਏ ਵਤੀਰੇ ਤੋਂ ਬੇਹੱਦ ਦੁਖੀ ਹਾਂ। ਅਜਿਹਾ ਵਤੀਰਾ ਅੱਗੇ ਤੋਂ ਕਿਸੇ ਹੋਰ ਨਾਲ ਨਹੀਂ ਹੋਣਾ ਚਾਹੀਦਾ।


Tanu

Content Editor

Related News