ਕੋਰੋਨਾ ਦਾ ਖੌਫ : 13 ਹਜ਼ਾਰ ਬਿਸਤਰਿਆਂ ਦੀ ਤਿਆਰੀ ''ਚ ਜੁਟਿਆ ਇੰਦੌਰ ਪ੍ਰਸ਼ਾਸਨ

05/25/2020 1:13:21 PM

ਇੰਦੌਰ (ਭਾਸ਼ਾ)— ਦੇਸ਼ 'ਚ ਕੋਰੋਨਾ ਵਾਇਰਸ ਦੇ ਪ੍ਰਸਾਰ ਦਾ ਵੱਡਾ ਕੇਂਦਰ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਵਿਚ ਆਉਣ ਵਾਲੇ ਦਿਨਾਂ 'ਚ ਮਰੀਜ਼ਾਂ ਦੀ ਗਿਣਤੀ ਬੇਤਹਾਸ਼ਾ ਵੱਧਣ ਦਾ ਖਦਸ਼ਾ ਹੈ। ਇਸ ਨੂੰ ਮੁੱਖ ਰੱਖਦਿਆਂ ਪ੍ਰਸ਼ਾਸਨ ਜੁਲਾਈ ਅੰਤ ਤੱਕ ਜ਼ਿਲੇ ਵਿਚ ਮਰੀਜ਼ਾਂ ਦੇ ਬਿਸਤਰਿਆਂ ਦੀ ਗਿਣਤੀ 3 ਗੁਣਾ ਤੋਂ ਵਧਾ ਕੇ 13,000 'ਤੇ ਪਹੁੰਚਾਉਣ ਦੀ ਕਵਾਇਦ 'ਚ ਜੁਟਿਆ ਹੈ। ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਪ੍ਰਵੀਣ ਨੇ ਸੋਮਵਾਰ ਭਾਵ ਅੱਜ ਦੱਸਿਆ ਕਿ ਫਿਲਹਾਲ ਜ਼ਿਲੇ ਵਿਚ ਕੋਰੋਨਾ ਦੇ 1472 ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਹਾਲਾਂਕਿ ਆਉਣ ਵਾਲੇ ਦਿਨਾਂ ਵਿਚ ਇਸ ਮਹਾਮਾਰੀ ਕਾਰਨ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਲਾਏ ਗਏ ਸਰਕਾਰੀ ਅਨੁਮਾਨ ਮੁਤਾਬਕ ਸਾਨੂੰ ਕਿਹਾ ਗਿਆ ਹੈ ਕਿ ਇਸ ਲਈ ਜੁਲਾਈ ਅੰਤ ਤੱਕ ਕੁੱਲ 13,000 ਬਿਸਤਰੇ ਤਿਆਰ ਰੱਖੇ ਜਾਣ। ਉਨ੍ਹਾਂ ਕਿਹਾ ਕਿ ਫਿਲਹਾਲ ਜ਼ਿਲੇ ਦੇ ਹਸਪਤਾਲਾਂ 'ਚ ਕੋਰੋਨਾ ਮਰੀਜ਼ਾਂ ਲਈ ਕਰੀਬ 4,000 ਬਿਸਤਰੇ ਤਿਆਰ ਹਨ। ਵਾਧੂ ਇੰਤਜ਼ਾਮ ਕਰਦੇ ਹੋਏ ਇਨ੍ਹਾਂ ਦੀ ਤਾਦਾਦ ਵਧਾਈ ਜਾ ਰਹੀ ਹੈ ਅਤੇ ਕੁਝ ਨਵੇਂ ਹਸਪਤਾਲਾਂ ਨੂੰ ਇਸ ਮਹਾਮਾਰੀ ਦੇ ਮੈਡੀਕਲ ਤੰਤਰ ਨਾਲ ਜੋੜਿਆ ਜਾ ਰਿਹਾ ਹੈ।

ਪ੍ਰਵੀਣ ਨੇ ਦੱਸਿਆ ਕਿ ਲੋੜ ਪੈਣ 'ਤੇ ਇੰਦੌਰ ਦੇ ਆਈ. ਆਈ. ਟੀ. ਅਤੇ ਆਈ. ਆਈ. ਐੱਮ. ਦੇ ਹੋਸਟਲਾਂ ਦੇ ਕਮਰਿਆਂ ਵਿਚ ਕੋਰੋਨਾ ਦੇ ਮਰੀਜ਼ਾਂ ਨੂੰ ਭਰਤੀ ਕੀਤਾ ਜਾ ਸਕਦਾ ਹੈ। ਇਸ ਸਿਲਸਿਲੇ ਵਿਚ ਦੋਹਾਂ ਸੰਸਥਾਵਾਂ ਦੇ ਪ੍ਰਬੰਧਕਾਂ ਨਾਲ ਪ੍ਰਸ਼ਾਸਨ ਦੀ ਚਰਚਾ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਲਾਜ ਤੋਂ ਬਾਅਦ ਵਾਇਰਸ ਮੁਕਤ ਹੋਣ 'ਤੇ ਜ਼ਿਲੇ ਵਿਚ ਕੋਰੋਨਾ ਦੇ 1476 ਮਰੀਜ਼ਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਦਿੱਤੀ ਜਾ ਚੁੱਕੀ ਹੈ। ਕੋਰੋਨਾ ਦਾ ਕਹਿਰ ਕਾਇਮ ਰਹਿਣ ਕਾਰਨ ਇੰਦੌਰ ਜ਼ਿਲਾ ਰੈੱਡ ਜ਼ੋਨ 'ਚ ਬਣਿਆ ਹੋਇਆ ਹੈ। ਜ਼ਿਲੇ ਵਿਚ ਕੋਰੋਨਾ ਦੇ ਕਹਿਰ ਦੀ ਸ਼ੁਰੂਆਤ 24 ਮਾਰਚ ਤੋਂ ਹੋਈ, ਜਦੋਂ ਪਹਿਲੇ 4 ਮਰੀਜ਼ਾਂ 'ਚ ਇਸ ਮਹਾਮਾਰੀ ਦੀ ਪੁਸ਼ਟੀ ਹੋਈ ਸੀ। ਕੋਰੋਨਾ ਵਾਇਰਸ ਨੂੰ ਰੋਕਣ ਲਈ ਪ੍ਰਸ਼ਾਸਨ ਨੇ ਇੰਦੌਰ ਦੀ ਸ਼ਹਿਰੀ ਸੀਮਾ ਵਿਚ 25 ਮਾਰਚ ਨੂੰ ਕਰਫਿਊ ਲਾਇਆ ਹੋਇਆ ਹੈ, ਜਦਕਿ ਜ਼ਿਲੇ ਦੀਆਂ ਹੋਰ ਥਾਵਾਂ 'ਤੇ ਕੁਝ ਛੋਟ ਨਾਲ ਲਾਕਡਾਊਨ ਲਾਗੂ ਹੈ।


Tanu

Content Editor

Related News