ਭਾਰਤ-ਪਾਕਿ ਦੇ ਵਿਚਾਲੇ ਫਿਰ ਬਹਾਲ ਹੋਇਆ ਵਪਾਰ

Wednesday, Mar 06, 2019 - 08:46 PM (IST)

ਭਾਰਤ-ਪਾਕਿ ਦੇ ਵਿਚਾਲੇ ਫਿਰ ਬਹਾਲ ਹੋਇਆ ਵਪਾਰ

ਨਵੀਂ ਦਿੱਲੀ— ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਸੀਮਾ 'ਤੇ ਤਣਾਅ ਬਰਕਰਾਰ ਹੈ, ਪਰ ਦੋਵੇਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ 'ਚ ਸੁਧਾਰ ਹੁੰਦਾ ਦਿਖ ਰਿਹਾ ਹੈ। ਦਰਅਸਲ ਸ਼੍ਰੀਨਗਰ-ਮੁਜੱਫਰਾਬਾਦ ਸੜਕ ਮਾਰਗ ਤੋਂ ਸੀਮਾ ਦੇ ਆਰ-ਪਾਰ ਹੋਣ ਵਾਲਾ ਵਪਾਰਕ ਮੰਗਲਵਾਰ ਨੂੰ ਬਹਾਲ ਹੋ ਗਿਆ ਹੈ। ਬੀਤੇ ਹਫਤੇ ਏਅਰਸਟ੍ਰਾਈਕ ਤੋਂ ਬਾਅਦ ਇਸ ਮਾਰਗ ਨਾਲ ਦੋਵੇਂ ਦੇਸ਼ਾਂ ਦੇ ਵਿਚਾਲੇ ਵਪਾਰਕ ਨੂੰ ਰੋਕ ਦਿੱਤਾ ਗਿਆ ਸੀ, ਜ਼ਿਕਰਯੋਗ ਹੈ ਕਿ ਵਪਾਰਕ ਹਫਤੇ 'ਚ ਚਾਰ ਦਿਨ ਮੰਗਲਵਾਰ ਤੋਂ ਸ਼ੁੱਕਰਵਾਰ ਤੱਕ ਹੁੰਦਾ ਹੈ।
ਇਕ ਭਾਰਤੀ ਅਧਿਕਾਰੀ ਦੇ ਮੁਤਾਬਕ ਵਸਤੂ ਐਕਸਚੇਂਜ ਕਾਰੋਬਾਰ ਦੇ ਤਹਿਤ ਓਰੀ ਸੈਕਟਰ ਰੇਖਾ 'ਤੇ 70 ਟਰੱਕਾਂ ਨੇ ਕਮਾਨ ਪੋਸਟ 'ਤੇ ਆਵਾਗਮਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸੀਮਾ ਵਲੋਂ ਸਾਮਾਨ ਨਾਲ ਲੱਦੇ 35 ਟਰੱਕ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਵਲ ਗਏ ਜਦਕਿ ਇੰਨ੍ਹੀ ਹੀ ਸੰਖਿਆ 'ਚ ਟਰੱਕ ਦੂਜੇ ਪਾਸੇ ਤੋਂ ਇੱਥੇ ਪਹੁੰਚੇ।
ਜ਼ਿਕਰਯੋਗ ਹੈ ਕਿ ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਤੋਂ ਪੋਸਟ ਫੇਵਰਡ ਨੈਸ਼ਨ ਦਾ ਦਰਜ਼ਾ ਖੋਹ ਲਿਆ ਸੀ। ਇਸ ਦੇ ਬਾਅਦ ਇਸਲਾਮਾਬਾਦ ਤੋ ਆਉਣ ਵਾਲੇ ਆਯਾਤ ਸ਼ੁਲਕ ਨੂੰ ਵੀ ਵਧਾ ਦਿੱਤਾ ਗਿਆ। ਇਸ ਤਣਾਅ ਤੋਂ ਹਾਲਾਤ 'ਚ ਦੋਵੇਂ ਦੇਸ਼ਾਂ ਦੇ ਵਿਚਾਲੇ ਕਲਫਿਊ ਦੇ ਕਾਰਨ ਕਾਰੋਬਾਰ ਅਤੇ ਬਸ ਸਰਵਿਸ 'ਤੇ ਵੀ ਬ੍ਰੇਕ ਲਗਾ ਦਿੱਤਾ ਸੀ। ਹਾਲਾਂਕਿ ਬੀਤੇ ਮੰਗਲਵਾਰ ਨੂੰ ਪੁੱਛ ਜ਼ਿਲੇ ਦੇ ਚਕਨ ਦਾ ਬਾਗ ਤੋਂ ਸਾਮਾਨ ਲੈ ਕੇ 34 ਟਰੱਕ ਪਾਕਿਸਤਾਨ ਦੇ ਰਾਵਲਕੋਟ ਗਏ, ਉੱਥੇ ਰਾਵਲਕੋਟ ਤੋਂ ਸਾਮਾਨ ਲੈ ਕੇ 17 ਟਰੱਕ ਚਕਨ ਦ ਬਾਗ ਆਏ। ਦੋਵੇਂ ਦੇਸ਼ਾਂ ਦੇ ਵਿਚਾਲੇ ਸੀਮਾ 'ਤੇ ਵਪਾਰਕ 2008 'ਚ ਵਿਸ਼ਵਾਸ ਬਹਾਲੀ ਉਪਾਅ (ਸੀ.ਬੀ.ਐੱਮ) ਦੇ ਤਹਿਤ ਸ਼ੁਰੂ ਕੀਤਾ ਗਿਆ ਸੀ।
ਬੱਸ ਸਰਵਿਸ ਵੀ ਸੁਰੂ
ਇਸ ਵਿਚਾਲੇ ਪੁੱਛ ਅਤੇ ਰਾਵਲਕੋਟ ਦੇ ਵਿਚਾਲੇ ਚੱਲਣ ਵਾਲੀ ਰਾਹ-ਏ-ਮਿਲਣ ਅਤੇ ਸ਼੍ਰੀਨਗਰ 'ਚ ਕਾਰਵਾਂ-ਏ-ਅਮਨ ਬੱਸ ਸੇਵਾ ਬਹਾਲ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੋਵੇਂ ਦੇਸ਼ਾਂ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਟਰੇਨ ਨੂੰ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋਵੇਂ ਦੇਸ਼ਾਂ ਦਾ ਕੁਲ ਵਪਾਰਕ 2016-17 'ਚ 2.27 ਅਰਬ ਡਾਲਰ ਸੀ ਜੋ 2017-18 'ਚ ਵਧ ਕੇ 2.41 ਅਰਬ ਡਾਲਰ ਹੋ ਗਿਆ ਹੈ। ਇਸ ਸਾਲ ਭਾਰਤ ਨੇ 48.8 ਕਰੋੜ ਡਾਲਰ ਦਾ ਆਯਾਤ ਪਾਕਿਸਤਾਨ ਨੂੰ ਕੀਤਾ ਸੀ ਜਦਕਿ 1.92 ਅਰਬ ਡਾਲਰ ਦਾ ਨਿਰਯਾਤ ਕੀਤਾ ਸੀ।
 


author

satpal klair

Content Editor

Related News