ਈਰਾਨ-ਇਜ਼ਰਾਈਲ ਵਿਚਾਲੇ ਬਣੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ Indigo ਨੇ ਦਿੱਤੀ ਵੱਡੀ ਅਪਡੇਟ
Tuesday, Jun 24, 2025 - 09:26 AM (IST)
 
            
            ਨੈਸ਼ਨਲ ਡੈਸਕ- ਈਰਾਨ-ਇਜ਼ਰਾਈਲ ਵਿਚਾਲੇ ਬਣੇ ਜੰਗ ਵਰਗੇ ਹਾਲਾਤਾਂ ਕਾਰਨ ਜਿੱਥੇ ਭਾਰੀ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ, ਉੱਥੇ ਹੀ ਹਵਾਈ ਯਾਤਰੀਆਂ ਨੂੰ ਆਪਣੀਆਂ ਮੰਜ਼ਿਲਾਂ ਤੱਕ ਪਹੁੰਚਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸੇ ਦੌਰਾਨ ਬੀਤੇ ਦਿਨ ਜਦੋਂ ਦੋਹਾਂ ਦੇਸ਼ਾਂ ਵਿਚਾਲੇ ਹਮਲੇ ਤੇਜ਼ ਹੋ ਗਏ ਤੇ ਅਮਰੀਕਾ ਵੱਲੋਂ ਈਰਾਨ 'ਤੇ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਈਰਾਨ ਨੇ ਕਤਰ 'ਚ ਅਮਰੀਕੀ ਏਅਰਬੇਸ ਨੂੰ ਨਿਸ਼ਾਨਾ ਬਣਾਇਆ ਤੇ 6 ਮਿਜ਼ਾਈਲਾਂ ਦਾਗੀਆਂ, ਜਿਸ ਮਗਰੋਂ ਜੰਗ ਦੀ ਸਥਿਤੀ ਹੋਰ ਵਿਗੜ ਗਈ ਤੇ ਇਸ ਮਗਰੋਂ ਕਤਰ ਨੇ ਆਪਣਾ ਏਅਰਬੇਸ ਬੰਦ ਕਰ ਦਿੱਤਾ।
ਇਸ ਮਾਮਲੇ 'ਚ ਹੁਣ ਏਅਰਲਾਈਨ ਕੰਪਨੀ ਇੰਡੀਗੋ ਨੇ ਇਕ ਤਾਜ਼ਾ ਬਿਆਨ ਜਾਰੀ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਮਿਡਲ ਈਸਟ 'ਚ ਹੁਣ ਏਅਰਪੋਰਟ ਹੌਲੀ-ਹੌਲੀ ਖੁੱਲ੍ਹ ਰਹੇ ਹਨ ਤੇ ਅਸੀਂ ਇਨ੍ਹਾਂ ਰੂਟਾਂ 'ਤੇ ਉਡਾਣਾਂ ਆਮ ਵਾਂਗ ਚਲਾਉਣਾ ਸ਼ੁਰੂ ਕਰ ਰਹੇ ਹਾਂ।

ਇਹ ਵੀ ਪੜ੍ਹੋ- 'ਸਕੂਲ 'ਚ ਬੰਬ ! ਆ ਕੇ ਲੈ ਜਾਓ ਆਪੋ-ਆਪਣੇ ਜਵਾਕ', ਸਵੇਰੇ-ਸਵੇਰੇ ਖੜਕ ਗਏ ਮਾਪਿਆਂ ਦੇ ਫ਼ੋਨ
ਇੰਡੀਗੋ ਨੇ ਕਿਹਾ ਕਿ ਅਸੀਂ ਸਥਿਤੀ ਨੂੰ ਬੜੀ ਬਰੀਕੀ ਨਾਲ ਦੇਖ ਰਹੇ ਹਾਂ ਤੇ ਯਾਤਰੀਆਂ ਦੀ ਸੁਰੱਖਿਆ ਹੀ ਸਾਡੀ ਸਭ ਤੋਂ ਵੱਡੀ ਪਹਿਲ ਹੈ। ਇਸ ਲਈ ਅਸੀਂ ਯਾਤਰੀਆਂ ਦੀ ਸੁਰੱਖਿਆ ਲਈ ਸਭ ਤੋਂ ਸੁਰੱਖਿਅਤ ਰੂਟ ਹੀ ਚੁਣ ਰਹੇ ਹਾਂ। ਕੰਪਨੀ ਨੇ ਕਿਸੇ ਵੀ ਪਰੇਸ਼ਾਨੀ ਤੋਂ ਬਚਣ ਲਈ ਯਾਤਰੀਆਂ ਨੂੰ ਫਲਾਈਟਾਂ ਸਬੰਧੀ ਅਪਡੇਟ ਰਹਿਣ ਲਈ ਵੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇੰਡੀਗੋ ਨੇ ਇਸ ਤੋਂ ਪਹਿਲਾਂ ਇਕ ਬਿਆਨ 'ਚ ਕਿਹਾ ਸੀ ਕਿ ਮਿਡਲ ਈਸਟ 'ਚ ਬਣੇ ਤਾਜ਼ਾ ਹਾਲਾਤਾਂ ਦੇ ਮੱਦੇਨਜ਼ਰ ਦੁਬਈ, ਦੋਹਾ, ਬਹਿਰੀਨ, ਦਮਾਮ, ਆਬੂ-ਧਾਬੀ, ਕੁਵੈਤ, ਮਦੀਨਾ, ਫੁਜਾਇਰਾ, ਜੇਦਾਹ, ਮਸਕਟ, ਸ਼ਾਰਜਾਹ, ਰਿਆਧ, ਰਸ ਅਲ-ਖੈਮਾ ਤੇ ਤਬਿਲਸੀ ਨੂੰ ਜਾਣ ਵਾਲੀਆਂ ਫਲਾਈਟਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਹੁਣ ਜਦੋਂ ਏਅਰਪੋਰਟ ਦੁਬਾਰਾ ਖੁੱਲ੍ਹਣ ਲੱਗੇ ਹਨ ਤਾਂ ਕੰਪਨੀ ਨੇ ਆਪਣੀਆਂ ਫਲਾਈਟਾਂ ਮੁੜ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ ! ਭੱਖ਼ਦੀ ਗਰਮੀ ਕਾਰਨ 7 ਜੁਲਾਈ ਤੱਕ ਹੋ ਗਿਆ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            