‘ਇੰਡੀਗੋ’ ਦੇ ਜਹਾਜ਼ ਬਣੇ ਵਰਦਾਨ, ਪੰਜ ਦੇਸ਼ਾਂ ਤੋਂ 2700 ਤੋਂ ਵਧੇਰੇ ਆਕਸੀਜਨ ਕੰਸਨਟ੍ਰੇਟਰ ਲੈ ਕੇ ਪੁੱਜੇ ਭਾਰਤ

Wednesday, May 05, 2021 - 05:41 PM (IST)

‘ਇੰਡੀਗੋ’ ਦੇ ਜਹਾਜ਼ ਬਣੇ ਵਰਦਾਨ, ਪੰਜ ਦੇਸ਼ਾਂ ਤੋਂ 2700 ਤੋਂ ਵਧੇਰੇ ਆਕਸੀਜਨ ਕੰਸਨਟ੍ਰੇਟਰ ਲੈ ਕੇ ਪੁੱਜੇ ਭਾਰਤ

ਨਵੀਂ ਦਿੱਲੀ (ਭਾਸ਼ਾ)— ਏਅਰਲਾਈਨਜ਼ ਕੰਪਨੀ ਇੰਡੀਗੋ ਦੇ ਜਹਾਜ਼ਾਂ ਨੇ ਥਾਈਲੈਂਡ, ਚੀਨ, ਕਤਰ, ਹਾਂਗਕਾਂਗ ਅਤੇ ਸਿੰਗਾਪੁਰ ਤੋਂ 2,717 ਆਕਸੀਜਨ ਕੰਸਨਟ੍ਰੇਟਰ ਦੀ ਢੋਆ-ਢੁਆਈ ਕੀਤੀ ਹੈ। ਇੰਡੀਗੋ ਨੇ ਬੁੱਧਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿੱਤੀ। ਬਿਆਨ ਮੁਤਾਬਕ ਦੇਸ਼ ’ਚ ਕੋਰੋਨਾ ਵਾਇਰਸ ਲਾਗ ਦੀ ਦੂਜੀ ਖ਼ਤਰਨਾਕ ਲਹਿਰ ਦਰਮਿਆਨ ਇੰਡੀਗੋ ਦੇ ਜਹਾਜ਼ਾਂ ਨੇ ਹੁਣ ਤੱਕ ਵਿਦੇਸ਼ ਅਤੇ ਦੇਸ਼ ਦੇ ਅੰਦਰ 72,461 ਕਿਲੋਗ੍ਰਾਮ ਵਜ਼ਨ ਦੇ 4,142 ਆਕਸੀਜਨ ਕੰਸਨਟ੍ਰੇਟਰਾਂ ਦੀ ਢੁਆਈ ਕੀਤੀ ਹੈ। 

ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਢੋਂਹਦਿਆਂ ਸਿੱਖ ਨੌਜਵਾਨ ਨੂੰ ਹੋਇਆ ‘ਕੋਰੋਨਾ’, ਹਾਲਤ ਨਾਜ਼ੁਕ, ਹਰ ਕੋਈ ਕਰ ਰਿਹੈ ਦੁਆਵਾਂ

ਦਰਅਸਲ ਭਾਰਤ ਇਸ ਸਮੇਂ ਕੋਰੋਨਾ ਵਾਇਰਸ ਦੀ ਦੂਜੀ ਭਿਆਨਕ ਲਹਿਰ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਦੇਸ਼ ਦੇ ਕਈ ਸੂਬਿਆਂ ਵਿਚ ਦਵਾਈਆਂ, ਮੈਡੀਕਲ ਯੰਤਰ, ਬੈੱਡਾਂ ਅਤੇ ਆਕਸੀਜਨ ਦੀ ਭਾਰੀ ਕਿੱਲਤ ਹੋ ਰਹੀ ਹੈ। ਇੰਡੀਗੋ ਵਲੋਂ ਜਾਰੀ ਬਿਆਨ ਵਿਚ ਥਾਈਲੈਂਡ, ਚੀਨ, ਕਤਰ, ਹਾਂਗਕਾਂਗ ਅਤੇ ਸਿੰਗਾਪੁਰ ਤੋਂ ਘੱਟੋ-ਘੱਟ 2,717 ਆਕਸੀਜਨ ਕੰਸਨਟ੍ਰੇਟਰ ਦੀ ਢੋਆਈ ਕੀਤੀ ਗਈ ਹੈ, ਜਿਨ੍ਹਾਂ ’ਚੋਂ 1,425 ਆਕਸੀਜਨ ਕੰਸਨਟ੍ਰੇਟਰ 36 ਹਵਾਈ ਅੱਡਿਆਂ ’ਤੇ ਪਹੁੰਚਾਏ ਗਏ ਹਨ। ਦੇਸ਼ ਵਿਚ ਜ਼ਰੂਰੀ ਮੈਡੀਕਲ ਯੰਤਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਇੰਡੀਗੋ ਵਲੋਂ ਕਈ ਉਡਾਣਾਂ ਸ਼ੁਰੂ ਕੀਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲਾ ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਦੇਸ਼ ’ਚ ਇਕ ਦਿਨ ਵਿਚ ਕੋਵਿਡ-19 ਨਾਲ ਰਿਕਾਰਡ 3,780 ਲੋਕਾਂ ਦੀ ਮੌਤ ਹੋਈ ਹੈ, ਜਦਕਿ ਵਾਇਰਸ ਦੇ 3,82,315 ਨਵੇਂ ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਕੋਰੋਨਾ ਵਾਇਰਸ ਦੀ ਗਿਣਤੀ ਪਹਿਲਾਂ ਹੀ 2 ਕਰੋੜ ਦਾ ਅੰਕੜਾ ਪਾਰ ਕਰ ਗਈ ਹੈ।

ਇਹ ਵੀ ਪੜ੍ਹੋ : 15 ਮਈ ਨੂੰ ਬੰਦ ਹੋ ਜਾਵੇਗਾ ਤੁਹਾਡਾ WhatsApp! ਉਸ ਤੋਂ ਪਹਿਲਾਂ ਕਰ ਲਓ ਇਹ ਕੰਮ


author

Tanu

Content Editor

Related News