ਯਾਤਰੀਆਂ ਨਾਲ ਭਰੀ ਇੰਡੀਗੋ ਫਲਾਈਟ ''ਤੇ ਮਾਰੀ ਲੇਜ਼ਰ ਲਾਈਟ, ਸ਼ਮਸ਼ਾਬਾਦ ਹਵਾਈ ਅੱਡੇ ''ਤੇ ਬੰਬ ਦੀ ਧਮਕੀ
Sunday, Dec 28, 2025 - 11:52 AM (IST)
ਹੈਦਰਾਬਾਦ: ਹੈਦਰਾਬਾਦ ਦੇ ਸ਼ਮਸ਼ਾਬਾਦ ਹਵਾਈ ਅੱਡੇ 'ਤੇ ਐਤਵਾਰ ਸਵੇਰੇ ਉਸ ਵੇਲੇ ਭਾਜੜਾਂ ਪੈ ਗਈਆਂ, ਜਦੋਂ ਬੰਬ ਦੀ ਧਮਕੀ ਦੀ ਸੂਚਨਾ ਮਿਲੀ। ਧਮਕੀ ਤੋਂ ਬਾਅਦ ਪੂਰੇ ਹਵਾਈ ਅੱਡੇ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਅਧਿਕਾਰੀਆਂ ਅਨੁਸਾਰ ਕੋਲਕਾਤਾ ਤੋਂ ਸ਼ਮਸ਼ਾਬਾਦ ਆ ਰਹੀ ਇੰਡੀਗੋ ਦੀ ਫਲਾਈਟ 'ਤੇ ਲੇਜ਼ਰ ਲਾਈਟ ਪੈਣ ਕਾਰਨ ਅਧਿਕਾਰੀ ਤੁਰੰਤ ਹਰਕਤ ਵਿੱਚ ਆ ਗਏ। ਦੱਸਿਆ ਗਿਆ ਹੈ ਕਿ ਜਦੋਂ ਜਹਾਜ਼ ਹਵਾਈ ਅੱਡੇ ਦੇ ਨੇੜੇ ਸੀ, ਤਾਂ ਉਸ 'ਤੇ ਲੇਜ਼ਰ ਲਾਈਟਾਂ ਮਾਰੀਆਂ ਗਈਆਂ, ਜਿਸ ਤੋਂ ਬਾਅਦ ਅਲਰਟ ਜਾਰੀ ਕਰ ਦਿੱਤਾ ਗਿਆ।
ਪੜ੍ਹੋ ਇਹ ਵੀ - ਪੈਰਾਗਲਾਈਡਿੰਗ ਦੌਰਾਨ ਵਾਪਰਿਆ ਵੱਡਾ ਹਾਦਸਾ, ਹੇਠਾਂ ਡਿੱਗਣ ਨਾਲ ਪਾਇਲਟ ਦੀ ਮੌਤ
ਈਮੇਲ ਰਾਹੀਂ RDX ਦੀ ਧਮਕੀ
ਸਿਰਫ਼ ਇੰਨਾ ਹੀ ਨਹੀਂ, ਇੱਕ ਅਣਪਛਾਤੇ ਵਿਅਕਤੀ ਵੱਲੋਂ ਭੇਜੀ ਗਈ ਈਮੇਲ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਕੋਚੀ ਅਤੇ ਜ਼ਿੱਦਾ ਤੋਂ ਆ ਰਹੀਆਂ ਇੰਡੀਗੋ ਦੀਆਂ ਫਲਾਈਟਾਂ ਵਿੱਚ RDX ਬੰਬ ਰੱਖੇ ਹੋਏ ਹਨ। ਸੂਚਨਾ ਮਿਲਦੇ ਹੀ ਹਵਾਈ ਅੱਡੇ ਦੇ ਸੁਰੱਖਿਆ ਅਮਲੇ ਨੇ ਪੂਰੇ ਹਵਾਈ ਅੱਡੇ ਦੀ ਮੁਕੰਮਲ ਜਾਂਚ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ।
ਪੜ੍ਹੋ ਇਹ ਵੀ - ਓ ਤੇਰੀ! ਲਾਵਾਂ ਤੋਂ ਕੁਝ ਘੰਟੇ ਬਾਅਦ ਹੀ ਟੁੱਟਿਆ ਪ੍ਰੇਮ-ਵਿਆਹ, ਹੋਸ਼ ਉਡਾ ਦੇਵੇਗਾ ਪੂਰੀ ਮਾਮਲਾ
ਸਾਲ 2025 ਵਿੱਚ 30 ਤੋਂ ਵੱਧ ਵਾਰ ਮਿਲੀਆਂ ਧਮਕੀਆਂ
ਸੂਤਰਾਂ ਮੁਤਾਬਕ ਹੈਰਾਨੀਜਨਕ ਤੱਥ ਇਹ ਹੈ ਕਿ ਸਾਲ 2025 ਵਿੱਚ ਹੁਣ ਤੱਕ ਸ਼ਮਸ਼ਾਬਾਦ ਹਵਾਈ ਅੱਡੇ ਨੂੰ 30 ਤੋਂ ਵੱਧ ਵਾਰ ਬੰਬ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਵਾਰ-ਵਾਰ ਮਿਲ ਰਹੀਆਂ ਅਜਿਹੀਆਂ ਧਮਕੀਆਂ ਕਾਰਨ ਹਵਾਬਾਜ਼ੀ ਸਟਾਫ ਅਤੇ ਸੁਰੱਖਿਆ ਏਜੰਸੀਆਂ ਲਗਾਤਾਰ ਚੌਕਸ ਹਨ। ਪੁਲਸ ਨੇ ਇਨ੍ਹਾਂ ਧਮਕੀ ਭਰੀਆਂ ਮੇਲਾਂ ਅਤੇ ਕਾਲਾਂ ਦੇ ਆਧਾਰ 'ਤੇ ਕੇਸ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਵੀ - ਕਪਿਲ ਸ਼ਰਮਾ ਦੇ ਸ਼ੋਅ ਤੋਂ ਕਰੋੜਾਂ ਰੁਪਏ ਕਮਾ ਰਹੇ ਨਵਜੋਤ ਸਿੰਘ ਸਿੱਧੂ, ਜਾਣੋ ਕਪਿਲ ਤੇ ਅਰਚਨਾ ਦੀ ਪੂਰੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
