ਇੰਡੀਗੋ ਦੇ ਜਹਾਜ਼ ’ਚ ਤਕਨੀਕੀ ਖਰਾਬੀ, ਕੋਚੀ ’ਚ ਐਮਰਜੈਂਸੀ ਲੈਂਡਿੰਗ
Tuesday, Nov 19, 2024 - 07:36 PM (IST)

ਕੋਚੀ (ਏਜੰਸੀ)- ਬੈਂਗਲੁਰੂ ਤੋਂ ਮਾਲੇ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ’ਚ ਤਕਨੀਕੀ ਖਰਾਬੀ ਕਾਰਨ ਮੰਗਲਵਾਰ ਦੁਪਹਿਰ ਕੋਚੀ ’ਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਡਾਣਾਂ ਦੀ ਜਾਣਕਾਰੀ ਮੁਹੱਈਆ ਕਰਾਉਣ ਵਾਲੀ ਵੈੱਬਸਾਈਟ ‘ਫਲਾਈਟਰਾਡਾਰ24’ ਮੁਤਾਬਕ, ਮਾਲਦੀਵ ਦੀ ਰਾਜਧਾਨੀ ਮਾਲੇ ਲਈ ਉਡਾਣ ‘ਏ 321 ਜਹਾਜ਼’ ਰਾਹੀਂ ਸੰਚਾਲਿਤ ਕੀਤੀ ਜਾ ਰਹੀ ਸੀ।
ਇਹ ਵੀ ਪੜ੍ਹੋ: ਭਾਜਪਾ ਨੇ ਮੇਰੇ ਖਿਲਾਫ ਮੁਹਿੰਮ ’ਤੇ 500 ਕਰੋੜ ਰੁਪਏ ਖਰਚੇ: ਹੇਮੰਤ ਸੋਰੇਨ
ਸੂਤਰਾਂ ਨੇ ਦੱਸਿਆ ਕਿ ਜਹਾਜ਼ ’ਚ ਤਕਨੀਕੀ ਸਮੱਸਿਆ ਆ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਕੋਚੀ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ ਅਤੇ ਬਾਅਦ ਦੁਪਹਿਰ ਲੱਗਭਗ 2:20 ਵਜੇ ਉਸ ਨੂੰ ਉਥੇ ਸੁਰੱਖਿਅਤ ਉਤਾਰਿਆ ਗਿਆ। ਇੰਡੀਗੋ ਵੱਲੋਂ ਇਸ ਸਬੰਧ ’ਚ ਫਿਲਹਾਲ ਕੋਈ ਬਿਆਨ ਨਹੀਂ ਆਇਆ ਹੈ।
ਇਹ ਵੀ ਪੜ੍ਹੋ: ਭਾਰਤ 'ਚ ਪਿਛਲੇ 6 ਸਾਲਾਂ 'ਚ ਔਰਤਾਂ ਲਈ ਵਧੇ ਰੁ਼ਜ਼ਗਾਰ ਦੇ ਮੌਕੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8