2 ਸਾਲ 'ਚ 23ਵੀਂ ਵਾਰ ਹਵਾ 'ਚ ਫੇਲ ਹੋਇਆ ਇੰਡੀਗੋ ਦਾ ਇੰਜਣ
Saturday, Feb 08, 2020 - 10:55 AM (IST)

ਅਹਿਮਦਾਬਾਦ—ਅਹਿਮਦਾਬਾਦ ਤੋਂ ਸ਼ੁੱਕਰਵਾਰ ਨੂੰ ਕੋਲਕਾਤਾ ਜਾ ਰਹੀ ਇੰਡੀਗੋ ਦੀ ਉਡਾਣ ਨੂੰ ਏਅਰਬਸ 320 ਨਿਓ ਜਹਾਜ਼ ਦੇ ਪ੍ਰੈੱਟ ਐਂਡ ਵਿਟਨੀ ਇੰਜਣਾਂ 'ਚ ਇਕ ਗੜਬੜੀ ਹੋ ਜਾਣ ਦੇ ਬਾਅਦ ਵਾਪਸ ਜਾਣਾ ਪਿਆ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਇੰਡੀਗੋ ਦਾ ਇਕ ਜਹਾਜ਼ ਇੰਜਣ 'ਚ ਖਰਾਬੀ ਦੇ ਬਾਅਦ ਮੁੰਬਈ ਵਾਪਸ ਆਇਆ ਸੀ। ਉਡਾਣ ਭਰਨ ਦੇ ਇਕ ਘੰਟੇ ਦੇ ਅੰਦਰ ਹੀ ਉਸ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ। ਦੋ ਸਾਲ ਦੇ ਅੰਦਰ 23ਵੀਂ ਵਾਰ ਇੰਡੀਗੋ ਦੇ ਜਹਾਜ਼ ਦਾ ਇੰਜਣ ਹਜ਼ਾਰਾਂ ਫੁੱਟ ਦੀ ਉੱਚਾਈ 'ਤੇ ਖਰਾਬ ਹੋਇਆ ਹੈ।
ਅਹਿਮਦਾਬਾਦ 'ਚ ਫਲਾਈਟ ਦੇ ਵਿਚਕਾਰ ਰਸਤੇ 'ਚ ਹੀ ਵਾਪਸ ਆਉਣ 'ਤੇ ਅਧਿਕਾਰੀਆਂ ਨੇ ਦੱਸਿਆ ਕਿ ਅਹਿਮਦਾਬਾਦ-ਕੋਲਕਾਤਾ 6ਈ125 ਉਡਾਣ ਦੇ ਇੰਜਣਾਂ 'ਚੋਂ ਇਕ ਦੇ ਵਿਚਕਾਰ ਆਸਮਾਨ 'ਚ ਵਾਈਬ੍ਰੇਟ ਹੋਣ ਲੱਗਿਆ। ਇਸ ਲਈ ਪਾਇਲਟ ਜਹਾਜ਼ ਵਾਪਸ ਅਹਿਮਦਾਬਾਦ ਲੈ ਗਿਆ। ਇੰਡੀਗੋ ਲਈ ਰਾਹਤ ਦੀ ਗੱਲ ਹੈ ਕਿ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀ.ਸੀ.ਸੀ.ਏ.) ਨੇ 13 ਜਨਵਰੀ ਨੂੰ ਏਅਰ 320ਨਿਓ ਜਹਾਜ਼ ਦੇ ਸਾਰੇ 135 ਅੰਸੋਸ਼ਧਿਤ ਪੀ ਡਬਲਿਊ ਇੰਜਣਾਂ ਨੂੰ ਬਦਲਣ ਦੀ ਸਮੇਂ ਸੀਮਾ 31 ਜਨਵਰੀ ਤੋਂ ਵਧਾ ਕੇ 31 ਮਈ ਕਰ ਦਿੱਤੀ ਸੀ।
ਪਿਛਲੇ ਸਾਲ ਅਕਤੂਬਰ 'ਚ ਇਕ ਹੀ ਹਫਤੇ ਦੇ ਅੰਦਰ ਏਅਰ ਬਸ ਏ 320 ਏ ਨਿਓ ਜਹਾਜ਼ਾਂ ਦੇ ਉਡਾਣ ਭਰਨ ਵਾਲੇ ਸਥਾਨ 'ਤੇ ਵਾਪਸ ਜਾਣ ਜਾਂ ਇੰਜਣ 'ਚ ਗੜਬੜੀ ਦੀਆਂ ਚਾਰ ਘਟਨਾਵਾਂ ਸਾਹਮਣੇ ਆਈਆਂ ਸਨ। ਉਸ ਦੇ ਬਾਅਦ ਡੀ.ਜੀ.ਸੀ.ਏ. ਨੇ ਕਿਹਾ ਸੀ ਕਿ ਬਹੁਤ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ ਅਤੇ ਉਸ ਨੇ ਇਕ ਨਵੰਬਰ ਨੂੰ ਇੰਡੀਗੋ ਤੋਂ 31 ਜਨਵਰੀ ਤੱਕ 97ਏ 320 ਨਿਓ ਜਹਾਜ਼ਾਂ ਦੇ ਪੀ.ਡਬਲਿਊ. ਇੰਜਣਾ ਨੂੰ ਹਟਾਉਣ ਨੂੰ ਕਿਹਾ ਸੀ।
ਇੰਡੀਗੋ ਨੇ ਇਸ ਮਾਮਲੇ 'ਤੇ ਆਪਣੀ ਪ੍ਰਕਿਰਿਆ 'ਚ ਕਿਹਾ ਕਿ ਸ਼ੁੱਕਰਵਾਰ ਸਵੇਰੇ ਅਹਿਮਦਾਬਾਦ ਤੋਂ ਕੋਲਕਾਤਾ ਜਾ ਰਹੇ ਜਹਾਜ਼ ਨੂੰ ਅਹਿਮਦਾਬਾਦ ਵਾਪਸ ਜਾਣਾ ਪਿਆ। ਉਡਾਣ ਦੇ ਦੌਰਾਨ ਪਾਇਲਟ ਨੇ ਤੁਰੰਤ ਸਾਵਧਾਨੀ ਸੰਦੇਸ਼ ਭੇਜਿਆ ਅਤੇ ਮਨੁੱਖ ਸੰਚਾਲਨ ਪ੍ਰਕਿਰਿਆ ਦਾ ਪਾਲਨ ਕੀਤਾ।
ਇਸ ਤੋਂ ਪਹਿਲਾਂ 24 ਜਨਵਰੀ ਨੂੰ ਵੀ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਇੰਡੀਗੋ ਦਾ ਜਹਾਜ਼ ਹੁਣ 23 ਹਜ਼ਾਰ ਫੁੱਟ ਦੀ ਉੱਚਾਈ 'ਤੇ ਸੀ ਤਾਂ ਉਸ ਦੇ ਇਕ ਇੰਜਣ 'ਚ ਤੇਜ਼ ਆਵਾਜ਼ ਦੇ ਨਾਲ ਕਾਮਨ ਹਾਈ ਵਾਈਬ੍ਰੇਸ਼ਨ ਸ਼ੁਰੂ ਹੋ ਗਿਆ ਜਿਸ ਦੇ ਬਾਅਦ ਇਸ ਨੂੰ ਬੰਦ ਕਰਨਾ ਪਿਆ। ਇਸ ਦੇ ਬਾਅਦ ਇਕ ਇੰਜਣ ਦੀ ਸਹਾਇਤਾ ਨਾਲ ਹੀ ਪਾਇਲਟ ਨੇ ਜਹਾਜ਼ ਨੂੰ ਮੁੰਬਈ 'ਚ ਰਾਤ ਨੂੰ ਇਕ ਵੱਜ ਕੇ 39 ਮਿੰਟ 'ਚ ਸੁਰੱਖਿਅਤ ਲੈਂਡ ਕਰਵਾਇਆ। ਪਿਛਲੇ ਦੋ ਸਾਲ 'ਚ ਇੰਡੀਗੋ ਨਿਓ ਦੇ ਪੀ.ਡਬਲਿਊ. ਇੰਜਣ 'ਚ ਖਰਾਬੀ ਦਾ ਇਹ 22ਵਾਂ ਮਾਮਲਾ ਸੀ।