ਭਾਰਤੀਆਂ ਸਣੇ 30 ਪ੍ਰਵਾਸੀ ਕਰ'ਤੇ ਡਿਪੋਰਟ ! ਇਟਲੀ ਪੁਲਸ ਦਾ ਵੱਡਾ ਐਕਸ਼ਨ

Monday, Nov 09, 2026 - 11:54 AM (IST)

ਭਾਰਤੀਆਂ ਸਣੇ 30 ਪ੍ਰਵਾਸੀ ਕਰ'ਤੇ ਡਿਪੋਰਟ ! ਇਟਲੀ ਪੁਲਸ ਦਾ ਵੱਡਾ ਐਕਸ਼ਨ

ਇਟਲੀ (ਦਲਵੀਰ ਸਿੰਘ ਕੈਂਥ)- ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਪਿਛਲੇ ਕੁਝ ਕੁ ਮਹੀਨਿਆਂ ਤੋਂ ਇਟਲੀ ਸਰਕਾਰ ਦੀਆਂ ਸਖ਼ਤ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਢੰਗ, ਦੇਸ਼ ਵਿਰੋਧੀ ਗਤੀਵਿਧੀਆਂ ਤੇ ਗਲਤ ਅਨਸਰਾਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਛਾਪੇਮਾਰੀ, ਤਲਾਸ਼ੀ ਮੁਹਿੰਮ ਤੇ ਦੋਸ਼ੀਆਂ ਨੂੰ ਦੇਸ਼ ਤੋ ਬਾਹਰ ਕੱਢਿਆ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇਟਲੀ ਦੇ ਸੂਬਾ ਸਿਚੀਲੀਆ ਦੇ ਸ਼ਹਿਰ ਰਗੂਸਾ ਵਿਖੇ ਪੁਲਸ ਵੱਲੋਂ ਚਲਾਈ ਗਈ ਸਰਚ ਮੁਹਿੰਮ ਦੌਰਾਨ ਕਾਰਾਬੀਨੇਰੀ ਅਤੇ ਵਿੱਤੀ ਪੁਲਸ ਵਲੋਂ ਇੱਕ ਸਾਂਝੇ ਅਪ੍ਰੇਸ਼ਨ ਦੌਰਾਨ ਸ਼ਹਿਰ ਦੇ ਖੇਡ ਮੈਦਾਨ ਦੇ ਨਜਦੀਕ ਪੈਂਦੇ ਇੱਕ ਨਾਰਹਿਣਯੋਗ ਖੰਡਰ ਬਣੀ ਪਈ ਬਿਲਡਿੰਗ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਬਿਨ੍ਹਾਂ ਸਹੂਲਤਾਂ ਤੋਂ ਰਹਿ ਰਹੇ ਵਿਦੇਸ਼ੀ ਮੂਲ ਦੇ 30 ਲੋਕਾਂ ਨੂੰ ਉਥੋਂ ਬਾਹਰ ਕਢਿਆ ਗਿਆ ਹੈ। 

ਇਟਲੀ ਦੇ ਗ੍ਰਹਿ ਮੰਤਰਾਲੇ ਅਨੁਸਾਰ ਇਨ੍ਹਾਂ ਲੋਕਾਂ ਦੀ ਪਛਾਣ ਭਾਰਤੀ, ਪਾਕਿਸਤਾਨੀ, ਬੰਗਲਾਦੇਸ਼ੀ ਮਾਰੋਕੋ, ਸੇਨੇਗਾਲ ਅਤੇ ਤਨਜਾਨੀਆ ਦੇ ਲੋਕਾਂ ਵਜੋਂ ਹੋਈ ਹੈ। ਜੋਕਿ ਬਿਨਾਂ ਪਾਣੀ ਅਤੇ ਬਿਜਲੀ ਦੇ ਉੱਥੇ ਰਹਿੰਦੇ ਸਨ। ਦੱਸਿਆ ਜਾ ਰਿਹਾ ਹੈ ਕਿ  ਵਿਦੇਸ਼ੀ ਮੂਲ ਦੇ ਇਹ ਨਾਗਰਿਕ ਬਿਨ੍ਹਾਂ ਦਸਤਾਵੇਜ਼ਾਂ (ਭਾਵ ਪੇਪਰਾਂ ਤੋਂ ਬਿਨਾਂ ਰਹਿ ਰਹੇ ਸਨ । ਇਨ੍ਹਾਂ ਵਿੱਚੋਂ ਜ਼ਿਆਦਾਤਰ ਸੀਜਨਲ ਵਾਲੇ ਪੇਪਰਾਂ 'ਤੇ ਇਟਲੀ ਵਿੱਚ ਆਏ ਸਨ ਤੇ ਪੇਪਰਾਂ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅਤੇ ਕਈਆਂ ਨੇ ਅਜੀਲ ਵਾਲੇ ਪੇਪਰ ਲਏ ਸਨ ਤੇ ਉਨ੍ਹਾਂ ਦੀ ਵੀ ਮਿਆਦ ਸਮਾਪਤ ਹੋ ਗਈ ਤੇ ਕਈਆਂ ਦੀਆਂ ਅਜੀਲ ਵਾਲੀਆਂ ਅਰਜ਼ੀਆਂ ਵੀ ਖਾਰਿਜ ਹੋ ਚੁਕੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ-  ਸਖ਼ਤ Deportation policy ਨੇ ਹਰਾ'ਤਾ ! ਟਰੰਪ ਦਾ ਵੱਡਾ ਬਿਆਨ

ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਵਲੋਂ ਇਨ੍ਹਾਂ ਲੋਕਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਇਟਲੀ ਛੱਡਣ ਦੇ ਨੋਟੀਫਿਕੇਸ਼ਨ ਜਾਰੀ ਕਰਕੇ ਉਥੋਂ ਕੱਢ ਦਿੱਤਾ ਗਿਆ ਤੇ ਉਸ ਬਿਲਡਿੰਗ (ਘਰ) ਨੂੰ ਖਾਲੀ ਕਰਵਾ ਲਿਆ ਗਿਆ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਬਹੁਤ ਜ਼ਿਆਦਾ ਸਖ਼ਤੀ ਵਰਤੀ ਜਾ ਰਹੀ ਹੈ ਛੋਟੀ ਮੋਟੀ ਗਲਤੀ 'ਤੇ ਵੀ ਤੇ ਗੁਣੇਗਾਰ ਨੂੰ ਦੇਸ਼ ਨਿਕਾਲਾ ਦੇ ਕੇ ਡਿਪੋਰਟ ਕੀਤਾ ਜਾ ਰਿਹਾ ਹੈ। ਸਵਾਲ ਇਹ ਵੀ ਹੈ ਕਿ ਇਹ ਲੋਕ ਬਿਨ੍ਹਾ ਸਹੂਲਤਾਂ ਤੋਂ ਕਿਵੇਂ ਰਹਿ ਕੇ ਗੁਜ਼ਾਰਾ ਕਰ ਰਹੇ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News