ਫਰਾਂਸ 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਲਈ PM ਮੋਦੀ ਦਾ ਵੱਡਾ ਐਲਾਨ, ਮਿਲੇਗਾ 5 ਸਾਲ ਦਾ ਵਰਕ ਵੀਜ਼ਾ

07/14/2023 11:48:53 AM

ਨਵੀਂ ਦਿੱਲੀ (ਏਜੰਸੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਫਰਾਂਸ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਹੁਣ 5 ਸਾਲਾਂ ਦਾ ਪੋਸਟ-ਸਟੱਡੀ ਵੀਜ਼ਾ ਦਿੱਤਾ ਜਾਵੇਗਾ। ਮੋਦੀ, ਜੋ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਫਰਾਂਸ ਦੇ ਅਧਿਕਾਰਤ ਦੌਰੇ 'ਤੇ ਹਨ, ਨੇ ਵੀਰਵਾਰ ਨੂੰ ਪੈਰਿਸ ਦੇ ਐੱਲ.ਏ. ਸੀਨ ਮਿਊਜ਼ੀਕਲ ਵਿਖੇ ਭਾਰਤੀ ਭਾਈਚਾਰੇ ਨੂੰ ਆਪਣੇ ਸੰਬੋਧਨ ਦੌਰਾਨ ਇਹ ਐਲਾਨ ਕੀਤਾ। ਉਨ੍ਹਾਂ ਕਿਹਾ, "ਪਿਛਲੀ ਵਾਰ ਜਦੋਂ ਮੈਂ ਫਰਾਂਸ ਆਇਆ ਸੀ, ਇਹ ਫੈਸਲਾ ਕੀਤਾ ਗਿਆ ਸੀ ਕਿ ਫਰਾਂਸ ਵਿੱਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ 2 ਸਾਲ ਦਾ ਵਰਕ ਵੀਜ਼ਾ ਦਿੱਤਾ ਜਾਵੇਗਾ। ਹੁਣ, ਇਹ ਫੈਸਲਾ ਕੀਤਾ ਗਿਆ ਹੈ ਕਿ ਫਰਾਂਸ ਵਿੱਚ ਮਾਸਟਰਜ਼ ਕਰ ਰਹੇ ਭਾਰਤੀ ਵਿਦਿਆਰਥੀਆਂ ਨੂੰ 5 ਸਾਲਾਂ ਦਾ ਲੰਬੇ ਸਮੇਂ ਦਾ ਪੋਸਟ ਸਟੱਡੀ ਵੀਜ਼ਾ ਦਿੱਤਾ ਜਾਵੇਗਾ।”

ਇਹ ਵੀ ਪੜ੍ਹੋ: ਬ੍ਰਿਟੇਨ 'ਚ 2 ਭਾਰਤੀਆਂ ਨੂੰ ਸੁਣਾਈ ਗਈ 34 ਸਾਲ ਦੀ ਸਜ਼ਾ, ਹਮਵਤਨ ਮੁੰਡੇ ਦਾ ਬੇਰਹਿਮੀ ਨਾਲ ਕੀਤਾ ਸੀ ਕਤਲ

ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨੇ ਫਰਾਂਸ ਵਿੱਚ ਭਾਰਤੀ ਭਾਈਚਾਰੇ ਦੇ ਯੋਗਦਾਨ ਨੂੰ ਵੀ ਉਜਾਗਰ ਕੀਤਾ, ਜੋ ਭਾਰਤ-ਫਰਾਂਸ ਭਾਈਵਾਲੀ ਦੀ ਮਜ਼ਬੂਤ ਨੀਂਹ ਬਣਾਉਂਦੇ ਹਨ। ਭਾਰਤ ਤੋਂ ਲਗਭਗ 65,000 ਪ੍ਰਵਾਸੀ ਵਰਤਮਾਨ ਵਿੱਚ ਫਰਾਂਸ ਵਿੱਚ ਰਹਿੰਦੇ ਹਨ। ਫਰਾਂਸੀਸੀ ਦੂਤਘਰ ਦੇ ਅੰਕੜਿਆਂ ਅਨੁਸਾਰ ਲਗਭਗ 2.7 ਮਿਲੀਅਨ ਵਿਦਿਆਰਥੀ ਫਰਾਂਸੀਸੀ ਉੱਚ ਸਿੱਖਿਆ ਲਈ ਦਾਖਲਾ ਲੈਂਦੇ ਹਨ, ਜਿਨ੍ਹਾਂ ਵਿੱਚੋਂ 14 ਫ਼ੀਸਦੀ ਵਿਦੇਸ਼ੀ ਵਿਦਿਆਰਥੀ ਹਨ। ਫਰਾਂਸ ਆਪਣੇ ਪ੍ਰਬੰਧਨ ਪ੍ਰੋਗਰਾਮਾਂ ਲਈ ਵਿਸ਼ੇਸ਼ ਤੌਰ 'ਤੇ ਪ੍ਰਸਿੱਧ ਹੈ ਜਿਸ ਵਿੱਚ 70 ਫ਼ੀਸਦੀ ਤੋਂ ਵੱਧ ਭਾਰਤੀ ਵਿਦਿਆਰਥੀ ਦਾਖਲ ਹਨ।

ਇਹ ਵੀ ਪੜ੍ਹੋ : ਮਿੰਨੀ ਬੱਸ ਅਤੇ ਟਰੱਕ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਨੀਂਦ ਦੀ ਝਪਕੀ ਬਣੀ 6 ਲੋਕਾਂ ਦੀ ਮੌਤ ਦਾ ਕਾਰਨ

ਕੋਵਿਡ ਤੋਂ ਬਾਅਦ ਇਕੱਠੇ ਕੀਤੇ ਗਏ ਤਾਜ਼ਾ ਅਧਿਕਾਰਤ ਅੰਕੜਿਆਂ ਦੇ ਅਨੁਸਾਰ, 2021-2022 ਅਕਾਦਮਿਕ ਸਾਲ ਵਿੱਚ ਫਰਾਂਸ ਵਿੱਚ ਲਗਭਗ 6,000 ਭਾਰਤੀ ਵਿਦਿਆਰਥੀ ਸਨ। ਵਿਦੇਸ਼ ਮੰਤਰੀ ਕੈਥਰੀਨ ਕੋਲੋਨਾ ਨੇ ਪਿਛਲੇ ਸਾਲ ਕਿਹਾ ਸੀ ਕਿ ਫਰਾਂਸ ਸਾਲ 2025 ਤੱਕ ਦੇਸ਼ ਵਿਚ 20,000 ਭਾਰਤੀ ਵਿਦਿਆਰਥੀਆਂ ਨੂੰ ਬੁਲਾਉਣ ਦੀ ਯੋਜਨਾ ਬਣਾ ਰਿਹਾ ਹੈ। ਯੋਜਨਾ ਨੂੰ ਬਹੁਤ ਅਭਿਲਾਸ਼ੀ ਦੱਸਦੇ ਹੋਏ, ਕੋਲੋਨਾ ਨੇ ਕਿਹਾ: ਅਸੀਂ 2025 ਤੱਕ ਫਰਾਂਸ ਵਿੱਚ 20,000 ਭਾਰਤੀ ਵਿਦਿਆਰਥੀ ਚਾਹੁੰਦੇ ਹਾਂ। ਅਸੀਂ 5,000 ਤੋਂ ਸ਼ੁਰੂ ਕਰ ਰਹੇ ਹਾਂ। ਇਹ ਬਹੁਤ ਅਭਿਲਾਸ਼ੀ ਹੈ ਪਰ ਭਾਰਤ ਅਤੇ ਫਰਾਂਸ ਵਿਚਕਾਰ ਅਸਮਾਨ ਹੀ ਇਸ ਦੀ ਹੱਦ ਹੈ।"

ਇਹ ਵੀ ਪੜ੍ਹੋ: PM ਮੋਦੀ ਨੇ ਪ੍ਰਾਈਵੇਟ ਡਿਨਰ ਲਈ ਫਰਾਂਸ ਦੇ ਰਾਸ਼ਟਰਪਤੀ ਅਤੇ ਪ੍ਰਥਮ ਮਹਿਲਾ ਦਾ ਕੀਤਾ ਧੰਨਵਾਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News