ਭਾਰਤੀ ਡਾਕ ਮਹਿਕਮੇ 'ਚ ਨਿਕਲੀਆਂ ਬੰਪਰ ਭਰਤੀਆਂ, ਆਖ਼ਰੀ ਮੌਕਾ, 10ਵੀਂ ਪਾਸ ਵੀ ਕਰਨ ਅਪਲਾਈ

Sunday, Jul 12, 2020 - 12:37 PM (IST)

ਨਵੀਂ ਦਿੱਲੀ : ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਮੱਧ ਪ੍ਰਦੇਸ਼ ਪੋਸਟਲ ਸਰਕਿਲ ਤਹਿਤ ਗ੍ਰਾਮੀਣ ਡਾਕ ਸੇਵਕ ਦੇ ਅਹੁਦਿਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਅ ਹੈ। ਭਰਤੀ ਲਈ ਕੁੱਲ 2,834 ਅਹੁਦਿਆਂ 'ਤੇ ਅਰਜ਼ੀਆਂ ਮੰਗੀਆਂ ਗਈਆਂ ਹਨ। ਚਾਹਵਾਨ ਉਮੀਦਵਾਰ ਵਿਭਾਗ ਸਬੰਧਤ ਵੈੱਬਸਾਈਟ 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਅਹੁਦੇ ਦਾ ਨਾਮ :  ਗ੍ਰਾਮੀਣ ਡਾਕ ਸੇਵਕ (ਜੀ.ਡੀ.ਐੱਸ.)
ਅਹੁਦਿਆਂ ਦੀ ਗਿਣਤੀ : 2,834

ਤਨਖ਼ਾਹ
ਇਨ੍ਹਾਂ ਅਹੁਦਿਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇਣ ਦੀ ਵਿਵਸਥਾ ਹੈ।

ਸਿੱਖਿਅਕ ਯੋਗਤਾ
ਉਮੀਦਵਾਰ ਗਣਿਤ, ਸਥਾਨਕ ਭਾਸ਼ਾ ਅਤੇ ਅੰਗਰੇਜ਼ੀ ਵਿਸ਼ੇ ਨਾਲ 10 ਪਾਸ ਹੋਣਾ ਚਾਹੀਦਾ ਹੈ।

ਉਮਰ ਹੱਦ
ਘੱਟ ਤੋਂ ਘੱਟ 18 ਸਾਲ ਅਤੇ ਵੱਧ ਤੋਂ ਵੱਧ 40 ਸਾਲ ਦੇ ਉਮੀਦਵਾਰ ਬੇਨਤੀ ਕਰ ਸਕਦ ਹਨ। ਉਮਰ ਹੱਦ ਦੀ ਗਿਣਤੀ 8 ਜੂਨ 2020 ਦੇ ਆਧਾਰ 'ਤੇ ਕੀਤੀ ਜਾਵੇਗੀ।

ਅਰਜ਼ੀ ਫੀਸ
ਆਮ/ਓ.ਬੀ.ਸੀ./ਈ.ਡਬਲਯੂ.ਐੱਸ/ਪੁਰਸ਼ ਉਮੀਦਵਾਰ ਨੂੰ ਫੀਸ ਦੇ ਤੌਰ 'ਤੇ 100 ਰੁਪਏ ਜਮ੍ਹਾਂ ਕਰਨੇ ਹੋਣਗੇ। ਉਥੇ ਹੀ ਐੱਸ.ਸੀ./ਐੱਸ.ਟੀ./ਜਨਾਨੀ ਉਮੀਦਵਾਰਾਂ ਤੋਂ ਕੋਈ ਫੀਸ ਨਹੀਂ ਲਈ ਜਾਏਗੀ। ਫੀਸ ਦੀ ਭੁਗਤਾਨ ਕਿਸੇ ਵੀ ਹੈਡ ਪੋਸਟ ਆਫਿਸ ਜਾਂ ਕ੍ਰੈਡਿਟ/ਡੈਬਿਟ ਕਾਰਡ ਅਤੇ ਨੈਟ ਬੈਂਕਿੰਗ ਨਾਲ ਕੀਤਾ ਜਾ ਸਕਦਾ ਹੈ।

ਮਹੱਤਵਪੂਰਣ ਤਰੀਖ਼
ਆਨਲਾਈਨ ਅਪਲਾਈ ਕਰਨ ਦੀ ਆਖ਼ਰੀ ਤਾਰੀਖ਼ - 14 ਜੁਲਾਈ 2020

ਇੰਝ ਕਰੋ ਅਪਲਾਈ
ਉਪਰੋਕਤ ਅਹੁਦਿਆਂ 'ਤੇ ਅਪਲਾਈ ਕਰਨ ਲਈ ਚਾਹਵਾਨ ਉਮੀਦਵਾਰ ਸਬੰਧਤ ਵੈੱਬਸਾਈਟ http://www.appost.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।


cherry

Content Editor

Related News