ਭਾਰਤੀ ਡਾਕ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

Tuesday, Jan 16, 2024 - 12:28 PM (IST)

ਭਾਰਤੀ ਡਾਕ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

ਨਵੀਂ ਦਿੱਲੀ- ਭਾਰਤੀ ਡਾਕ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖ਼ਬਰੀ ਹੈ। ਮਹਿਕਮੇ ਵਲੋਂ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਡਾਕ ਮਹਿਕਮੇ ਨੇ ਡਰਾਈਵਰਾਂ ਦੇ ਕੁੱਲ 78 ਅਹੁਦਿਆਂ 'ਤੇ ਭਰਤੀ ਲਈ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਉਮੀਦਵਾਰ ਅਧਿਕਾਰਤ ਵੈੱਬਸਾਈਟ www.indiapost.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਉਮਰ ਹੱਦ

ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਅਤੇ ਵੱਧ ਤੋਂ ਵੱਧ 27 ਸਾਲ ਹੋਣੀ ਚਾਹੀਦੀ ਹੈ। 

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਕੂਲ ਸਿੱਖਿਆ ਬੋਰਡ ਤੋਂ 10ਵੀਂ ਦੀ ਪ੍ਰੀਖਿਆ ਪਾਸ ਹੋਵੇ। ਉਮੀਦਵਾਰ ਕੋਲ ਭਾਰੀ ਅਤੇ ਹਲਕੇ ਵਾਹਨ ਚਲਾਉਣ ਦਾ ਵੈਲਿਡ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ। ਮੋਟਰ ਮੈਕੇਨਿਜ਼ਮ ਦਾ ਗਿਆਨ ਹੋਣਾ ਚਾਹੀਦਾ। ਇਸ ਦੇ ਨਾਲ ਹੀ ਭਾਰੀ ਅਤੇ ਹਲਕੇ ਵਾਹਨ ਚਲਾਉਣ ਦਾ ਤਿੰਨ ਸਾਲ ਦਾ ਤਜ਼ਰਬਾ ਹੋਣਾ ਚਾਹੀਦਾ।

ਆਖ਼ਰੀ ਤਾਰੀਖ਼ 

ਉਮੀਦਵਾਰ 16 ਫਰਵਰੀ 2024 ਤੱਕ ਆਫ਼ਲਾਈਨ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News