ਭਾਰਤੀ ਡਾਕ ਮਹਿਕਮੇ 'ਚ ਨੌਕਰੀ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ
Saturday, Feb 03, 2024 - 12:34 PM (IST)
ਨਵੀਂ ਦਿੱਲੀ- ਭਾਰਤੀ ਡਾਕ ਮਹਿਕਮੇ ਵਿਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ੁਬਰੀ ਹੈ। ਡਰਾਈਵਰ ਦੇ ਅਹੁਦਿਆਂ ਲਈ ਭਰਤੀ ਕੱਢੀ ਗਈ ਹੈ। ਡਾਕ ਮਹਿਕਮੇ ਵਿਚ ਇਸ ਨਵੀਂ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਆਖ਼ਰੀ ਤਾਰੀਖ਼ 16 ਫਰਵਰੀ 2024 ਹੈ।
ਵਿੱਦਿਅਕ ਯੋਗਤਾ
ਇਸ ਭਰਤੀ ਲਈ ਮਹਿਕਮੇ ਵਲੋਂ 10ਵੀਂ ਪਾਸ ਯੋਗਤਾ ਤੈਅ ਕੀਤੀ ਗਈ ਹੈ। ਇਹ ਭਰਤੀ ਡਰਾਈਵਰ ਦੀ ਪੋਸਟ ਲਈ ਕੱਢੀ ਗਈ ਹੈ। ਇਸ ਲਈ ਉਮੀਦਵਾਰ ਕੋਲ ਡਰਾਈਵਿੰਗ ਲਾਈਸੈਂਸ ਵੀ ਹੋਣਾ ਬੇਹੱਦ ਲਾਜ਼ਮੀ ਹੈ। ਨਾਲ ਹੀ ਨਾਲ ਤੁਹਾਡੇ ਕੋਲ 3 ਸਾਲ ਦਾ ਡਰਾਈਵਿੰਗ ਦਾ ਤਜ਼ਰਬਾ ਸਰਟੀਫ਼ਿਕੇਟ ਵੀ ਹੋਣਾ ਚਾਹੀਦਾ ਹੈ।
ਉਮਰ ਹੱਦ
ਇਸ ਭਰਤੀ ਲਈ ਉਮੀਦਵਾਰਾਂ ਦੀ ਉਮਰ 18 ਸਾਲ ਹੋਵੇ, ਉਹ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਲਈ ਉਮਰ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਨਾਲ ਇਸ ਭਰਤੀ ਲਈ ਉਮਰ ਹੱਦ ਦੀ ਗਣਨਾ 16 ਫਰਵਰੀ 2024 ਦੇ ਆਧਾਰ 'ਤੇ ਕੀਤੀ ਜਾਵੇਗੀ। ਇਸ ਭਰਤੀ ਤਹਿਤ ਉਮਰ ਹੱਦ 'ਚ ਛੋਟ ਦੀ ਵਿਵਸਥਾ ਹੈ, ਜੋ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਦੇ ਆਧਾਰ 'ਤੇ ਪ੍ਰਦਾਨ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ
-ਸਭ ਤੋਂ ਪਹਿਲਾਂ ਤੁਹਾਨੂੰ ਡਾਕ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਹੋਵੇਗਾ।
-ਇਸ ਤੋਂ ਬਾਅਦ ਇਸ ਵੈੱਬਸਾਈਟ ਦਾ ਹੋਮ ਪੇਜ ਤੁਹਾਡੇ ਸਾਹਮਣੇ ਖੁੱਲ੍ਹ ਜਾਵੇਗਾ।
-ਤੁਹਾਨੂੰ ਵੈੱਬਸਾਈਟ ਦੇ ਹੋਮ ਪੇਜ ਤੋਂ ਇਸ ਦਾ ਅਰਜ਼ੀ ਫਾਰਮ ਡਾਊਨਲੋਡ ਕਰਨਾ ਹੋਵੇਗਾ।
-ਹੁਣ ਤੁਹਾਨੂੰ ਇਸ ਅਰਜ਼ੀ ਫਾਰਮ ਦਾ ਪ੍ਰਿੰਟ ਆਊਟ ਲੈਣਾ ਹੋਵੇਗਾ।
-ਇਸ ਤੋਂ ਬਾਅਦ ਤੁਹਾਨੂੰ ਇਸ ਐਪਲੀਕੇਸ਼ਨ ਫਾਰਮ ਨੂੰ ਧਿਆਨ ਨਾਲ ਭਰਨਾ ਹੋਵੇਗਾ।
-ਅਰਜ਼ੀ ਫਾਰਮ ਭਰਨ ਤੋਂ ਬਾਅਦ ਤੁਹਾਨੂੰ ਇਸ ਦੀ ਜਾਂਚ ਕਰਨੀ ਪਵੇਗੀ ਅਤੇ ਇਸਦੇ ਨਾਲ ਆਪਣੇ ਦਸਤਾਵੇਜ਼ ਨੱਥੀ ਕਰਨੇ ਪੈਣਗੇ।
ਸਾਰੀ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਤੁਹਾਨੂੰ ਇਹ ਅਰਜ਼ੀ ਫਾਰਮ ਇਸ ਪਤੇ 'ਤੇ ਭੇਜਣਾ ਹੋਵੇਗਾ (ਪ੍ਰਬੰਧਕ, ਮੇਲ ਮੋਟਰ ਸੇਵਾ, ਕਾਨਪੁਰ ਦੇ ਹੱਕ ਵਿੱਚ ਭਾਰਤੀ ਪੋਸਟਲ ਆਰਡਰ)।
ਅਖ਼ੀਰ ਵਿਚ ਤੁਹਾਨੂੰ ਡਾਕਖਾਨੇ ਤੋਂ ਇਸ ਅਰਜ਼ੀ ਫਾਰਮ ਦੀ ਰਸੀਦ ਲੈਣੀ ਪਵੇਗੀ।
ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।