ਬੈਂਕ 'ਚ ਨੌਕਰੀ ਦਾ ਸੁਨਹਿਰੀ ਮੌਕਾ, 750 ਅਹੁਦਿਆਂ 'ਤੇ ਨਿਕਲੀਆਂ ਭਰਤੀਆਂ

Saturday, Mar 01, 2025 - 04:50 PM (IST)

ਬੈਂਕ 'ਚ ਨੌਕਰੀ ਦਾ ਸੁਨਹਿਰੀ ਮੌਕਾ, 750 ਅਹੁਦਿਆਂ 'ਤੇ ਨਿਕਲੀਆਂ ਭਰਤੀਆਂ

ਨਵੀਂ ਦਿੱਲੀ-  ਜੇਕਰ ਤੁਸੀਂ ਵੀ ਬੈਂਕ ਦੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖ਼ਬਰੀ ਹੈ। ਇੰਡੀਅਨ ਓਵਰਸੀਜ਼ ਬੈਂਕ (IOB) ਨੇ 750 ਅਹੁਦਿਆਂ 'ਤੇ ਅਪ੍ਰੈਂਟਿਸ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਇਸ ਭਰਤੀ ਦਾ ਅਧਿਕਾਰਤ ਨੋਟੀਫ਼ਿਕੇਸ਼ਨ ਵੀ ਜਾਰੀ ਹੋ ਗਿਆ ਹੈ। ਆਨਲਾਈਨ ਪ੍ਰਕਿਰਿਆ ਅੱਜ ਤੋਂ ਯਾਨੀ ਕਿ 1 ਮਾਰਚ 2025 ਤੋਂ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਸ਼ੁਰੂ ਹੋ ਗਈ ਹੈ। ਜਿਸ ਵਿਚ ਯੋਗ ਉਮੀਦਵਾਰ ਆਖ਼ਰੀ ਤਾਰੀਖ਼ 9 ਮਾਰਚ ਤੱਕ ਅਪਲਾਈ ਕਰ ਸਕਣਗੇ।

ਯੋਗਤਾ

ਇੰਡੀਅਨ ਓਵਰਸੀਜ਼ ਬੈਂਕ ਦੀ ਇਸ ਭਰਤੀ ਵਿਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿਚ ਗ੍ਰੈਜੂਏਟ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਮੀਦਵਾਰ ਜਿਸ ਸੂਬੇ ਤੋਂ ਅਪਲਾਈ ਕਰ ਰਿਹਾ ਹੈ, ਉਸ ਨੂੰ ਉੱਥੋਂ ਦੀ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ ਹੈ। 

ਉਮਰ ਹੱਦ

ਜੇਕਰ ਉਮਰ ਦੀ ਗੱਲ ਕੀਤੀ ਜਾਵੇ ਤਾਂ 1 ਮਾਰਚ 2025 ਨੂੰ ਉਮੀਦਵਾਰਾਂ ਦੀ ਘੱਟ ਤੋਂ ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। ਰਾਖਵੀਂਆਂ ਸ਼੍ਰੇਣੀਆਂ ਨੂੰ ਉਮਰ ਹੱਦ ਵਿਚ ਛੋਟ ਦਿੱਤੀ ਜਾਵੇ।

ਚੋਣ ਪ੍ਰਕਿਰਿਆ

ਆਨਲਾਈਨ ਲਿਖਤੀ ਪ੍ਰੀਖਿਆ, ਸਥਾਨਕ ਭਾਸ਼ਾ ਪ੍ਰੀਖਿਆ, ਦਸਤਾਵੇਜ਼ ਤਸਦੀਕ ਅਤੇ ਇੰਟਰਵਿਊ।

ਅਰਜ਼ੀ ਫੀਸ

PwBD ਉਮੀਦਵਾਰਾਂ ਲਈ ਬਿਨੈ-ਪੱਤਰ ਫੀਸ 472 ਰੁਪਏ, SC/ST/ਔਰਤ ਉਮੀਦਵਾਰਾਂ ਲਈ 708 ਰੁਪਏ ਅਤੇ ਜਨਰਲ/OBC/EWS ਉਮੀਦਵਾਰਾਂ ਲਈ 944 ਰੁਪਏ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Tanu

Content Editor

Related News