ਗਣਤੰਤਰ ਦਿਵਸ ਪਰੇਡ ’ਚ ਦਿਸੇਗੀ ਜੰਗੀ ਬੇੜੇ INS ਸੂਰਤ, ਨੀਲਗਿਰੀ ਤੇ ਵਾਗਸ਼ੀਰ ਦੀ ਝਲਕ
Wednesday, Jan 22, 2025 - 10:58 PM (IST)
ਨਵੀਂ ਦਿੱਲੀ, (ਭਾਸ਼ਾ)- ਭਾਰਤੀ ਸਮੁੰਦਰੀ ਫੌਜ ਵਿਚ ਹਾਲ ਹੀ ਵਿਚ ਸ਼ਾਮਲ 2 ਨਵੇਂ ਜੰਗੀ ਬੇੜਿਆਂ-ਆਈ. ਐੱਨ. ਐੱਸ. ਸੂਰਤ ਅਤੇ ਆਈ. ਐੱਨ. ਐੱਸ. ਨੀਲਗਿਰੀ ਅਤੇ ਪਣਡੁੱਬੀ ਆਈ. ਐੱਨ. ਐੱਸ. ਵਾਗਸ਼ੀਰ ਦੀ ਝਲਕ ਕਰਤੱਵਿਆ ਪੱਥ ’ਤੇ ਗਣਤੰਤਰ ਦਿਵਸ ਦੀ 76ਵੀਂ ਪਰੇਡ ਵਿਚ ਸ਼ਾਮਲ ਝਾਕੀਆਂ ਵਿਚ ਦਿਸੇਗੀ। ਸਮੁੰਦਰੀ ਫੌਜ ਨੇ ਬੁੱਧਵਾਰ ਨੂੰ ਕੋਟਾ ਹਾਊਸ ਵਿਖੇ ਆਯੋਜਿਤ ਇਕ ਪ੍ਰੈੱਸ ਕਾਨਫਰੰਸ ਵਿਚ ‘ਸਵੈ-ਨਿਰਭਰ ਸਮੁੰਦਰੀ ਫੌਜ ਰਾਹੀਂ ਰਾਸ਼ਟਰ ਨਿਰਮਾਣ’ ਸੀ। ਅਧਿਕਾਰੀਆਂ ਨੇ ਕਿਹਾ ਕਿ ਸਮੁੰਦਰੀ ਫੌਜ ਦੀ ਇਕ ਮਿਸ਼ਰਤ ਮਾਰਚਿੰਗ ਟੁਕੜੀ ਤੇ ਇਕ ਬੈਂਡ ਵੀ ਪਰੇਡ ਵਿਚ ਸ਼ਾਮਲ ਹੋਣਗੇ।
ਵਾਈਸ ਐਡਮਿਰਲ ਵਿਨੀਤ ਮੈਕਕਾਰਟੀ ਨੇ ਕਿਹਾ ਕਿ ਮੁੰਬਈ ’ਚ ਇਕ ਹਫਤੇ ਪਹਿਲਾਂ ਹੀ ਫੌਜ ਵਿਚ ਸ਼ਾਮਲ ਕੀਤੇ ਤਿੰਨੇ ਜੰਗੀ ਬੇੜਿਆਂ ਨੂੰ ਝਾਕੀ ਵਿਚ ਪ੍ਰਦਰਸ਼ਿਤ ਕੀਤਾ ਜਾਏਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 15 ਜਨਵਰੀ ਨੂੰ ਮੁੰਬਈ ਸਥਿਤ ਸਮੁੰਦਰੀ ਫੌਜ ਡਾਕਯਾਰਡ ਵਿਚ ਸਮੁੰਦਰੀ ਫੌਜ ਦੇ ਤਿੰਨੇ ਜੰਗੀ ਬੇੜਿਆਂ ਨੂੰ ਰਾਸ਼ਟਰ ਨੂੰ ਸਮਰਪਿਤ ਕਰਨ ਤੋਂ ਬਾਅਦ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਭਾਰਤ ਪੂਰੀ ਦੁਨੀਆ ਅਤੇ ਖਾਸ ਕਰ ਕੇ ‘ਗਲੋਬਲ ਸਾਊਥ’ ਵਿਚ ਇਕ ਭਰੋਸੇਮੰਦ ਅਤੇ ਜ਼ਿੰਮੇਵਾਰ ਸਾਥੀ ਵਜੋਂ ਜਾਣਿਆ ਜਾ ਰਿਹਾ ਹੈ।