ਸਕਾਰਪੀਨ ਸ਼੍ਰੇਣੀ ਦੀ 5ਵੀਂ ਪਣਡੁੱਬੀ 'ਵਜੀਰ' ਜਲ ਸੈਨਾ 'ਚ ਹੋਈ ਸ਼ਾਮਲ, ਜਾਣੋ ਕੀ ਹੈ ਖਾਸੀਅਤ
Thursday, Nov 12, 2020 - 01:59 PM (IST)
ਮੁੰਬਈ- ਭਾਰਤੀ ਜਲ ਸੈਨਾ ਨੇ ਸਕਾਰਪੀਨ ਸ਼੍ਰੇਣੀ ਦੀ 5ਵੀਂ ਪਣਡੁੱਬੀ 'ਵਜ਼ੀਰ' ਦੱਖਣੀ ਮੁੰਬਈ ਸਥਿਤੀ ਮਝਗਾਂਵ ਗੋਦੀ (Mazgaon Dock) 'ਚ ਵੀਰਵਾਰ ਨੂੰ ਲਾਂਚ ਕੀਤੀ। ਜੋ ਦੁਸ਼ਮਣ ਦੇ ਰਡਾਰ ਤੋਂ ਬਚਣ ਅਤੇ ਆਧੁਨਿਕ ਤਕਨਾਲੋਜੀ ਨਾਲ ਲੈੱਸ ਹੈ। ਰੱਖਿਆ ਰਾਜ ਮੰਤਰੀ ਸ਼੍ਰੀਪਦ ਨਾਈਕ ਦੀ ਪਤਨੀ ਵਿਜਯਾ ਨੇ ਵੀਡੀਓ ਕਾਨਫਰੰਸ ਰਾਹੀਂ ਪਣਡੁੱਬੀ ਲਾਂਚ ਕੀਤੀ। ਇਸ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਨਾਈਕ ਗੋਆ ਤੋਂ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹੋਏ। 'ਵਜੀਰ' ਪਣਡੁੱਬੀ ਭਾਰਤ 'ਚ ਬਣ ਰਹੀਆਂ 6 ਕਾਲਵੇਰੀ ਸ਼੍ਰੇਣੀ ਦੀਆਂ ਪਣਡੁੱਬੀਆਂ ਦਾ ਹਿੱਸਾ ਹੈ। ਇਸ ਪਣਡੁੱਬੀ ਨੂੰ ਫਰਾਂਸੀਸੀ ਸਮੁੰਦਰੀ ਰੱਖਿਆ ਅਤੇ ਊਰਜਾ ਕੰਪਨੀ ਡੀ.ਸੀ.ਐੱਨ.ਐੱਸ. ਨੇ ਡਿਜ਼ਾਈਨ ਕੀਤਾ ਹੈ ਅਤੇ ਭਾਰਤੀ ਜਲ ਸੈਨਾ ਦੀ ਪ੍ਰਾਜੈਕਟ-75 ਦੇ ਅਧੀਨ ਇਨ੍ਹਾਂ ਦਾ ਨਿਰਮਾਣ ਹੋ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਪਣਡੁੱਬੀਆਂ ਸਤਹ 'ਤੇ, ਪਣਡੁੱਬੀ ਰੋਧੀ ਯੁੱਧ ਵਿਚ ਕਾਰਗਰ ਹੋਣ ਦੇ ਨਾਲ ਖੁਫੀਆ ਜਾਣਕਾਰੀ ਜੁਟਾਉਣ, ਸਮੁੰਦਰ 'ਚ ਬਾਰੂਦੀ ਸੁਰੰਗ ਵਿਛਾਉਣ ਅਤੇ ਇਲਾਕੇ 'ਚ ਨਿਗਰਾਨੀ ਕਰਨ 'ਚ ਵੀ ਸਮਰੱਥ ਹਨ। ਇਸ ਪਣਡੁੱਬੀ ਦਾ ਨਾਂ ਹਿੰਦ ਮਹਾਸਾਗਰ ਦੀ ਸ਼ਿਕਾਰੀ ਮੱਛੀ 'ਵਜੀਰ' ਦੇ ਨਾਂ 'ਤੇ ਰੱਖਿਆ ਗਿਆ ਹੈ।
ਇਹ ਹੈ ਖਾਸੀਅਤ
ਪਹਿਲੀ 'ਵਜੀਰ' ਪਣਡੁੱਬੀ ਰੂਸ ਤੋਂ ਪ੍ਰਾਪਤ ਕੀਤੀ ਗਈ ਸੀ, ਜਿਸ ਨੂੰ 2001 ਨੂੰ ਤਿੰਨ ਦਹਾਕਿਆਂ ਦੀ ਸੇਵਾ ਤੋਂ ਬਾਅਦ ਸੇਵਾਮੁਕਤ ਕੀਤਾ ਗਿਆ ਸੀ। ਮਝਗਾਂਵ ਡਾਕ ਸ਼ਿਪਬਿਲਡਿੰਗ ਲਿਮਟਿਡ (ਐੱਮ.ਡੀ.ਐੱਲ.) ਨੇ ਰਿਲੀਜ਼ 'ਚ ਕਿਹਾ,''ਸਕਾਰਪੀਨ ਪਣਡੁੱਬੀਆਂ ਦਾ ਨਿਰਮਾਣ ਐੱਮ.ਡੀ.ਐੱਲ. ਲਈ ਚੁਣੌਤੀਪੂਰਨ ਸੀ, ਕਿਉਂਕਿ ਇਹ ਆਸਾਨ ਕੰਮ ਵੀ ਘੱਟ ਸਥਾਨ 'ਚ ਪੂਰਾ ਕਰਨ ਕਾਰਨ ਚੁਣੌਤੀਪੂਰਨ ਬਣ ਗਿਆ ਸੀ।'' ਰਿਲੀਜ਼ ਅਨੁਸਾਰ,''ਰਡਾਰ ਤੋਂ ਬਚਣ ਦਾ ਗੁਣ ਯਕੀਨੀ ਕਰਨ ਲਈ ਪਣਡੁੱਬੀ 'ਚ ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ ਹੈ, ਜਿਵੇਂ ਆਧੁਨਿਕ ਆਵਾਜ਼ ਸੋਖਣ ਵਾਲੀ ਤਕਨੀਕ, ਘੱਟ ਆਵਾਜ਼ ਅਤੇ ਪਾਣੀ 'ਚ ਤੇਜ਼ ਗਤੀ ਨਾਲ ਚੱਲਣ 'ਚ ਸਮਰੱਥ ਆਕਾਰ ਆਦਿ।'' ਐੱਮ.ਡੀ.ਐੱਲ. ਨੇ ਕਿਹਾ ਕਿ ਇਹ ਪਣਡੁੱਬੀ ਟਾਰਪੀਡੋ ਤੋਂ ਹਮਲਾ ਕਰਨ ਦੇ ਨਾਲ ਅਤੇ ਟਿਊਬ ਤੋਂ ਲਾਂਚ ਕੀਤੀ ਜਾਣ ਵਾਲੀ ਬੇੜਾ ਰੋਧੀ ਮਿਜ਼ਾਈਲਾਂ ਨੂੰ ਪਾਣੀ ਦੇ ਅੰਦਰ ਅਤੇ ਸਤਹ ਤੋਂ ਛੱਡ ਸਕਦੀ ਹੈ। ਐੱਮ.ਡੀ.ਐੱਲ. ਅਨੁਸਾਰ ਪਾਣੀ ਦੇ ਅੰਦਰ ਦੂਸ਼ਮਣ ਤੋਂ ਲੁੱਕਣ ਦੀ ਸਮਰੱਥਾ ਇਸ ਦੀ ਵਿਸ਼ੇਸ਼ਤਾ ਹੈ, ਜੋ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ ਅਤੇ ਹੋਰ ਪਣਡੁੱਬੀਆਂ ਦੇ ਮੁਕਾਬਲੇ ਇਨ੍ਹਾਂ ਦਾ ਕੋਈ ਤੋੜ ਨਹੀਂ ਹੈ। ਐੱਸ.ਡੀ.ਐੱਲ. ਨੇ ਦੱਸਿਆ ਕਿ ਪ੍ਰਾਜੈਕਟ-75 ਦੇ ਅਧੀਨ ਬਣੀਆਂ 2 ਪਣਡੁੱਬੀਆਂ ਕਾਲਵੇਰੀ ਅਤੇ ਖੰਡੇਰੀ ਨੂੰ ਭਾਰਤੀ ਜਲ ਸੈਨਾ 'ਚ ਸ਼ਾਮਲ ਕਰ ਲਿਆ ਗਿਆ ਹੈ, ਤੀਜੀ ਪਣਡੁੱਬੀ ਕਰੰਜ ਸਮੁੰਦਰੀ ਪ੍ਰੀਖਣ ਦੇ ਆਖਰੀ ਦੌਰ 'ਚ ਹੈ, ਜਦੋਂ ਕਿ ਚੌਥੀ ਸਕਾਰਪੀਨ ਪਣਡੁੱਬੀ 'ਵੇਲਾ' ਨੇ ਸਮੁੰਦਰੀ ਪ੍ਰੀਖਣ ਦੀ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ 6ਵੀਂ ਪਣਡੁੱਬੀ 'ਵਾਗਸ਼ੀਰ' ਲਾਂਚ ਲਈ ਤਿਆਰ ਕੀਤੀ ਜਾ ਰਹੀ ਹੈ। ਐੱਸ.ਡੀ.ਐੱਲ. ਵਲੋਂ ਸਾਲ 1992-94 'ਚ ਬਣੀਆਂ 2 ਐੱਸ.ਐੱਸ.ਕੇ. ਪਣਡੁੱਬੀਆਂ ਹੁਣ ਵੀ ਸੇਵਾ 'ਚ ਹਨ, ਜੋ ਮਝਗਾਂਵ ਗੋਦੀ ਦੇ ਕਰਮੀਆਂ ਦੀ ਸਮਰੱਥਾ ਅਤੇ ਪੇਸ਼ੇਵਰ ਕੁਸ਼ਲਤਾ ਦਾ ਸਬੂਤ ਹੈ।