ਸਮੁੰਦਰੀ ਫੌਜ ਨੂੰ ਮਿਲਿਆ ਮੋਰਮੁਗਾਓ ਜੰਗੀ ਬੇੜਾ

Friday, Nov 25, 2022 - 02:46 PM (IST)

ਸਮੁੰਦਰੀ ਫੌਜ ਨੂੰ ਮਿਲਿਆ ਮੋਰਮੁਗਾਓ ਜੰਗੀ ਬੇੜਾ

ਨਵੀਂ ਦਿੱਲੀ– ਅਤਿ-ਆਧੁਨਿਕ ਮਿਜ਼ਾਈਲ ਅਤੇ ਹੋਰਨਾਂ ਹਥਿਆਰਾਂ ਨਾਲ ਲੈਸ ਮੋਰਮੁਗਾਓ ਜੰਗੀ ਬੇੜਾ ਅੱਜ ਸਮੁੰਦਰੀ ਫੌਜ ਨੂੰ ਮਿਲ ਗਿਆ, ਜਿਸ ਨਾਲ ਉਸ ਦੀ ਮਾਰਕ ਸਮਰੱਥਾ ਕਈ ਗੁਣਾ ਵਧ ਗਈ ਹੈ। ਮਝਗਾਓਂ ਡੌਕ ਸ਼ਿਪਬਿਲਡਰਜ਼ ਲਿਮਟਿਡ (ਐੱਮ. ਡੀ. ਐੱਲ.) ਨੇ ਸਮੁੰਦਰੀ ਫੌਜ ਨੂੰ ਪ੍ਰਾਜੈਕਟ 15 ਬੀ ਸ਼੍ਰੇਣੀ ਦਾ ਦੂਜਾ ਬੇੜਾ ਵਿਨਾਸ਼ਕਾਰੀ ਮਤਲਬ ਯਾਰਡ 12705 (ਮੋਰਮੁਗਾਓ) ਵੀਰਵਾਰ ਨੂੰ ਸੁਪੁਰਦ ਕੀਤਾ।

ਸਵਦੇਸ਼ੀ ਇਸਪਾਤ ਨਾਲ ਬਣਾਇਆ ਗਿਆ ਇਹ ਬੇੜਾ ਸਮੁੰਦਰੀ ਫੌਜ ਦੇ ਸਭ ਤੋਂ ਵੱਡੇ ਵਿਨਾਸ਼ਕਾਰੀਆਂ ਬੇੜਿਆਂ ਵਿਚੋਂ ਇਕ ਹੈ, ਜਿਸ ਦੀ ਲੰਬਾਈ 164 ਮੀਟਰ ਅਤੇ ਵਜ਼ਨ 75,000 ਟਨ ਤੋਂ ਵੱਧ ਹੈ। ਇਹ ਬੇੜਾ ਸਮੁੰਦਰੀ ਯੁੱਧ ਦੇ ਪੂਰਨ ਸਪੈਕਟਰਮ ਵਿਚ ਫੈਲੇ ਵੱਖ-ਵੱਖ ਤਰ੍ਹਾਂ ਦੇ ਕੰਮਾਂ ਅਤੇ ਮਿਸ਼ਨਾਂ ਨੂੰ ਪੂਰਾ ਕਰਨ ਵਿਚ ਸਮਰੱਥ ਹੈ। ਇਸ ਨੂੰ ਸਤ੍ਹਾ ਤੋਂ ਸਤ੍ਹਾ ’ਤੇ ਮਾਰ ਕਰਨ ਵਾਲੀ ਸੁਪਰਸੋਨਿਕ ‘ਬ੍ਰਹਮੋਸ’ ਮਿਜ਼ਾਈਲ ਅਤੇ ਲੰਬੀ ਦੂਰੀ ਦੀ ਸਤ੍ਹਾ ਤੋਂ ਹਵਾ ਵਿਚ ਮਾਰ ਕਰਨ ਵਾਲੀ ‘ਬਰਾਕ-8’ ਮਿਜ਼ਾਈਲਾਂ ਨਾਲ ਲੈਸ ਕੀਤਾ ਗਿਆ ਹੈ।

ਪਾਣੀ ਦੇ ਅੰਦਰ ਜੰਗ ਕਰਨ ਲਈ ਇਸ ਵਿਚ ਸਵਦੇਸ਼ੀ ਪਣਡੁੱਬੀ ਰੋਕੂ ਹਥਿਆਰ ਅਤੇ ਸੈਂਸਰ, ਹੈਵੀ ਵੇਟ ਟਾਰਪੀਡੋ ਟਿਊਬ ਲਾਂਚਰ ਅਤੇ ਰਾਕੇਟ ਲਾਂਚਰ ਲਾਇਆ ਗਿਆ ਹੈ। ਸਮੁੰਦਰੀ ਫੌਜ ਦੇ ਹੋਰ ਵਿਨਾਸ਼ਕਾਰੀ ਬੇੜਾ ਹੋਰਨਾਂ ਬੇੜਿਆਂ ਦੀ ਤੁਲਨਾ ਵਿਚ ਜ਼ਿਆਦਾ ਬਹੁ-ਮੁਖੀ ਹੈ ਤੇ ਦੁਸ਼ਮਣ ਪਣਡੁੱਬੀਆਂ, ਜੰਗੀ ਬੇੜਿਆਂ, ਜੰਗੀ ਬੇੜਾ ਰੋਕੂ ਮਿਜ਼ਾਈਲਾਂ ਅਤੇ ਜੰਗੀ ਜਹਾਜ਼ਾਂ ਵਿਰੁੱਧ ਮੋਰਮੁਗਾਓ ਦੀ ਸਮਰੱਥਾ ਇਸ ਨੂੰ ਸਹਾਇਕ ਜਹਾਜ਼ਾਂ ਤੋਂ ਬਿਨਾਂ ਸੰਚਾਲਿਤ ਕਰਨ ਵਿਚ ਅਤੇ ਸਮੁੰਦਰੀ ਫੌਜ ਟਾਸਕ ਫੋਰਸ ਦੇ ਫਲੈਗਸ਼ਿਪ ਦੇ ਰੂਪ ਵਿਚ ਕੰਮ ਕਰਨ ਵਿਚ ਸਮਰੱਥ ਬਣਾਉਂਦੀ ਹੈ। ਇਸ ਜੰਗੀ ਬੇੜੇ ’ਤੇ 312 ਮਲਾਹਾਂ ਅਤੇ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ। ਇਹ ਇਕ ਵਾਰ ਵਿਚ 4000 ਸਮੁੰਦਰੀ ਮੀਲ ਦੀ ਦੂਰੀ ਤੈਅ ਕਰਨ ਦੀ ਸਮਰੱਥਾ ਰੱਖਦਾ ਹੈ ਅਤੇ 42 ਦਿਨ ਤੱਕ ਸੰਚਾਲਨ ਕਰ ਸਕਦਾ ਹੈ।


author

Rakesh

Content Editor

Related News