ਜਲ ਸੈਨਾ ਨੇ ਸਮੁੰਦਰੀ ਡਾਕੂਆਂ ਵਲੋਂ ਜਹਾਜ਼ ਨੂੰ ਹਾਈਜੈੱਕ ਕਰਨ ਦੀ ਕੋਸ਼ਿਸ਼ ਕੀਤੀ ਅਸਫ਼ਲ

Saturday, Mar 16, 2024 - 02:01 PM (IST)

ਜਲ ਸੈਨਾ ਨੇ ਸਮੁੰਦਰੀ ਡਾਕੂਆਂ ਵਲੋਂ ਜਹਾਜ਼ ਨੂੰ ਹਾਈਜੈੱਕ ਕਰਨ ਦੀ ਕੋਸ਼ਿਸ਼ ਕੀਤੀ ਅਸਫ਼ਲ

ਨਵੀਂ ਦਿੱਲੀ (ਭਾਸ਼ਾ) ਭਾਰਤੀ ਜਲ ਸੈਨਾ ਨੇ ਸੋਮਾਲੀਆ ਦੇ ਪੂਰਬੀ ਤੱਟ 'ਤੇ ਸਮੁੰਦਰੀ ਡਾਕੂਆਂ ਦੁਆਰਾ ਜਹਾਜ਼ਾਂ ਨੂੰ ਅਗਵਾਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਮੁੰਦਰੀ ਡਾਕੂ ਉਸ ਜਹਾਜ਼ 'ਤੇ ਸਵਾਰ ਸਨ, ਜਿਸ ਨੂੰ ਕਰੀਬ ਤਿੰਨ ਮਹੀਨੇ ਪਹਿਲਾਂ ਅਗਵਾ ਕਰ ਲਿਆ ਗਿਆ ਸੀ। ਜਲ ਸੈਨਾ ਨੇ ਕਿਹਾ,"ਸਮੁੰਦਰ ਵਿਚ ਹਾਈਜੈਕਿੰਗ ਦੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਐੱਮਵੀ ਰੂਏਨ ਦਾ ਸਮੁੰਦਰੀ ਡਾਕੂਆਂ ਦੇ ਜਹਾਜ਼ ਵਜੋਂ ਇਸਤੇਮਾਲ ਕੀਤੇ ਜਾਣ ਦੀ ਜਾਣਕਾਰੀ ਹੈ।'' ਇਸ ਜਹਾਜ਼ ਨੂੰ ਸੋਮਾਲੀਅਨ ਸਮੁੰਦਰੀ ਡਾਕੂਆਂ ਨੇ 14 ਦਸੰਬਰ ਨੂੰ ਅਗਵਾਕਰ ਲਿਆ ਸੀ।''

ਉਨ੍ਹਾਂ ਦੱਸਿਆ ਕਿ ਭਾਰਤੀ ਜਲ ਸੈਨਾ ਦੇ ਇਕ ਜੰਗੀ ਬੇੜੇ ਨੇ 15 ਮਾਰਚ ਨੂੰ ਇਸ ਜਹਾਜ਼ ਦਾ ਪਿੱਛਾ ਕੀਤਾ। ਜਲ ਸੈਨਾ ਨੇ ਦੱਸਿਆ ਕਿ ਜਹਾਜ਼ ਤੋਂ ਜੰਗੀ ਬੇੜੇ 'ਤੇ ਗੋਲੀਬਾਰੀ ਕੀਤੀ ਗਈ ਅਤੇ ਭਾਰਤੀ ਜਹਾਜ਼ ਵਲੋਂ ਆਤਮ ਰੱਖਿਆ 'ਚ ਅਤੇ ਨੌਵਹਿਨ ਅਤੇ ਮਲਾਹਾਂ ਨੂੰ ਸਮੁੰਦਰੀ ਡਾਕੂਆਂ ਦੇ ਖ਼ਤਰੇ ਤੋਂ ਬਚਾਉਣ ਲਈ ਜ਼ਰੂਰੀ ਘੱਟੋ-ਘੱਟ ਫ਼ੋਰਸ ਨਾਲ ਸਮੁੰਦਰੀ ਡਕੈਤੀ ਨਾਲ ਨਜਿੱਠਣ ਲਈ ਕੌਮਾਂਤਰੀ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ। ਜਲ ਸੈਨਾ ਨੇ ਇਕ ਬਿਆਨ 'ਚ ਕਿਹਾ,''ਜਹਾਜ਼ 'ਤੇ ਸਵਾਰ ਸਮੁੰਦਰੀ ਡਾਕੂਆਂ ਨੂੰ ਆਤਮਸਮਰਪਣ ਕਰਨ ਅਤੇ ਉਨ੍ਹਾਂ ਵਲੋਂ ਬੰਧਕ ਬਣਾਏ ਜਹਾਜ਼ ਅਤੇ ਨਾਗਰਿਕ ਨੂੰ ਰਿਹਾਅ ਕਰਨ ਦੀ ਅਪੀਲ ਕੀਤੀ ਗਈ।'' ਇਸ 'ਚ ਕਿਹਾ ਗਿਆ ਹੈ,''ਭਾਰਤੀ ਜਲ ਸੈਨਾ ਇਸ ਖੇਤਰ 'ਚ ਸਮੁੰਦਰੀ ਸੁਰੱਖਿਆ ਅਤੇ ਮਲਾਹਾਂ ਦੀ ਸੁਰੱਖਿਆ ਲਈ ਵਚਨਬੱਧ ਹੈ।''


author

DIsha

Content Editor

Related News