ਜਲ ਸੈਨਾ ਦਾ ਜਹਾਜ਼ ਮਿਗ-29K ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਭਾਲ ਜਾਰੀ

Friday, Nov 27, 2020 - 10:22 AM (IST)

ਜਲ ਸੈਨਾ ਦਾ ਜਹਾਜ਼ ਮਿਗ-29K ਹੋਇਆ ਹਾਦਸੇ ਦਾ ਸ਼ਿਕਾਰ, ਪਾਇਲਟ ਦੀ ਭਾਲ ਜਾਰੀ

ਨਵੀਂ ਦਿੱਲੀ- ਭਾਰਤੀ ਜਲ ਸੈਨਾ ਦਾ ਟਰੇਨਿੰਗ ਜਹਾਜ਼ ਮਿਗ-29ਕੇ ਅਰਬ ਸਾਗਰ ਖੇਤਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਕ ਸਾਲ 'ਚ ਮਿਗ-29ਕੇ ਦੇ ਕਿਸੇ ਜਹਾਜ਼ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਇਹ ਤੀਜੀ ਘਟਨਾ ਹੈ। ਭਾਰਤੀ ਜਲ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਅਰਬ ਸਾਗਰ ਦੇ ਉੱਪਰ ਉਡਾਣ ਭਰ ਰਿਹਾ ਐੱਮ.ਆਈ.ਜੀ.-29ਕੇ ਟਰੇਨਿੰਗ ਜਹਾਜ਼ ਵੀਰਵਾਰ ਸ਼ਾਮ ਕਰੀਬ 5 ਵਜੇ ਹਾਦਸੇ ਦਾ ਸ਼ਿਕਾਰ ਹੋ ਗਿਆ। 

PunjabKesariਉਨ੍ਹਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਇਕ ਪਾਇਲਟ ਦਾ ਪਤਾ ਲਗਾ ਲਿਆ ਗਿਆ ਹੈ, ਜਦੋਂ ਕਿ ਦੂਜੇ ਦੀ ਭਾਲ ਜਾਰੀ ਹੈ। ਹਾਦਸੇ ਦਾ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮਿਗ-29ਕੇ ਹਾਦਸੇ ਦਾ ਸ਼ਿਕਾਰ ਹੋ ਚੁਕੇ ਹਨ। ਮਈ ਮਹੀਨੇ 'ਚ ਪੰਜਾਬ 'ਚ ਨਵਾਂਸ਼ਹਿਰ ਦੇ ਚੁਹਾਰਪੁਰ ਪਿੰਡ 'ਚ ਭਾਰਤੀ ਜਲ ਸੈਨਾ ਦਾ ਇਕ ਮਿਗ-29 ਲੜਾਕੂ ਜਹਾਜ਼ ਤਕਨੀਕੀ ਖਰਾਬੀ ਆਉਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ 'ਚ ਅੱਗ ਲੱਗ ਗਈ ਸੀ। ਇਸ ਦੌਰਾਨ ਪਾਇਲਟ ਜਹਾਜ਼ ਤੋਂ ਸੁਰੱਖਿਅਤ ਬਾਹਰ ਨਿਕਲਣ 'ਚ ਕਾਮਯਾਬ ਰਿਹਾ। ਭਾਰਤੀ ਜਲ ਸੈਨਾ ਦਾ ਮਿਗ-29 ਲੜਾਕੂ ਜਹਜ਼ਾ ਇੱਥੇ ਖੇਤਾਂ 'ਚ ਹਾਦਸੇ ਦਾ ਸ਼ਿਕਾਰ ਹੋਇਆ ਸੀ। ਜਦੋਂ ਕਿ ਇਸੇ ਸਾਲ ਫਰਵਰੀ ਮਹੀਨੇ 'ਚ ਜਲ ਸੈਨਾ ਦਾ ਇਕ ਮਿਗ-29ਕੇ ਜਹਾਜ਼ ਗੋਆ ਤੱਟ ਕੋਲ ਅਰਬ ਸਾਗਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।


author

DIsha

Content Editor

Related News