ਭਾਰਤੀ ਜਲ ਸੈਨਾ ਦਾ ਜੰਗੀ ਬੇੜਾ ''ਮਹਿੰਦਰਗਿਰੀ'' ਹੋਇਆ ਲਾਂਚ, ਜਾਣੋ ਇਸ ਦੀ ਖ਼ਾਸੀਅਤ

Friday, Sep 01, 2023 - 01:09 PM (IST)

ਭਾਰਤੀ ਜਲ ਸੈਨਾ ਦਾ ਜੰਗੀ ਬੇੜਾ ''ਮਹਿੰਦਰਗਿਰੀ'' ਹੋਇਆ ਲਾਂਚ, ਜਾਣੋ ਇਸ ਦੀ ਖ਼ਾਸੀਅਤ

ਮੁੰਬਈ (ਭਾਸ਼ਾ)- ਮਝਗਾਂਵ ਡਾਕ ਸ਼ਿਪਬਿਲਡਰਸ (ਐੱਮ.ਡੀ.ਐੱਲ.) ਵਲੋਂ ਨਿਰਮਿਤ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ 'ਮਹਿੰਦਰਗਿਰੀ' ਸ਼ੁੱਕਰਵਾਰ ਨੂੰ ਲਾਂਚ ਕੀਤਾ ਗਿਆ। ਲਾਂਚ ਸਮਾਰੋਹ 'ਚ ਜਗਦੀਪ ਧਨਖੜ ਮੁੱਖ ਮਹਿਮਾਨ ਸਨ। ਉਨ੍ਹਾਂ ਕਿਹਾ ਕਿ ਇਹ ਉੱਚਿਤ ਹੈ ਕਿ ਜੰਗੀ ਬੇੜੇ ਦਾ ਲਾਂਚ ਮੁੰਬਈ ਵਰਗੇ ਸ਼ਹਿਰ 'ਚ ਹੋਇਆ। ਓਡੀਸ਼ਾ 'ਚ ਪੂਰਬੀ ਘਾਟ 'ਚ ਸਭ ਤੋਂ ਉੱਚੀ ਚੋਟੀ ਦੇ ਨਾਮ 'ਤੇ ਬਣਿਆ ਇਹ ਜੰਗੀ ਬੇੜਾ 'ਪ੍ਰਾਜੈਕਟ 17-ਏ' ਦੇ ਬੇੜੇ ਦੇ ਅਧੀਨ ਬਣਿਆ 7ਵਾਂ ਜਹਾਜ਼ ਹੈ। ਇਹ ਜੰਗੀ ਬੇੜਾ ਉੱਨਤ ਜੰਗੀ ਪ੍ਰਣਾਲੀਆਂ, ਆਧੁਨਿਕ ਹਥਿਆਰਾਂ, ਸੈਂਸਰ ਅਤੇ ਪਲੇਟਫਾਰਮ ਮੈਨੇਜਮੈਂਟ ਸਿਸਟਮ ਨਾਲ ਲੈੱਸ ਹੈ। 

ਇਹ ਵੀ ਪੜ੍ਹੋ : ਸਮੁੰਦਰ 'ਚ ਵਧੇਗੀ ਭਾਰਤ ਦੀ ਤਾਕਤ, ਜਲ ਸੈਨਾ ਨੂੰ ਮਿਲੇਗਾ ਨਵਾਂ ਜੰਗੀ ਬੇੜਾ ‘ਮਹਿੰਦਰਗਿਰੀ’

ਉੱਪ ਰਾਸ਼ਟਰਪਤੀ ਧਨਖੜ ਨੇ ਕਿਹਾ,''ਮੈਂ ਯਕੀਨ ਹੈ ਕਿ ਕਮਿਸ਼ਨ ਮਿਲਣ ਤੋਂ ਬਾਅਦ ਮਹਿੰਦਰਗਿਰੀ ਭਾਰਤ ਦੀ ਸਮੁੰਦਰੀ ਤਾਕਤ ਦੇ ਰਾਜਦੂਤ ਵਜੋਂ ਪੂਰੇ ਮਹਾਸਾਗਰ 'ਚ ਮਾਣ ਨਾਲ ਤਿਰੰਗਾ ਲਹਿਰਾਏਗਾ।'' ਉਨ੍ਹਾਂ ਕਿਹਾ,''ਮੈਂ ਪੂਰੇ ਵਿਸ਼ਵਾਸ ਨਾਲ ਸਾਡੀ ਫ਼ੋਰਸ ਨੂੰ ਵਧਾਈ ਦਿੰਦਾ ਹਾਂ। ਉਹ ਵੱਡੇ ਪੈਮਾਨੇ 'ਤੇ ਦੁਨੀਆ ਦੀ ਸੁਰੱਖਿਆ ਲਈ ਖ਼ੁਦ 'ਚ ਸੁਧਾਰ ਕਰਨਾ ਜਾਰੀ ਰੱਖਣਗੇ।' ਉਨ੍ਹਾਂ ਕਿਹਾ,''ਮਹਿੰਦਰਗਿਰੀ ਦਾ ਲਾਂਚ ਸਾਡੇ ਸਮੁੰਦਰੀ ਇਤਿਹਾਸ 'ਚ ਇਕ ਮਹੱਤਵਪੂਰਨ ਮੀਲ ਦਾ ਪੱਥਰ ਹੈ।'' ਉਨ੍ਹਾਂ ਕਿਹਾ ਕਿ ਫ਼ੌਜ, ਜਲ ਸੈਨਾ ਅਤੇ ਹਵਾਈ ਫ਼ੌਜ 'ਚ 10 ਹਜ਼ਾਰ ਤੋਂ ਵੱਧ ਔਰਤਾਂ ਦੀ ਮਜ਼ਬੂਤ ਮੌਜੂਦਗੀ ਨਾਲ ਭਾਰਤੀ ਹਥਿਆਰਬੰਦ ਫ਼ੋਰਸਾਂ ਨੇ ਲਿੰਗ ਸਮਾਨਤਾ 'ਚ ਕਾਫ਼ੀ ਤਰੱਕੀ ਕੀਤੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News