ਭਾਰਤੀ ਸਮੁੰਦਰੀ ਫੌਜ ਦੇ ‘ਕਿਲਰਜ਼’ ਸਕੁਵੈਡਰਨ ਨੂੰ ਮਿਲੇਗਾ ‘ਪ੍ਰੈਜ਼ੀਡੈਂਟ ਸਟੈਂਡਰਡ’ ਸਨਮਾਨ
Monday, Dec 06, 2021 - 01:21 AM (IST)
ਮੁੰਬਈ- ਭਾਰਤੀ ਸਮੁੰਦਰੀ ਫੌਜ ਦੇ 22ਵੇਂ ਮਿਜ਼ਾਈਲ ਵੈਸਲ ਸਕੁਵੈਡਰਨ ਜਿਸ ਨੇ 1971 ਦੀ ਲੜਾਈ ਦੌਰਾਨ ਕਰਾਚੀ ਬੰਦਰਗਾਹ ’ਤੇ ਬੰਬਾਰੀ ਕੀਤੀ ਸੀ ਅਤੇ ਪਾਕਿਸਤਾਨੀ ਸਮੁੰਦਰੀ ਫੌਜ ਦਾ ਇਕ ਜੰਗੀ ਬੇੜਾ ਡੁਬੋਇਆ ਸੀ, ਉਸ ਦੀਆਂ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਬੁੱਧਵਾਰ ਇਕ ਦੁਰਲਭ ਸਨਮਾਨ ‘ਪੈਜ਼ੀਡੈਂਟ ਸਟੈਂਡਰਡ’ ਨਾਲ ਸਨਮਾਨਿਤ ਕਰਣਗੇ। ਸਮੁੰਦਰੀ ਫੌਜ ਦੇ ਇਕ ਅਧਿਕਾਰੀ ਨੇ ਐਤਵਾਰ ਦੱਸਿਆ ਕਿ ‘ਕਿਲਰਜ਼’ ਨਾਂ ਨਾਲ ਪ੍ਰਸਿੱਧ ਮਿਜ਼ਾਈਲ ਵੈਸਲ ਸਕੁਵੈਡਰਨ ਦੇ ਗਠਨ ਨੂੰ ਇਸ ਸਾਲ 50 ਸਾਲ ਪੂਰੇ ਹੋ ਗਏ। ਪਿਛਲੇ 5 ਦਹਾਕਿਆਂ ਤੋਂ ਇਸ ਨੇ ਸਮੁੰਦਰ ’ਚ ਹਮਲੇ ਦੀ ਆਪਣੀ ਸਮਰੱਥਾ ਨੂੰ ਬਣਾਇਆ ਹੋਇਆ ਹੈ।
ਇਹ ਖ਼ਬਰ ਪੜ੍ਹੋ- IND v NZ : ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਹਾਸਲ ਕੀਤੀ ਇਹ ਉਪਲੱਬਧੀ
ਮੁੰਬਈ ਵਿਖੇ ਸਥਿਤ ਮਿਜ਼ਾਈਲ ਵੈਸਲ ਸਕੁਵੈਡਰਨ ਨੇ ‘ਆਪ੍ਰੇਸ਼ਨ ਵਿਜੇ’ ਅਤੇ ‘ਆਪ੍ਰੇਸ਼ਨ ਪਰਾਕਰਮ’ 'ਚ ਹਿੱਸਾ ਲਿਆ ਸੀ। ਕੁਝ ਸਮਾਂ ਪਹਿਲਾਂ ਪੁਲਵਾਮਾ ਦੇ ਹਮਲੇ ਪਿੱਛੋਂ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ ’ਤੇ ਇਸ ਦੀ ਤਾਇਨਾਤੀ ਪਾਕਿਸਤਾਨ ਨਾਲ ਲੱਗਦੇ ਸਮੁੰਦਰੀ ਕੰਢਿਆ ਵਾਲੇ ਇਲਾਕੇ ਦੇ ਬਹੁਤ ਨੇੜੇ ਕੀਤੀ ਗਈ ਸੀ। 1971 ਦੇ ਸ਼ੁਰੂ ’ਚ ਕੋਲਕਾਤਾ ਵਿਖੇ ਇਸ ਨੂੰ ਫੌਜ 'ਚ ਸ਼ਾਮਲ ਕੀਤਾ ਗਿਆ ਸੀ। ਪਹਿਲੇ ਹੀ ਸਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਅਤੇ ਇਸ ਨੂੰ ਅਹਿਮ ਮਿਸ਼ਨ ਸੌਂਪਿਆ ਗਿਆ। ਇਸ ਨੇ ਫੈਸਲਾਕੁੰਨ ਭੂਮਿਕਾ ਨਿਭਾਈ।
ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਹਾਕੀ ਟੀਮ ਨੇ ਸ਼ੁਰੂਆਤੀ ਮੁਕਾਬਲੇ 'ਚ ਥਾਈਲੈਂਡ ਨੂੰ 13-0 ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।