ਭਾਰਤ ਸਰਕਾਰ ਥਾਈਲੈਂਡ ਤੋਂ 500 ਭਾਰਤੀਆਂ ਨੂੰ ਵਾਪਸ ਲਿਆਵੇਗੀ

Thursday, Oct 30, 2025 - 03:03 AM (IST)

ਭਾਰਤ ਸਰਕਾਰ ਥਾਈਲੈਂਡ ਤੋਂ 500 ਭਾਰਤੀਆਂ ਨੂੰ ਵਾਪਸ ਲਿਆਵੇਗੀ

ਨਵੀਂ ਦਿੱਲੀ (ਭਾਸ਼ਾ) – ਭਾਰਤ ਸਰਕਾਰ ਨੇ ਮਿਆਂਮਾਰ ਦੇ ਸਕੈਮ ਸੈਂਟਰਾਂ ਤੋਂ ਥਾਈਲੈਂਡ ਭੱਜ ਗਏ ਲੱਗਭਗ 500 ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।

ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਥਾਈਲੈਂਡ ਵਿਚ ਭਾਰਤੀ ਦੂਤਘਰ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਪਛਾਣ ਅਤੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਲਈ ਕੰਮ ਕਰ ਰਿਹਾ ਹੈ। ਦੱਖਣ-ਪੂਰਬੀ ਮਿਆਂਮਾਰ ਵਿਚ ਵਿਗੜਦੀ ਸੁਰੱਖਿਆ ਦੇ ਕਾਰਨ ਇਹ ਵਿਅਕਤੀ ਥਾਈ ਸਰਹੱਦ ਪਾਰ ਕਰ ਕੇ ਮਾਏ ਸੋਟ ਸ਼ਹਿਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ।

ਰਿਪੋਰਟਾਂ ਅਨੁਸਾਰ ਮਿਆਂਮਾਰ ਫੌਜ ਨੇ ਹਾਲ ਹੀ ਵਿਚ ਕੇ. ਕੇ. ਪਾਰਕ ਵਰਗੀਆਂ ਸਾਈਬਰ ਧੋਖਾਧੜੀ ਵਾਲੀਆਂ ਥਾਵਾਂ ’ਤੇ ਛਾਪੇਮਾਰੀ ਕੀਤੀ, ਜਿਸ ਕਾਰਨ 28 ਦੇਸ਼ਾਂ ਦੇ 1,500 ਤੋਂ ਵੱਧ ਵਿਅਕਤੀ ਭੱਜ ਗਏ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਸਨ।

ਇਹ ਭਾਰਤੀ ਨਾਗਰਿਕ ਮੁੱਖ ਤੌਰ ’ਤੇ ਮਿਆਵਾਡੀ ਦੇ ਸਕੈਮ ਸੈਂਟਰਾਂ ਤੋਂ ਭੱਜੇ ਸਨ। ਉਨ੍ਹਾਂ ਨੂੰ ਰੁਜ਼ਗਾਰ ਦੇ ਮੌਕਿਆਂ ਦੇ ਬਹਾਨੇ ਥਾਈਲੈਂਡ ਅਤੇ ਫਿਰ ਮਿਆਂਮਾਰ ਲਿਜਾਇਆ ਗਿਆ। ਉੱਥੇ ਚੀਨੀ ਅਪਰਾਧਿਕ ਗਿਰੋਹਾਂ ਨੇ ਉਨ੍ਹਾਂ ਨੂੰ ਕੈਦ ਕੀਤਾ ਅਤੇ ਸਾਈਬਰ ਅਪਰਾਧ, ਆਨਲਾਈਨ ਧੋਖਾਧੜੀ ਅਤੇ ਜਾਅਲੀ ਨਿਵੇਸ਼ ਯੋਜਨਾਵਾਂ ’ਚ ਜ਼ਬਰਦਸਤੀ ਧੱਕ ਦਿੱਤਾ।
 


author

Inder Prajapati

Content Editor

Related News