ਬੰਗਾਲ ਚੋਣਾਂ ਦੇ ਨਤੀਜਿਆਂ ਤਕ ਭਾਰਤੀ ਘੋਸ਼ ਦੀ ‘ਗ੍ਰਿਫਤਾਰੀ ’ਤੇ ਰੋਕ’

Tuesday, Mar 09, 2021 - 10:03 PM (IST)

ਬੰਗਾਲ ਚੋਣਾਂ ਦੇ ਨਤੀਜਿਆਂ ਤਕ ਭਾਰਤੀ ਘੋਸ਼ ਦੀ ‘ਗ੍ਰਿਫਤਾਰੀ ’ਤੇ ਰੋਕ’

ਨਵੀਂ ਦਿੱਲੀ– ਹਾਈ ਕੋਰਟ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤਕ ਭਾਜਪਾ ਉਮੀਦਵਾਰ ਤੇ ਸਾਬਕਾ ਆਈ. ਪੀ. ਐੱਸ. ਅਧਿਕਾਰੀ ਭਾਰਤੀ ਘੋਸ਼ ਦੀ ਗ੍ਰਿਫਤਾਰੀ ’ਤੇ ਰੋਕ ਲਾ ਦਿੱਤੀ ਹੈ। ਘੋਸ਼ ਵਿਰੁੱਧ 2019 ਲੋਕ ਸਭਾ ਚੋਣਾਂ ਦੌਰਾਨ ਹਿੰਸਾ ਦੇ ਮਾਮਲੇ ਵਿਚ ਗੈਰ-ਜ਼ਮਾਨਤੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ।

ਇਹ ਖ਼ਬਰ ਪੜ੍ਹੋ- ਸਮ੍ਰਿਤੀ ਦੀ ਧਮਾਕੇਦਾਰ ਪਾਰੀ ਨਾਲ ਭਾਰਤ ਨੇ ਦੱ. ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ


ਚੋਟੀ ਦੀ ਅਦਾਲਤ ਨੇ ਮਾਮਲੇ ਦੀ ਅੱਗੇ ਦੀ ਸੁਣਵਾਈ ਨੂੰ ਦੋ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ। ਭਾਜਪਾ ਨੇ ਭਾਰਤੀ ਘੋਸ਼ ਨੂੰ ਪੱਛਮੀ ਮੇਦਿਨੀਪੁਰ ਜ਼ਿਲੇ ਦੀ ਡੇਬਰਾ ਸੀਟ ’ਤੇ ਤ੍ਰਿਣਮੂਲ ਕਾਂਗਰਸ ਉਮੀਦਵਾਰ ਹੂਮਾਂਯੂ ਕਬੀਰ ਵਿਰੁੱਧ ਚੋਣ ਮੈਦਾਨ ਵਿਚ ਉਤਾਰਿਆ ਹੈ। ਕਬੀਰ ਵੀ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਅਧਿਕਾਰੀ ਰਹਿ ਚੁੱਕੇ ਹਨ।

ਇਹ ਖ਼ਬਰ ਪੜ੍ਹੋ-  ਪ੍ਰਿਥਵੀ ਦੇ ਤੂਫਾਨੀ ਸੈਂਕੜੇ ’ਚ ਉਡਿਆ ਸੌਰਾਸ਼ਟਰ, ਮੁੰਬਈ ਸੈਮੀਫਾਈਨਲ ’ਚ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News