ਭਾਰਤੀ ਡਾਕਟਰ ਨੂੰ US ''ਚ ਮਿਲਿਆ ਮਾਣ, ਭਾਰਤ ਦਾ ਨਾਂ ਕੀਤਾ ਰੌਸ਼ਨ

07/10/2019 2:09:39 PM

ਵਾਸ਼ਿੰਗਟਨ— ਭਾਰਤੀ ਮੂਲ ਦੇ ਡਾਕਟਰ ਨੂੰ ਅਮਰੀਕਾ ਦੇ ਕਲੀਵਲੈਂਡ ਕਲੀਨਿਕ 'ਚ ਹਾਰਟ ਸਪੈਸ਼ਲਿਸਟ ਵਿਭਾਗ ਦੇ ਮੁਖੀ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ, ਇਹ ਇੱਥੋਂ ਦਾ ਸਭ ਤੋਂ ਵੱਡਾ ਹਾਰਟ ਸਪੈਸ਼ਲਿਸਟ ਹਸਪਤਾਲ ਹੈ। ਭਾਰਤੀ ਡਾਕਟਰ ਸਮੀਰ ਕਪਾੜੀਆ ਨੂੰ ਇਹ ਮਾਣ ਮਿਲਿਆ ਹੈ। ਉਨ੍ਹਾਂ ਨੇ 2003 'ਚ ਕਲੀਵਲੈਂਡ ਕਲੀਨਿਕ 'ਚ ਨੌਕਰੀ ਕਰਨੀ ਸ਼ੁਰੂ ਕੀਤੀ ਸੀ। ਉਹ ਗੁਜਰਾਤ ਦੇ ਅਹਿਮਦਾਬਾਦ ਤੋਂ ਮੈਡੀਕਲ ਸਟੱਡੀ ਕਰਕੇ ਵਿਦੇਸ਼ ਗਏ ਸਨ। 

ਵਿਭਾਗ ਦਾ ਮੁਖੀ ਬਣਨ ਮਗਰੋਂ ਉਨ੍ਹਾਂ ਕਿਹਾ ਕਿ ਕਲੀਵਲੈਂਡ ਕਲੀਨਿਕ ਦੀ ਵਿਸ਼ਵ ਪ੍ਰਸਿੱਧ ਟੀਮ ਦੀ ਅਗਵਾਈ ਕਰਦੇ ਹੋਏ ਉਹ ਮਾਣ ਮਹਿਸੂਸ ਕਰ ਰਹੇ ਹਨ। ਡਾ. ਕਪਾੜੀਆ ਵਲੋਂ ਹੁਣ ਤਕ ਕਈ ਵੱਡੇ ਪ੍ਰੀਖਣ ਕੀਤੇ ਗਏ ਹਨ, ਜਿਨ੍ਹਾਂ 'ਚ ਦਿਲ ਦੇ ਵਾਲਵ ਸਬੰਧੀ ਇਲਾਜ ਵੀ ਸ਼ਾਮਲ ਹਨ।

ਭਾਰਤੀਆਂ ਲਈ ਇਹ ਬਹੁਤ ਖੁਸ਼ੀ ਦਾ ਪਲ ਹੈ ਕਿ ਕਿਸੇ ਭਾਰਤੀ ਨੂੰ ਅਮਰੀਕਾ 'ਚ ਉੱਚ ਕਾਰਡੀਓਲੋਜੀ ਪ੍ਰੋਗਰਾਮ ਦੀ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੇ ਸਹਿਯੋਗੀਆਂ ਨੇ ਦੱਸਿਆ ਕਿ ਕਪਾੜੀਆ ਆਪਣੇ ਕੰਮ ਪ੍ਰਤੀ ਬਹੁਤ ਈਮਾਨਦਾਰ ਹਨ। ਭਾਵੇਂ ਉਹ ਵਿਅਸਤ ਹੋਣ ਜਾਂ ਖਾਣਾ ਖਾ ਰਹੇ ਹੋਣ, ਜੇਕਰ ਕਿਸੇ ਮਰੀਜ਼ ਨੂੰ ਖਾਸ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ ਤਾਂ ਉਹ ਉਸ ਕੋਲ ਹੀ ਮੌਜੂਦ ਰਹਿੰਦੇ ਹਨ। ਉਨ੍ਹਾਂ ਦੇ ਇਹ ਗੁਣ ਉਨ੍ਹਾਂ ਨੂੰ ਮਹਾਨ ਬਣਾਉਂਦੇ ਹਨ।


Related News