ਹੋਰ ਵਧੇਗੀ ਭਾਰਤੀ ਫ਼ੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 1 ਲੱਖ ਕਰੋੜ ਦੀਆਂ ਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ

Friday, Jul 04, 2025 - 02:06 PM (IST)

ਹੋਰ ਵਧੇਗੀ ਭਾਰਤੀ ਫ਼ੌਜ ਦੀ ਤਾਕਤ ! ਰੱਖਿਆ ਮੰਤਰਾਲੇ ਨੇ 1 ਲੱਖ ਕਰੋੜ ਦੀਆਂ ਯੋਜਨਾਵਾਂ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ- ਭਾਰਤ ਦੇ ਰੱਖਿਆ ਮੰਤਰਾਲੇ ਨੇ ਦੇਸ਼ ਦੀ ਤਾਕਤ ਨੂੰ ਵਧਾਉਣ ਲਈ 1.05 ਲੱਖ ਕਰੋੜ ਰੁਪਏ ਦੀ ਲਾਗਤ ਵਾਲੀਆਂ 10 ਵੱਡੀਆਂ ਫੌਜੀ ਯੋਜਨਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਰੱਖਿਆ ਪ੍ਰਾਪਤੀ ਕੌਂਸਲ (DAC) ਦੀ ਮੀਟਿੰਗ ਦੌਰਾਨ ਲਿਆ ਗਿਆ, ਜਿਸ ਦੀ ਅਗਵਾਈ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ। ਇਹ ਸਾਰੀਆਂ ਖਰੀਦਾਂ "Buy (Indian-IDDM)" ਸ਼੍ਰੇਣੀ ਹੇਠ ਹੋਣਗੀਆਂ, ਜਿਸਦਾ ਮਤਲਬ ਹੈ ਕਿ ਉਪਕਰਣਾਂ ਦਾ ਡਿਜ਼ਾਇਨ, ਵਿਕਾਸ ਅਤੇ ਨਿਰਮਾਣ ਪੂਰੀ ਤਰ੍ਹਾਂ ਦੇਸ਼ ਵਿਚ ਹੋਵੇਗਾ।

ਇਨ੍ਹਾਂ ਖਰੀਦ ਯੋਜਨਾਵਾਂ ਵਿੱਚ ਭਾਰਤੀ ਫੌਜ ਲਈ ਤਿੰਨ Quick Reaction Surface-to-Air Missile (QRSAM) ਰੈਜੀਮੈਂਟਾਂ ਦੀ ਸੈਟਿੰਗ, ਭਾਰਤੀ ਜਲ ਸੈਨਾ ਲਈ 12 ਨਵੇਂ ਮਾਈਨ ਕਾਊਂਟਰ ਮੇਜਰ ਵੈਸਲ (MCMV), ਅਤੇ ਇਲੈਕਟ੍ਰਾਨਿਕ ਵਾਰਫੇਅਰ ਸਿਸਟਮ, ਆਰਮੇਡ ਰਿਕਵਰੀ ਵਹੀਕਲ, ਆਮ ਇਨਵੈਂਟਰੀ ਮੈਨੇਜਮੈਂਟ ਸਿਸਟਮ ਵਰਗੇ ਤਕਨੀਕੀ ਉਪਕਰਣਾਂ ਦੀ ਖਰੀਦ ਸ਼ਾਮਿਲ ਹੈ।

Quick Reaction ਮਿਜ਼ਾਈਲ ਸਿਸਟਮ, ਜਿਸ ਦਾ ਨਿਰਮਾਣ Bharat Electronics Limited ਵੱਲੋਂ ਕੀਤਾ ਜਾਣਾ ਹੈ, ਭਾਰਤ ਦੀ ਹਵਾਈ ਸੁਰੱਖਿਆ ਸਮਰੱਥਾ ਨੂੰ ਵਧਾਏਗਾ। ਇਹ ਮਿਜ਼ਾਈਲ ਤਕਨੀਕ ਮੁੱਖ ਤੌਰ 'ਤੇ ਮੋਬਾਈਲ ਯੂਨਿਟਾਂ ਲਈ ਤਿਆਰ ਕੀਤੀ ਜਾ ਰਹੀ ਹੈ ਜੋ 30 ਕਿਲੋਮੀਟਰ ਦੀ ਰੇਂਜ ਵਿੱਚ ਆਉਣ ਵਾਲੇ ਖ਼ਤਰਨਾਕ ਹਵਾਈ ਟਾਰਗੇਟਾਂ ਨੂੰ ਤੁਰੰਤ ਨਿਸ਼ਾਨਾ ਬਣਾ ਸਕੇਗੀ।

ਇਹ ਵੀ ਪੜ੍ਹੋ- 14 ਸਾਲਾ ਸੂਰਯਾਵੰਸ਼ੀ ਨੇ ਇੰਗਲੈਂਡ ਦੇ ਗੇਂਦਬਾਜ਼ਾਂ ਦਾ ਚਾੜ੍ਹਿਆ ਕੁਟਾਪਾ ! ਬਣਾ'ਤਾ ਵੱਡਾ ਰਿਕਾਰਡ

ਜਲ ਸੈਨਾ ਲਈ MCMV ਜਹਾਜ਼ ਪਾਣੀ ਹੇਠਾਂ ਲੱਗੇ ਬੰਬਾਂ (mineS) ਦੀ ਪਛਾਣ ਅਤੇ ਉਨ੍ਹਾਂ ਨੂੰ ਤਬਾਹ ਕਰਨ ਵਿੱਚ ਸਹਾਇਤਾ ਕਰਨਗੇ। ਇਸ ਸਮੇਂ ਭਾਰਤ ਕੋਲ ਪੁਰਾਣੇ ਮਾਈਨਸਵੀਪਰ ਜਹਾਜ਼ ਹਨ, ਇਸ ਲਈ ਇਹ ਨਵੇਂ ਵੈਸਲ ਸਮੁੰਦਰੀ ਰੱਖਿਆ ਦੇ ਖੇਤਰ ਵਿੱਚ ਇੱਕ ਵੱਡਾ ਕਦਮ ਸਾਬਿਤ ਹੋਣਗੇ।

ਇਨ੍ਹਾਂ ਯੋਜਨਾਵਾਂ ਰਾਹੀਂ “ਮੇਕ ਇਨ ਇੰਡੀਆ” ਨੂੰ ਵੀ ਚੰਗਾ ਹੁਲਾਰਾ ਮਿਲੇਗਾ, ਨਾਲ ਹੀ ਘਰੇਲੂ ਰੱਖਿਆ ਉਦਯੋਗ ਨੂੰ ਵੀ ਤਕਨੀਕੀ ਅਤੇ ਆਰਥਿਕ ਤੌਰ ’ਤੇ ਮਜ਼ਬੂਤੀ ਮਿਲੇਗੀ। 2024-25 ਦੇ ਅੰਕੜਿਆਂ ਮੁਤਾਬਕ, ਭਾਰਤ ਦਾ ਘਰੇਲੂ ਰੱਖਿਆ ਉਤਪਾਦਨ 1.27 ਲੱਖ ਕਰੋੜ ਰੁਪਏ ਤੋਂ ਉਪਰ ਪਹੁੰਚ ਚੁੱਕਾ ਹੈ ਅਤੇ ਰੱਖਿਆ ਨਿਰਯਾਤ 21,000 ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ।

ਇਹ ਖਰੀਦ ਯੋਜਨਾਵਾਂ ਨਾ ਸਿਰਫ ਭਾਰਤੀ ਫੌਜ ਦੀ ਜੰਗੀ ਤਿਆਰੀ ਨੂੰ ਮਜ਼ਬੂਤ ਕਰਨਗੀਆਂ, ਸਗੋਂ ਰੱਖਿਆ ਦੇ ਖੇਤਰ ਵਿੱਚ ਨੌਕਰੀਆਂ, ਨਵੇਂ ਉੱਦਮਾਂ ਅਤੇ ਘਰੇਲੂ ਤਕਨੀਕੀ ਨਵੀਨਤਾ ਨੂੰ ਵੀ ਵਧਾਉਣਗੀਆਂ। ਇਹ ਭਵਿੱਖ ਵਿੱਚ ਭਾਰਤ ਨੂੰ ਇੱਕ ਆਤਮਨਿਰਭਰ ਅਤੇ ਤਾਕਤਵਰ ਰੱਖਿਆ ਤਾਕਤ ਬਣਾਉਣ ਵੱਲ ਇਕ ਹੋਰ ਵੱਡਾ ਕਦਮ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News