ਕੋਰੋਨਾ ਟੀਕੇ ਦਾ ਉਤਪਾਦ 2 ਹਫਤੇ ''ਚ ਸ਼ੁਰੂ ਕਰ ਸਕਦੀ ਹੈ ਭਾਰਤੀ ਕੰਪਨੀ

Sunday, Apr 26, 2020 - 10:39 PM (IST)

ਨਵੀਂ ਦਿੱਲੀ - ਟੀਕੇ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਐਤਵਾਰ ਨੂੰ ਆਖਿਆ ਕਿ, ਆਕਸਫੋਰਡ ਯੂਨੀਵਰਸਿਟੀ ਜੀ ਵਿਕਸਤ ਕੋਵਿਡ-19 ਟੀਕੇ ਦਾ ਉਸ ਤੋਂ 2 ਜਾਂ 3 ਹਫਤਿਆਂ ਵਿਚ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ ਅਤੇ ਜੇਕਰ ਇਸ ਦਾ ਮਨੁੱਖਾਂ 'ਤੇ ਵੀ ਪ੍ਰੀਖਣ ਸਫਲ ਰਿਹਾ ਤਾਂ ਅਕਤੂਬਰ ਤੱਕ ਇਹ ਟੀਕਾ ਬਜ਼ਾਰ ਵਿਚ ਆ ਜਾਣ ਦੀ ਉਮੀਦ ਹੈ। ਪੁਣੇ ਸਥਿਤ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ ਉਨ੍ਹਾਂ 7 ਗਲੋਬਲ ਕੰਪਨੀਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦੇ ਨਾਲ ਆਕਸਫੋਰਡ ਯੂਨੀਵਰਸਿਟੀ ਨੇ ਟੀਕੇ ਦੇ ਉਤਪਾਦਨ ਲਈ ਸਾਂਝੇਦਾਰੀ ਕੀਤੀ ਹੈ।

ਭਾਰਤ ਵਿਚ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਉਥੇ ਹੀ ਸਿਹਤ ਮੰਤਰਾਲੇ ਨੇ ਐਤਵਾਰ ਨੂੰ ਦੇਸ਼ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ 26 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ ਅਤੇ 826 ਮੌਤਾਂ ਹੋਣ ਦੀ ਜਾਣਕਾਰੀ ਦਿੱਤੀ। ਭਾਰਤ ਵਿਚ ਮਹਾਰਾਸ਼ਟਰ ਅਤੇ ਕੇਰਲ ਸੂਬਿਆਂ ਵਿਚ ਸਭ ਤੋਂ ਜ਼ਿਆਦਾ ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ।


Khushdeep Jassi

Content Editor

Related News